Anant-Radhika wedding : ਅਨੰਤ ਅੰਬਾਨੀ ਦੇ ਵਿਆਹ 'ਚ ਰਣਵੀਰ ਸਿੰਘ ਦੀ ਪਰਫਾਰਮੈਂਸ ਰਹੀ ਅਨਸਟਾਪੇਬਲ, ਸਤਿੰਦਰ ਸਰਤਾਜ ਦੇ ਇਸ ਗੀਤ 'ਤੇ ਡਾਂਸ ਕਰਦੇ ਆਏ ਨਜ਼ਰ

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ ਵਿਆਹ ਵਿੱਚ ਮਹਿਜ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ ਤੋਂ ਵੀ ਕਈ ਮਹਿਮਾਨ ਵੀ ਪਹੁੰਚੇ। ਇਸ ਵਿਚਾਲੇ ਅੰਬਾਨੀ ਪਰਿਵਾਰ ਦੇ ਵਿਆਹ 'ਚ ਰਣਵੀਰ ਸਿੰਘ ਦੀ ਐਨਰਜੈਟਿਕ ਪਰਫਾਰਮੈਂਸ ਦੀ ਰੱਜ ਕੇ ਤਰੀਫਾਂ ਕਰਦੇ ਹੋਏ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  July 13th 2024 06:28 PM |  Updated: July 13th 2024 06:28 PM

Anant-Radhika wedding : ਅਨੰਤ ਅੰਬਾਨੀ ਦੇ ਵਿਆਹ 'ਚ ਰਣਵੀਰ ਸਿੰਘ ਦੀ ਪਰਫਾਰਮੈਂਸ ਰਹੀ ਅਨਸਟਾਪੇਬਲ, ਸਤਿੰਦਰ ਸਰਤਾਜ ਦੇ ਇਸ ਗੀਤ 'ਤੇ ਡਾਂਸ ਕਰਦੇ ਆਏ ਨਜ਼ਰ

Ranveer Singh performed on Satinder Sartaj Song :  ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ ਵਿਆਹ ਵਿੱਚ ਮਹਿਜ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ ਤੋਂ ਵੀ ਕਈ ਮਹਿਮਾਨ ਵੀ ਪਹੁੰਚੇ। ਇਸ ਵਿਚਾਲੇ ਅੰਬਾਨੀ ਪਰਿਵਾਰ ਦੇ ਵਿਆਹ 'ਚ ਰਣਵੀਰ ਸਿੰਘ ਦੀ ਐਨਰਜੈਟਿਕ ਪਰਫਾਰਮੈਂਸ ਦੀ ਰੱਜ ਕੇ ਤਰੀਫਾਂ ਕਰਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਰਣਵੀਰ ਸਿੰਘ ਦੀ ਪਰਫਾਰਮੈਂਸ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਦੇ ਵਿੱਚ ਤੁਸੀਂ ਰਣਵੀਰ ਸਿੰਘ ਦੀ ਦਮਦਾਰ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਇਸ ਵਿਚਾਲੇ ਜਿੱਥੇ ਇੱਕ ਪਾਸੇ ਰਣਵੀਰ ਸਾਰੇ ਸੈਲਬਸ ਵਿਚਾਲੇ ਸਭ ਤੋਂ ਵੱਧ ਖੁਸ਼ ਅਤੇ ਪੂਰੀ ਐਨਰਜੀ ਨਾਲ ਪਰਫਾਰਮ ਕਰਦੇ ਹੋਏ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿਚਾਲੇ ਰਣਵੀਰ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਉਹ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਗੀਤ ਉੱਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। 

ਹੋਰ ਪੜ੍ਹੋ : Anant-Radhika Griha Pravesh: ਨਵ ਵਿਆਹੀ ਜੋੜੀ ਦਾ ਅੰਬਾਨੀ ਪਰਿਵਾਰ ਨੇ ਕੀਤਾ ਜ਼ੋਰਦਾਰ ਸਵਾਗਤ, ਛੋਟੂ ਨੂੰਹ ਰਾਧਿਕਾ ਦਾ ਇੰਝ ਹੋਇਆ ਗ੍ਰਹਿ ਪ੍ਰਵੇਸ਼

ਇਸ ਵਾਇਰਲ ਵੀਡੀਓ ਦੇ ਵਿੱਚ ਰਣਵੀਰ ਸਿੰਘ DJ ਚੇਤਾਸ ਦੀਆਂ ਗੀਤ ਚਲਾ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਰਣਵੀਰ ਡੀਜੇ ਚੇਤਾਸ ਦੇ ਨਾਲ ਸਤਿੰਦਰ ਸਰਤਾਜ ਦਾ ਜਲਸਾ ਚਲਾ ਰਿਹਾ ਹੈ। ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network