Trending:
Nirmal Sidhu: ਨਿਰਮਲ ਸਿੱਧੂ ਨੇ ਮਨਾਇਆ ਪਤਨੀ ਅਮਰਜੀਤ ਦਾ ਜਨਮਦਿਨ, ਗਾਇਕ ਨੇ ਸਾਂਝੀ ਕੀਤੀ ਖੂਬਸੂਰਤ ਤਸਵੀਰ
Nirmal Sidhu celebrates his wife Amarjit Birthday: ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਨਿਰਮਲ ਸਿੱਧੂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਨਿਰਮਲ ਸਿੱਧੂ ਨੇ ਹਾਲ ਹੀ 'ਚ ਆਪਣੀ ਪਤਨੀ ਅਮਰਜੀਤ ਸਿੱਧੂ ਦਾ ਜਨਮਦਿਨ ਮਨਾਇਆ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ।
ਨਿਰਮਲ ਸਿੱਧੂ ਨੇ ਪਤਨੀ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ। ਗਾਇਕ ਨੇ ਆਪਣੀ ਪਤਨੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਖ਼ਾਸ ਕੈਪਸ਼ਨ ਵੀ ਲਿਖਿਆ।
ਗਾਇਕ ਨੇ ਪਤਨੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕੈਪਸ਼ਨ ਲਿਖਿਆ, 'Wish you a very happy birthday, my life, my wife ਸਾਡੇ ਪਰਿਵਾਰ ਦੀ ਕਾਮਯਾਬੀ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਵਾਹਿਗੁਰੂ ਤੁਹਾਨੂੰ ਸਦਾ ਤੰਦਰੁਸਤ ਅਤੇ ਖੁਸ਼ੀਆਂ ਬਖਸ਼ੇ ਇਹੀ ਦੁਆ ਕਰਦੇ ਹਾਂ। '
ਨਿਰਮਲ ਸਿੱਧੂ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨਿਰਮਲ ਸਿੱਧੂ ਆਪਣੀ ਪਤਨੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਨਾਲ ਬੇਹੱਦ ਖੁਸ਼ ਵਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਦੋਵੇਂ ਫੋਟੋ ਖਿਚਵਾਉਂਦੇ ਹੋਏ ਬੇਹੱਦ ਸੋਹਣੇ ਲੱਗ ਰਹੇ ਹਨ।
ਫੈਨਜ਼ ਗਾਇਕ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਵਧਾਈਆ ਜੀ ਵਧਾਈਆ ਵਾਹਿਗੁਰੂ ਸਦਾ ਚੜਦੀਆ ਕਲਾ ਵਿੱਚ ਰੱਖੇ ਜੀ। ਇੱਕ ਹੋਰ ਨੇ ਲਿਖਿਆ, ਬਹੁਤ ਬਹੁਤ ਵਧਾਈਆਂ ਜੀ ,ਮਾਲਕ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ🎂🎂🌷'
ਵਰਕ ਫਰੰਟ ਦੀ ਗੱਲ ਕਰੀਏ ਤਾਂ ਨਿਰਮਲ ਸਿੱਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਉਹ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ ਤੇ ਜ਼ਿਆਦਾਤਰ ਉਹ ਸਟੇਜ ਪਰਫਾਰਮੈਂਸ ਦਿੰਦੇ ਹੋਏ ਦਿਖਾਈ ਦਿੰਦੇ ਹਨ। ਗਾਇਕ ਵਾਂਗ ਹੀ ਉਨ੍ਹਾਂ ਪੁੱਤਰ ਨਵ ਸਿੱਧੂ ਵੀ ਗਾਇਕੀ ਦੇ ਖ਼ੇਤਰ 'ਚ ਕੰਮ ਕਰ ਰਿਹਾ ਹੈ।
- PTC PUNJABI