Shree Brar : ਪੰਜਾਬੀ ਗਾਇਕ ਸ਼੍ਰੀ ਬਰਾੜ ਨੇ ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ, 1 ਮਹੀਨੇ ਤੋਂ ਬੈਡ ਰੈਸਟ 'ਤੇ ਪਏ ਗਾਇਕ ਨੇ ਬਿਆਨ ਕੀਤਾ ਦੁਖ

ਪੰਜਾਬੀ ਗਾਇਕ ਸ਼੍ਰੀ ਬਰਾੜ (Shree Brar ) ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਕੁਝ ਮਿੰਟ ਪਹਿਲਾ ਹੀ ਗਾਇਕ ਨੇ ਇੱਕ ਪੋਸਟ ਸ਼ੇਅਰ ਕਰ ਫੈਨਜ਼ ਨਾਲ ਆਪਣਾ ਹੈਲਥ ਅਪਡੇਟ ਸਾਂਝਾ ਕੀਤਾ ਹੈ।

Written by  Pushp Raj   |  September 16th 2023 11:47 AM  |  Updated: September 16th 2023 11:47 AM

Shree Brar : ਪੰਜਾਬੀ ਗਾਇਕ ਸ਼੍ਰੀ ਬਰਾੜ ਨੇ ਹਸਪਤਾਲ ਤੋਂ ਸਾਂਝੀ ਕੀਤੀ ਭਾਵੁਕ ਪੋਸਟ, 1 ਮਹੀਨੇ ਤੋਂ ਬੈਡ ਰੈਸਟ 'ਤੇ ਪਏ ਗਾਇਕ ਨੇ ਬਿਆਨ ਕੀਤਾ ਦੁਖ

Shree Brar Health Update : ਮਸ਼ਹੂਰ ਪੰਜਾਬੀ ਗਾਇਕ ਸ਼੍ਰੀ ਬਰਾੜ  ਇੱਕ ਚੰਗੇ ਗਾਇਕ, ਸੰਗੀਤਕਾਰ ਅਤੇ ਲੇਖਕ ਹਨ। ਪੰਜਾਬੀ ਗਾਇਕ ਸ਼੍ਰੀ ਬਰਾੜ (Shree Brar ) ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਕੁਝ ਮਿੰਟ ਪਹਿਲਾ ਹੀ ਗਾਇਕ ਨੇ ਇੱਕ ਪੋਸਟ ਸ਼ੇਅਰ ਕਰ ਫੈਨਜ਼ ਨਾਲ ਆਪਣਾ ਹੈਲਥ ਅਪਡੇਟ ਸਾਂਝਾ ਕੀਤਾ ਹੈ। 

ਗਾਇਕ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਸ਼੍ਰੀ ਬਰਾੜ ਹਸਪਤਾਲ ਦੇ ਬੈੱਡ 'ਤੇ ਲੰਮੇ ਪਏ ਹੋਏ ਨਜ਼ਰ ਆ ਰਹੇ ਹਨ ਅਤੇ ਹੱਥ 'ਤੇ ਤ੍ਰਿਪ ਲੱਗੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਸ਼੍ਰੀ ਬਰਾੜ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, "ਤਕਰੀਬਨ ਮਹੀਨੇ ਤੋਂ ਬੈਡ ਰੈਸਟ 'ਤੇ ਚਲ ਰਿਹਾ ਸੀ। ਮੈਂ ਤੁਹਾਡੀਆਂ ਦੁਆਵਾਂ ਨਾਲ ਠੀਕ ਹਾਂ, ਹੋਰ ਇਕ-ਦੋ ਮਹੀਨਿਆਂ 'ਚ ਆਪਾਂ ਘਰ ਆ ਜਾਣਾ। ਕੱਲ ਬੈਠੇ-ਬੈਠੇ ਅਚਾਨਕ ਅੱਖਾਂ ਭਰ ਆਈਆਂ ਤੇ ਦਿਲ 'ਚ ਪਿਆਰ ਭਰ ਆਇਆ। ਬਾਬਾ ਦੀਪ ਸਿੰਘ ਜੀ ਦੇ ਲਈ ਅਤੇ ਇਹ ਕੁਝ ਸ਼ਬਦ ਲਿਖੇ, ਮੈਂ ਭਰੀਆਂ ਅੱਖਾਂ ਨਾਲ ਤੇ ਰਿਕਾਰਡ ਕਿਤੇ ਸ਼ਾਇਦ ਤੁਹਾਨੂੰ ਪਸੰਦ ਆਉਣ। ਮਾੜੇ ਟਾਈਮ ਦੀ ਇਕ ਚੰਗੀ ਗੱਲ ਹੈ, ਇਹ ਸਾਨੂੰ ਆਪਣੇ ਅਤੇ ਪਰਾਇਆ ਅਤੇ ਉਸ ਪਰਮਾਤਮਾ ਦੇ ਨੇੜੇ ਲੈ ਆਉਂਦਾ, ਜਿਸ ਦੀ ਕੋਈ ਕੀਮਤ ਨਹੀਂ ਹੋ ਸਕਦੀ। ਵਾਹਿਗੁਰੂ ਜੀ ਮਿਹਰ ਕਰਨ। ਬਾਕੀ 3-4 ਗੀਤ ਤਿਆਰ ਨੇ ਵੀਡੀਓ ਨਾਲ ਛੇਤੀ ਰਿਲੀਜ਼ ਕਰ ਦੇਣੇ ਆਪਾਂ... ਜ਼ਿੰਦਗੀ ਜ਼ਿੰਦਾਬਾਦ ਹੱਸਦੇ ਵਸਦੇ ਰਹੋ ਸਾਰੇ। ਸ਼੍ਰੀ ਬਰਾੜ।" ਸ਼੍ਰੀ ਬਰਾੜ ਨੇ ਇਸ ਤਸਵੀਰ ਨਾਲ ਇਕ ਮਿਊਜ਼ਿਕ ਵੀ ਸਾਂਝਾ ਕੀਤਾ ਹੈ, ਜਿਸ 'ਚ ਉਹ ਬਾਬਾ ਦੀਪ ਸਿੰਘ ਜੀ ਦੇ ਗੁਣਗਾਣ ਕਰਦੇ ਸੁਣਾਈ ਦਿੰਦੇ ਹਨ।

ਹੋਰ ਪੜ੍ਹੋ: ਗੁਰਨਾਮ ਭੁੱਲਰ ਦੀ ਨਵੀਂ ਫ਼ਿਲਮ ‘ਪਰਿੰਦਾ ਪਾਰ ਗਿਆ’ ਤੋਂ ਫਰਸਟ ਲੁੱਕ ਪੋਸਟਰ ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆਇਆ ਅਦਾਕਾਰ ਦਾ ਨਵਾਂ ਅੰਦਾਜ਼

ਸ਼੍ਰੀ ਬਰਾੜ ਇੱਕ ਗਾਇਕ ਹੋਣ ਦੇ ਨਾਲ-ਨਾਲ ਸੰਗੀਤਕਾਰ ਅਤੇ ਲੇਖਕ ਹਨ, ਜਿਨ੍ਹਾਂ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ 'ਭਾਬੀ', ਬਾਰਬੀ ਮਾਨ ਨੂੰ 'ਜਾਨ' ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਸਿੰਗਰਸ ਨੂੰ ਫੇਮਸ ਕੀਤਾ। ਉਹ ਪਹਿਲਾਂ ਲੇਖਕ ਅਤੇ ਫਿਰ ਗਾਇਕ ਵਜੋਂ ਉਭਰੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਤਿਹਾਸਕ ਕਿਸਾਨ ਅੰਦੋਲਨ' ਲਈ 'ਕਿਸਾਨ ਐਂਥਮ' (Kisaan Anthem) ਅਤੇ 'ਕਿਸਾਨ ਐਂਥਮ 2' (Kisaan Anthem 2) ਸ਼ਾਨਦਾਰ ਟਰੈਕ ਦਿੱਤੇ, ਜਿਨ੍ਹਾਂ ਦੇ ਬੋਲ ਹੁਣ ਵੀ ਲੋਕਾਂ ਦੇ ਦਿਲਾਂ 'ਚ ਰਾਜ਼ ਕਰਦੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network