Kanth Kaler: ਪੰਜਾਬੀ ਗਾਇਕ ਕੰਠ ਕਲੇਰ ਨੇ ਸਰਦੂਲ ਸਿਕੰਦਰ ਨੂੰ ਕੀਤਾ ਯਾਦ, ਸੁਰਾਂ ਦੇ ਸਿਕੰਦਰ ਨੂੰ ਕਿਹਾ-Miss You

ਮਸ਼ਹੂਰ ਪੰਜਾਬੀ ਗਾਇਕ ਕੰਠ ਕਲੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਇੱਕ ਤਸਵੀਰ ਸਾਂਝੀ ਕੀਤੀ ਹੈ। ਗਾਇਕ ਨੇ ਤਸਵੀਰ ਦੇ ਨਾਲ ਲਿਖਿਆ, 'ਮਿਸ ਯੂ ਸੁਰਾਂ ਦੇ ਸਿਕੰਦਰ।'

Written by  Pushp Raj   |  April 14th 2023 04:17 PM  |  Updated: April 14th 2023 04:17 PM

Kanth Kaler: ਪੰਜਾਬੀ ਗਾਇਕ ਕੰਠ ਕਲੇਰ ਨੇ ਸਰਦੂਲ ਸਿਕੰਦਰ ਨੂੰ ਕੀਤਾ ਯਾਦ, ਸੁਰਾਂ ਦੇ ਸਿਕੰਦਰ ਨੂੰ ਕਿਹਾ-Miss You

Kanth Kaler remembers Sardool Sikander: ਪੰਜਾਬ ਦੇ ਮਸ਼ਹੂਰ ਗਾਇਕ ਕੰਠ ਕਲੇਰ ਆਪਣੇ ਦਰਦ ਭਰੇ ਗੀਤਾਂ ਲਈ ਬੇਹੱਦ ਮਸ਼ਹੂਰ ਹਨ। ਆਪਣੀ ਗਾਇਕੀ ਰਾਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਗੀਤ ਦੇਣ ਵਾਲੇ ਕੰਠ ਕਲੇਰ ਅਕਸਰ ਸੋਸ਼ਲ ਮੀਡੀਆ ਰਾਹੀਂ ਫੈਨਜ਼ ਦੇ ਰੁਬਰੂ ਹੁੰਦੇ ਹਨ। ਹਾਲ ਹੀ ਕੰਠ ਕਲੇਰ ਮਰਹੂਮ ਗਾਇਕ ਸਰਦੂਲ ਸਿਕੰਦਰ ਜੀ ਨੂੰ ਯਾਦ ਕਰਦੇ ਨਜ਼ਰ ਆਏ। 

ਦੱਸ ਦਈਏ ਕਿ ਗਾਇਕੀ ਦੇ ਖੇਤਰ ਦੇ ਨਾਲ-ਨਾਲ ਕੰਠ ਕਲੇਰ ਸੋਸ਼ਲ ਮੀਡੀਆ  'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੇ ਵਿਚਾਰ, ਤਸਵੀਰਾਂ ਤੇ ਵੀਡੀਓਜ਼ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਮਰਹੂਮ ਤੇ ਦਿੱਗਜ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀ ਕੀਤੀ ਹੈ। 

ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕੰਠ ਕਲੇਰ ਇੱਕ ਦਰਦ ਭਰੇ ਗੀਤ ਰਾਹੀਂ ਮਰਹੂਮ ਗਾਇਕ ਸਰਦੂਲ ਜੀ ਨੂੰ ਯਾਦ ਕਰ ਰਹੇ ਹਨ। ਗਾਇਕ ਨੇ ਇਹ ਵੀਡੀਓ ਸਾਂਝੀ ਕਰਦੇ ਹੋਏ ਖ਼ਾਸ ਕੈਪਸ਼ਨ ਵੀ ਲਿਖੀ ਹੈ। ਕੰਠ ਕਲੇਰ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, "ਤੇਰੇ ਨੈਣਾਂ ਵਰਗੇ ਨੈਣ ਕਿੱਥੋਂ ਮੁੱਲ ਲੈ ਲਈਏ Miss you ਸੁਰਾਂ ਦੇ ਸਿਕੰਦਰ।"

ਕੰਠ ਕਲੇਰ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ 'ਤੇ ਕਮੈਂਟ ਕਰਦਿਆਂ ਇੱਕ ਯੂਜ਼ਰ ਨੇ  ਲਿਖਿਆ, ਪਤਾ ਤੁਸਾਂ ਮੁੜ ਕੇ ਨੀ ਆਉਣਾ ਜੱਗ ਉੱਤੇ... ਪਰ ਤੁਹਾਡੀ ਯਾਦ ਆਉਂਦੀ ਰਹੇਗੀ... ਜਦੋਂ ਤੱਕ ਦੇਖਣ ਗੀਆਂ ਜਹਾਨ ਮੇਰੀਆਂ ਅੱਖਾਂ... ਉਨ੍ਹਾਂ ਚਿਰ ਇਹ ਜ਼ਿੰਦਗੀ, ਸੁਰਾਂ ਦੇ ਸਿਕੰਦਰ ਦੀ ਬਾਤ ਪਾਉਂਦੀ ਰਹੁਗੀ...।' 

ਹੋਰ ਪੜ੍ਹੋ: ਕੀ ਸਲਮਾਨ ਖ਼ਾਨ ਤੇ ਪੂਜਾ ਹੇਗੜੇ ਇੱਕ ਦੂਜੇ ਨੂੰ ਕਰ ਰਹੇ ਨੇ ਡੇਟ ? ਜਾਣੋ ਕੀ ਹੈ ਸੱਚਾਈ

ਦੱਸਣਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੇ ਸਾਲ 2021 ਵਿੱਚ 24 ਫਰਵਰੀ ਨੂੰ ਫੋਰਟਿਸ ਹਸਪਤਾਲ ਮੋਹਾਲੀ ਲਾਂਬਾ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪੰਜਾਬੀ ਸਿਨੇਮਾ ਜਗਤ ਦੇ ਸਿਤਾਰਿਆਂ ਨੂੰ ਵੱਡਾ ਝਟਕਾ ਲੱਗਾ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network