Jasmine Sandlas: ਗਾਇਕਾ ਜੈਸਮੀਨ ਸੈਂਡਲਾਸ ਦਾ ਯੂਟਿਊਬ ਚੈਨਲ ਹੋਇਆ ਡਿਲੀਟ, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ

ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਗਾਇਕਾ ਜੈਸਮੀਨ ਸੈਂਡਲਾਸ ਦਾ ਯੂਟਿਊਬ ਚੈਨਲ ਕੁਝ ਦਿਨ ਪਹਿਲਾਂ ਹੈਕ ਹੋ ਗਿਆ ਸੀ ਤੇ ਹੁਣ ਉਸ ਦਾ ਅਕਾਊਂਟ ਡਿਲੀਟ ਹੋ ਗਿਆ ਹੈ।

Written by  Pushp Raj   |  April 14th 2023 05:15 PM  |  Updated: April 14th 2023 05:15 PM

Jasmine Sandlas: ਗਾਇਕਾ ਜੈਸਮੀਨ ਸੈਂਡਲਾਸ ਦਾ ਯੂਟਿਊਬ ਚੈਨਲ ਹੋਇਆ ਡਿਲੀਟ, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ

 Jasmine Sandlas’s YouTube deleted: ਮਸ਼ਹੂਰ ਪੰਜਾਬੀ ਗਾਇਕ ਜੈਸਮੀਨ ਸੈਂਡਲਾਸ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਉਹ ਕਈ ਵਾਰ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਵੀ ਚਰਚਾ 'ਚ ਰਹਿ ਚੁੱਕੀ ਹੈ। ਹਾਲ ਹੀ 'ਚ ਗਾਇਕਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਜੈਸਮੀਨ ਸੈਂਡਲਾਸ ਦਾ ਯੂਟਿਊਬ ਚੈਨਲ ਡਿਲੀਟ ਹੋ ਗਿਆ ਹੈ। 

ਜਾਣਕਾਰੀ ਮੁਤਾਬਕ ਗਾਇਕਾ ਦੇ ਯੂਟਿਊਬ ਚੈਨਲ ਨੂੰ ਪਹਿਲਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹੈਕ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਯੂਟਿਊਬ ਚੈਨਲ 'ਤੇ ਕ੍ਰਿਪਟੋ ਬਾਰੇ ਵੀਡੀਓਜ਼ ਅਪਲੋਡ ਹੋਈਆਂ ਸਨ ਤੇ ਹੁਣ ਉਸ ਦਾ ਯੂਟਿਊਬ ਚੈਨਲ ਡਿਲੀਟ ਕਰ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ 'ਤੇ ਜੈਸਮੀਨ ਸੈਂਡਲਾਸ ਦਾ ਕੋਈ ਬਿਆਨ ਤੇ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। 

 ਦੱਸ ਦਈਏ ਕਿ ਹਾਲ ਹੀ 'ਚ ਜੈਸਮੀਨ ਸੈਂਡਲਾਸ ਅਤੇ ਗੁਰ ਸਿੱਧੂ ਦਾ ਨਵਾਂ ਗੀਤ 'ਰੂਟੀਨ' (Routine) ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਸ ਗੀਤ ਤੋਂ ਪਹਿਲਾਂ ਗੁਰ ਸਿੱਧੂ ਅਤੇ ਜੈਸਮੀਨ ਸੈਂਡਲਾਸ ਗੀਤ 'ਬੰਬ ਆਗਿਆ' ਇਕੱਠੇ ਕੀਤਾ ਸੀ। ਇਸ ਗੀਤ ਨੂੰ ਫੈਨਜ਼ ਵੱਲੋਂ ਭਰਵਾ ਹੁੰਗਾਰਾ ਮਿਲਿਆ। ਫਿਲਹਾਲ ਆਪਣੇ ਨਵੇਂ ਗੀਤ ਰਾਹੀਂ ਇਹ ਜੋੜੀ ਮੁੜ ਇੱਕ ਵਾਰ ਫਿਰ ਤੋਂ ਫੈਨਜ਼ ਦਾ ਦਿਲ ਜਿੱਤ ਰਹੀ ਹੈ। ਫੈਨਜ਼ ਨੂੰ  ਇਹ ਗੀਤ ਬਹੁਤ ਪਸੰਦ  ਆ ਰਿਹਾ ਹੈ। 

ਹੋਰ ਪੜ੍ਹੋ: Kanth Kaler: ਪੰਜਾਬੀ ਗਾਇਕ ਕੰਠ ਕਲੇਰ ਨੇ ਸਰਦੂਲ ਸਿਕੰਦਰ ਨੂੰ ਕੀਤਾ ਯਾਦ, ਸੁਰਾਂ ਦੇ ਸਿਕੰਦਰ ਨੂੰ ਕਿਹਾ-Miss You

ਵਰਕਫਰੰਟ ਦੀ ਗੱਲ ਕਰਿਏ ਤਾਂ ਜੈਸਮੀਨ ਸੈਂਡਲਾਸ ਸਿੰਗਲ ਟ੍ਰੈਕਸ ਦੇ ਨਾਲ-ਨਾਲ ਹੁਣ ਫਿਲਮਾਂ ਦੇ ਗੀਤ ਗਾਉਂਦੇ ਹੋਏ ਵੀ ਨਜ਼ਰ ਆ ਰਹੀ ਹੈ। ਗਿੱਪੀ ਗਰੇਵਾਲ ਅਤੇ ਤਾਨੀਆ ਦੀ ਫਿਲਮ ਮਿੱਤਰਾਂ ਦਾ ਨਾਂ ਚੱਲਦਾ ਵਿੱਚ ਉਨ੍ਹਾਂ ਨੇ ਗੀਤ ਜ਼ਹਿਰੀ ਵੇ ਨੂੰ ਆਪਣੀ ਆਵਾਜ਼ ਦਿੱਤੀ ਸੀ।  ਹਾਲ ਹੀ ਵਿੱਚ ਗੁਲਾਬੀ ਕਵੀਨ ਦਾ ਗੀਤ ਇੱਤਰ ਵੀ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network