ਭਗਵਾਨ ਸ਼ਿਵ ਦੇ ਦਰਸ਼ਨ ਲਈ ਗ੍ਰਿਸ਼ਨੇਸ਼ਵਰ ਜਯੋਤਿਰਲਿੰਗ ਮੰਦਰ ਪੁੱਜੀ ਸਾਰਾ ਅਲੀ ਖਾਨ
ਭਗਵਾਨ ਸ਼ਿਵ ਦੇ ਦਰਸ਼ਨ ਲਈ ਗ੍ਰਿਸ਼ਨੇਸ਼ਵਰ ਜਯੋਤਿਰਲਿੰਗ ਮੰਦਰ ਪੁੱਜੀ ਸਾਰਾ ਅਲੀ ਖਾਨ
Sara Ali Khan Visits Grishneshwar Jyotirlinga Temple: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਅਦਾਕਾਰੀ ਦੇ ਨਾਲ ਖਾਣ ਪੀਣ ਤੇ ਸੈਰ ਸਪਾਟੇ ਦੀ ਸ਼ੌਕੀਨ ਹੈ। ਸਾਰਾ ਇੱਕ ਚੰਗੀ ਅਦਾਕਾਰਾ ਹੋਣ ਦੇ ਨਾਲ ਸ਼ਿਵ ਭਗਤ ਵੀ ਹੈ, ਹਾਲ ਹੀ 'ਚ ਸਾਰਾ ਅਲੀ ਖਾਨ ਗ੍ਰਿਸ਼ਨੇਸ਼ਵਰ ਜਯੋਤਿਰਲਿੰਗ ਮੰਦਰ ਦਰਸ਼ਨ ਕਰਨ ਲਈ ਪਹੁੰਚੀ, ਜਿੱਥੋਂ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਸ਼ਿਵ ਭਗਤ ਹੈ ਸਾਰਾ
ਦੱਸ ਦਈਏ ਕਿ ਸਾਰਾ ਅਲੀ ਖਾਨ (Sara Ali Khan) ਨੂੰ ਅਕਸਰ ਹੀ ਪਵਿੱਤਰ ਸਥਾਨਾਂ ਜਿਵੇਂ ਕਿ ਕੇਦਾਰਨਾਥ (Kedarnath Temple), ਅਮਰਨਾਥ, ਮਾਹਾਕਾਲੇਸ਼ਵਰ ਮੰਦਰ ਵਿਖੇ ਦਰਸ਼ਨਾਂ ਲਈ ਜਾਂਦੇ ਵੇਖਿਆ ਗਿਆ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਸਾਰਾ ਸ਼ਿਵ ਭਗਤ ਹੈ ਤੇ ਉਨ੍ਹਾਂ ਵਿੱਚ ਉਸ ਦੀ ਡੂੰਘੀ ਆਸਥਾ ਹੈ। ਹਾਲ ਹੀ ਵਿੱਚ ਸਾਰਾ ਅਲੀ ਖਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਹੋਰ ਨਵੀਂ ਤੇ ਪਵਿੱਤਰ ਸਥਾਨ ਦੀ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਗ੍ਰਿਸ਼ਨੇਸ਼ਵਰ ਜਯੋਤਿਰਲਿੰਗ ਮੰਦਰ ਦੀਆਂ ਹਨ।
ਸਾਰਾ ਅਲੀ ਖਾਨ ਨੇ ਗ੍ਰਿਸ਼ਨੇਸ਼ਵਰ ਜਯੋਤਿਰਲਿੰਗ ਦੇ ਕੀਤੇ ਦਰਸ਼ਨ
ਸਾਰਾ ਅਲੀ ਖਾਨ ਨੇ ਗ੍ਰਿਸ਼ਨੇਸ਼ਵਰ ਜਯੋਤਿਰਲਿੰਗ ਮੰਦਰ ਵਿਖੇ ਪਹੁੰਚ ਕੇ ਭਗਵਾਨ ਸ਼ਿਵ ਦੇ ਦਰਸ਼ਨ ਕੀਤੇ ਅਤੇ ਪੂਜਾ ਅਰਚਨਾ ਕੀਤੀ। ਅਦਾਕਾਰਾ ਇੱਥੇ ਭੋਲੇਨਾਥ ਦਾ ਅਸ਼ੀਰਵਾਦ ਲੈਣ ਪਹੁੰਚੀ। ਅਦਾਕਾਰਾ ਇਸ ਮੌਕੇ ਰਿਵਾਇਤੀ ਲੁੱਕ ਵਿੱਚ ਨਜ਼ਰ ਆਈ। ਸਾਰਾ ਅਲੀ ਖਾਨ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਸ ਨੇ ਨ ਪ੍ਰਿੰਟੇਡ ਸੂਟ ਪਾਇਆ ਹੋਇਆ ਹੈ ਅਤੇ ਸਿਰ ਦੁਪੱਟੇ ਨਾਲ ਢੱਕਿਆ ਹੋਇਆ ਹੈ। ਇਸ ਦੌਰਾਨ ਉਹ ਭਗਵਾਨ ਸ਼ਿਵ ਦੀ ਪੂਜਾ ਵਿੱਚ ਲੀਨ ਨਜ਼ਰ ਆ ਰਹੀ ਹੈ। ਦੂਜੀ ਤਸਵੀਰ 'ਚ ਸਾਰਾ ਅਲੀ ਖਾਨ ਆਪਣਾ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ।
ਸਾਰਾ ਅਲੀ ਖਾਨ ਨੇ ਟ੍ਰੋਲਰਸ ਨੂੰ ਦਿੱਤਾ ਕਰੜਾ ਜਵਾਬ
ਸਾਰਾ ਅਲੀ ਖਾਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਜਿੱਥੇ ਅਦਾਕਾਰਾ ਦੇ ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਲੋਕ ਸਾਰਾ ਨੂੰ ਟ੍ਰੋਲ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ''ਤੁਸੀਂ ਅੱਲ੍ਹਾ ਨੂੰ ਕੀ ਜਵਾਬ ਦਿਓਗੇ?'' ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ''ਮੁਸਲਮਾਨ ਦੇ ਨਾਂ 'ਤੇ ਧੱਬਾ ਹੋ।' ਦੱਸ ਦਈਏ ਕਿ ਸਾਰਾ ਅਲੀ ਖਾਨ ਦੇ ਪਿਤਾ ਸੈਫ ਅਲੀ ਖਾਨ ਮੁਸਲਿਮ ਪਰਿਵਾਰ ਨਾਲ ਸਬੰਧਤ ਹਨ ਤੇ ਉਸ ਦੀ ਮਾਂ ਅੰਮ੍ਰਿਤਾ ਇੱਕ ਹਿੰਦੂ ਪਰਿਵਾਰ ਤੋਂ ਸਬੰਧਤ ਹਨ। ਟ੍ਰੋਲਰਸ ਵੱਲੋਂ ਕਈ ਵਾਰ ਸਾਰਾ ਨੂੰ ਮੰਦਰ ਜਾਣ 'ਤੇ ਟ੍ਰੋਲ ਕੀਤਾ ਗਿਆ ਹੈ ਪਰ ਹਰ ਵਾਰ ਅਦਾਕਾਰਾ ਇਹ ਕਹਿ ਕੇ ਟ੍ਰੋਲਰਸ ਦੀ ਬੋਲਤੀ ਬੰਦ ਕਰ ਦਿੰਦੀ ਹੈ ਕਿ ਉਹ ਸਾਰੇ ਹੀ ਧਰਮਾਂ ਦਾ ਸਨਮਾਨ ਕਰਦੀ ਹੈ ਤੇ ਉਹ ਹਮੇਸ਼ਾਂ ਅਜਿਹਾ ਕਰਦੀ ਰਹੇਗੀ, ਇਸ ਲਈ ਉਸ ਨੂੰ ਕਿਸੇ ਦੀ ਵੀ ਸਲਾਹ ਦੀ ਲੋੜ ਨਹੀਂ ਹੈ।
ਹੋਰ ਪੜ੍ਹੋ : ਅਯੁਧਿਆ 'ਚ ਪ੍ਰਾਣ ਪਤ੍ਰਿਸ਼ਠਾ ਮਗਰੋਂ ਮੁਸਕੁਰਾਉਂਦੇ ਤੇ ਪਲਕਾਂ ਝਪਕਾਉਂਦੇ ਨਜ਼ਰ ਆਏ ਰਾਮਲਲਾ, ਵੀਡੀਓ ਵੇਖ ਭਗਤ ਹੋਏ ਭਾਵੁਕ
ਸਾਰਾ ਅਲੀ ਖਾਨ ਦਾ ਵਰਕ ਫਰੰਟ
ਸਾਰਾ ਅਲੀ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਫਿਲਮ 'ਕੇਦਾਰਨਾਥ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਸੁਪਰਹਿੱਟ ਹੋਈ ਤੇ ਇਹ ਫਿਲਮ ਸਾਲ 2013 ਵਿੱਚ ਕੇਦਾਰਨਾਥ ਉੱਤਰਾਖੰਡ ਵਿਖੇ ਆਈ ਕੁਦਰਤੀ ਆਪਦਾ 'ਤੇ ਅਧਾਰਿਤ ਸੀ। ਇਸ ਤੋਂ ਇਲਾਵਾ ਸਾਰਾ ਅਲੀ ਖਾਨ ਆਪਣੇ ਨਵੇਂ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ। ਜਲਦ ਹੀ ਉਹ ਏ ਵਤਨ ਮੇਰੇ ਵਤਨ, ਮੈਟਰੋ ਇਨ ਡੀਨੋ ਅਤੇ ਮਰਡਰ ਮੁਬਾਰਕ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ। ਅਦਾਕਾਰਾ ਦੇ ਫੈਨਜ਼ ਉਸ ਦੀਆਂ ਨਵੀਆਂ ਫਿਲਮਾਂ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
