ਗਾਇਕ ਸਿੰਗਾ ਨੇ ਕਰਨ ਔਜਲਾ ਤੇ ਰਾਕਾ ਵਿਚਾਲੇ ਚੱਲ ਰਹੇ ਵਿਵਾਦ 'ਤੇ ਦਿੱਤਾ ਬਿਆਨ, ਵੇਖੋ ਵੀਡੀਓ
ਗਾਇਕ ਸਿੰਗਾ ਨੇ ਕਰਨ ਔਜਲਾ ਤੇ ਰਾਕਾ ਵਿਚਾਲੇ ਚੱਲ ਰਹੇ ਵਿਵਾਦ 'ਤੇ ਦਿੱਤਾ ਬਿਆਨ, ਵੇਖੋ ਵੀਡੀਓ
Singga on Controversy Between Karan Aujla and Raka: ਪੰਜਾਬੀ ਗਾਇਕ ਸਿੰਗਾ (Singga) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਸਿੰਗਾ ਨੇ ਆਪਣੇ ਲਾਈਵ ਸੈਸ਼ਨ ਦੌਰਾਨ ਕਰਨ ਔਜਲਾ ਤੇ ਸਿੰਗਾ ਵਿਚਾਲੇ ਜਾਰੀ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਆਓ ਜਾਣਦੇ ਹਾਂ ਗਾਇਕ ਨੇ ਕੀ ਕਿਹਾ ਹੈ? ਦੱਸ ਦਈਏ ਕਿ ਬੀਤੇ ਦਿਨੀਂ ਕਰਨ ਔਜਲਾ ਤੇ ਗਾਇਕ ਰਾਕਾ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵਿਵਾਦ ਗੀਤਾਂ ਦੀ ਤਰਜ਼ ਨੂੰ ਲੈ ਕੇ ਹੋਇਆ ਹੈ। ਕਰਨ ਔਜਲਾ ਵੱਲੋਂ ਗਾਇਕ ਰਾਕਾ ਉੱਤੇ ਉਨ੍ਹਾਂ ਦੇ ਗੀਤ ਦੀ ਤਰਜ਼ ਚੋਰੀ ਕਾਪੀ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਦੇ ਚੱਲਦੇ ਗਾਇਕ ਰਾਕਾ ਨੇ ਆਪਣੇ ਇੱਕ ਗੀਤ ਰਾਹੀਂ ਕਰਨ ਔਜਲਾ ਨੂੰ ਜਵਾਬ ਦਿੱਤਾ ਸੀ। ਇਹ ਵਿਵਾਦ ਕਾਫੀ ਵੱਧ ਚੁੱਕਾ ਹੈ।
ਸਿੰਗਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ
ਹਾਲ ਹੀ ਵਿੱਚ ਗਾਇਕ ਸਿੰਗਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫੈਨਜ਼ ਨਾਲ ਗੱਲਬਾਤ ਕਰਨ ਲਈ ਲਾਈਵ ਆਏ। ਇਸ ਦੌਰਾਨ ਸਿੰਗਾ ਨੇ ਕਰਨ ਔਜਲਾ ਤੇ ਰਾਕਾ ਦੇ ਵਿਵਾਦ ਬਾਰੇ ਵੀ ਕਈ ਗੱਲਾਂ ਕੀਤੀਆਂ ਹਨ। ਗਾਇਕ ਸਿੰਗਾ ਨੇ ਆਪਣੇ ਵੀਡੀਓ ਸਾਂਝੀ ਕਰਦੇ ਹੋਏ ਕਰਨ ਔਜਲਾ ਅਤੇ ਰਾਕਾ ਦੀ ਚੱਲ ਰਹੀ ਸੋਸ਼ਲ ਮੀਡੀਆ Controversy ਬਾਰੇ ਬਿਆਨ ਦਿੱਤਾ। ਦੌਰਾਨ ਗਾਇਕ ਸਿੰਗਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਵੀ ਯਾਦ ਕੀਤਾ। ਸਿੰਗਾ ਨੇ ਕਿਹਾ ਕਿ ਇੱਕ ਗੱਲ ਕਈ ਦਿਨਾਂ ਤੋਂ ਮੇਰੇ ਦਿਲ ਤੇ ਦਿਮਾਗ ਵਿੱਚ ਘੁੰਮ ਰਹੀ ਹੈ। ਇਸ ਆਪਣੀ ਵੀਡੀਓ ਦੇ ਵਿੱਚ ਸਿੰਗਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੇ ਪਿੱਛੇ ਉਨ੍ਹਾਂ ਦੇ ਇੱਕਲੇ ਰਹਿ ਗਏ ਮਾਪਿਆਂ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਰਨ ਔਜਲਾ ਤੇ ਰਾਕਾ ਨੂੰ ਕਿਹਾ ਮੇਰੇ ਦੋਵੇਂ ਭਰਾ ਇੱਕ ਰਹੋ, ਲੋਕਾਂ ਦਾ ਕੰਮ ਉਗਲਾਂ ਲਾਉਣਾ ਹੈ, ਜੇਕਰ ਸਾਡੀ ਇੰਡਸਟਰੀ ਵਿੱਚ ਅਸੀਂ ਸਾਰੇ ਇੱਕ ਰਹਿੰਦੇ ਤਾਂ ਸ਼ਾਇਦ ਸਿੱਧੂ ਸਾਡੇ ਵਿਚਾਲੇ ਹੁੰਦਾ। ਇਹ ਦਿਨ ਨਹੀਂ ਆਉਣਾ ਸੀ। ਇਸ ਲਈ ਮੇਰੀ ਬੇਨਤੀ ਹੈ ਕੇ ਅਸੀਂ ਸਾਰੇ ਇੱਕ ਰਹੀਏ ਲੋਕ ਤਾਂ ਮਜ਼ੇ ਲੈਂਦੇ ਹਨ।
ਪੰਜਾਬੀ ਕਲਾਕਾਰਾਂ ਨੂੰ ਇੱਕਜੁੱਟ ਰਹਿਣ ਦਾ ਦਿੱਤਾ ਸੰਦੇਸ਼
ਸਿੰਗਾ ਨੇ ਕਿਹਾ ਕਿ ਇਹ ਦੁਨੀਆ ਈਨਜੁਆਏ ਕਰਦੀ ਹੈ ਤੁਹਾਡੀ ਲੜਾਈਆਂ। ਬਾਅਦ ਚੋਂ ਕੋਈ ਨਹੀਂ ਪੁੱਛਦਾ ਤੁਸੀਂ ਇੱਕ ਰਹੋ ਆਪਣੇ ਕੰਮ ਉੱਤੇ ਫੋਕਸ ਕਰੋ ਤੁਸੀਂ ਦੋਵੇਂ ਚੰਗੇ ਪੜੇ ਲਿਖੇ ਹੋ ਤੇ ਤੁਸੀਂ ਦੁਨੀਆਂ ਘੁੰਮੇ ਹੋ। ਮੇਰੇ ਭਰਾ ਇੱਕ ਰਹੋ ਦੁਖ ਸੁਖ 'ਚ ਖੜੋ ਇੱਕ ਦੂਜੇ ਦੇ। ਸਿੰਗਾ ਨੇ ਅੱਗੇ ਕਿਹਾ ਕਿ ਮੇਰਾ ਤੁਹਾਡੇ ਇਸ ਮਸਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਨਾਂ ਹੀ ਮੇਰਾ ਕੋਈ ਫਾਇਦਾ ਨਹੀਂ, ਪਰ ਮੇਰੇ ਦਿਲ ਚੋਂ ਜੋ ਗੱਲ ਸੀ ਮੈਂ ਆਖ ਦਿੱਤੀ, ਮੇਰੇ ਭਰਾ ਇੱਕ ਰਹੋ ਤੇ ਏਕਤਾ ਰੱਖੋ। ਇਸ ਵੀਡੀਓ ਦੇ ਵਿੱਚ ਗਾਇਕ ਆਪਣੇ ਨਾਲ ਜੁੜੇ ਪੁਰਾਣੇ ਵਿਵਾਦ ਦੀ ਗੱਲ ਕਰਦੇ ਹੋਏ ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਇੱਕ ਰਹਿਣ ਦਾ ਸੰਦੇਸ਼ ਦਿੱਤਾ। ਗਾਇਕ ਸਿੰਗਾ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਗਾਇਕ ਦਾ ਸਮਰਥਨ ਕਰਦੇ ਨਜ਼ਰ ਆਏ। ਸਿੰਗਾ ਵਾਂਗ ਹੀ ਕਈ ਫੈਨਜ਼ ਨੇ ਪਾਲੀਵੁੱਡ ਦੇ ਕਲਾਕਾਰਾਂ ਵਿਚਾਲੇ ਆਪਸੀ ਸਾਂਝ ਵਧਾਉਣ ਦਾ ਸਮਰਥਨ ਕੀਤਾ।
ਹੋਰ ਪੜ੍ਹੋ: ਭਗਵਾਨ ਸ਼ਿਵ ਦੇ ਦਰਸ਼ਨ ਲਈ ਗ੍ਰਿਸ਼ਨੇਸ਼ਵਰ ਜਯੋਤਿਰਲਿੰਗ ਮੰਦਰ ਪੁੱਜੀ ਸਾਰਾ ਅਲੀ ਖਾਨਦੱਸ ਦਈਏ ਕਿ ਬੀਤੇ ਦਿਨੀਂ ਸਿੰਗਾ ਆਪਣੇ ਗੀਤ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਸਨ ਤੇ ਉਨ੍ਹਾਂ ਉੱਤੇ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਮਗਰੋਂ ਸਿੰਗਾ ਨੇ ਇੱਕ ਵੀਡੀਓ ਸ਼ੇਅਰ ਕਰਦਿਆਂ ਪੁਲਿਸ ਉੱਤੇ ਕੇਸ ਨੂੰ ਖ਼ਤਮ ਕਰਨ ਲਈ ਰਿਸ਼ਵਤ ਮੰਗਣ ਦੇ ਦੋਸ਼ ਲਾਏ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
