ਰੈਪਰ ਬੋਹੇਮੀਆ ਨੇ ਕਿਹਾ ਕਿ ‘ਸਿੱਧੂ ਮੂਸੇਵਾਲਾ ਦੇ ਨਾਲ ਕੰਮ ਕਰਨਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਸੀ’
ਰੈਪਰ ਬੋਹੇਮੀਆ (Bohemia) ਆਪਣੇ ਵਧੀਆ ਰੈਪ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਸਿੱਧੂ ਮੂਸੇਵਾਲਾ(Sidhu moose wala) ਦੇ ਨਾਲ ਕੰਮ ਕੀਤਾ ਸੀ । ਬੋਹੇਮੀਆ ਨੇ ਗਾਇਕ ਦੇ ਨਾਲ ਸੇਮ ਬੀਫ ਗੀਤ ‘ਚ ਕੰਮ ਕੀਤਾ ਸੀ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਬੋਹੇਮੀਆ ਵੀ ਕਾਫੀ ਭਾਵੁਕ ਹੋਏ ਸਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਰੈਪਰ ਬੋਹੇਮੀਆ ਸਿੱਧੂ ਮੂਸੇਵਾਲਾ ਦੇ ਬਾਰੇ ਗੱਲਬਾਤ ਕਰਦੇ ਹੋਏ ਕਹਿ ਰਹੇ ਹਨ ਕਿ ਇੱਕ ਵਾਰ ਸਿੱਧੂ ਮੂਸੇਵਾਲਾ ਕਹਿ ਰਿਹਾ ਸੀ ਕਿ ਤੁਸੀਂ ਮੇਰੇ ਵੱਡੇ ਭਰਾ ਹੋ ਅਤੇ ਮੇਰੇ ਲਈ ਇਹ ਬਹੁਤ ਵਧੀਆ ਮੌਕਾ ਹੈ।
ਹੋਰ ਪੜ੍ਹੋ : ਆਪਣੇ ਸਕੂਲ ‘ਚ ਪਹੁੰਚੀ ਸੁਨੰਦਾ ਸ਼ਰਮਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ
‘ਸੇਮ ਬੀਫ (Same Beef) ਮੇਰੇ ਲਈ ਬਹੁਤ ਲੱਕੀ ਐਕਸਪੀਰੀਅੰਸ ਰਿਹਾ।ਜਦੋਂ ਉਹ ਮੇਰੇ ਕੋਲ ਆਇਆ ਤਾਂ ਉਹ ਕਹਿੰਦਾ ਸੀ ਮੇਰੇ ਕੋਲ ਮੌਕਾ ਹੈ, ਤੁਸੀਂ ਮੇਰੇ ਵੱਡੇ ਭਰਾ ਹੋ। ਪਰ ਕਦੇ ਇਹ ਨਹੀਂ ਸੀ ਪਤਾ ਕਿ ਕਦੇ ਇਸ ਤਰ੍ਹਾਂ ਖੜ੍ਹ ਕੇ ਕਹਾਂਗਾ ਕਿ ਮੇਰੇ ਲਈ ਇੱਕ ਮੌਕਾ ਸੀ ਕਿ ਉਸ ਨੇ ਮੈਨੂੰ ਮੌਕਾ ਦਿੱਤਾ’। ਬੋਹੇਮੀਆ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਆਪਣੇ ਸਕੂਲ ‘ਚ ਪਹੁੰਚੀ ਸੁਨੰਦਾ ਸ਼ਰਮਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ
ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦਾ ਕਰੀਅਰ ਬੇਸ਼ੱਕ ਬਹੁਤ ਹੀ ਛੋਟਾ ਰਿਹਾ, ਪਰ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਉਨ੍ਹਾਂ ਨੇ ਦੇਸ਼ ਦੁਨੀਆ ‘ਚ ਵੱਡੀ ਪਛਾਣ ਬਣਾ ਲਈ ਸੀ। ਸਿੱਧੂ ਮੂਸੇਵਾਲਾ ਦਾ ਕਤਲ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ।
ਸਿੱਧੂ ਦੀ ਮੌਤ ਤੋਂ ਬਾਅਦ ਮੁੜ ਤੋਂ ਉਸ ਦੇ ਘਰ ਛੋਟੇ ਭਰਾ ਦਾ ਜਨਮ ਹੋਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ।ਹਵੇਲੀ ‘ਚ ਨਿੱਕੇ ਸਿੱਧੂ ਦੇ ਜਨਮ ‘ਤੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਕਿਉਂਕਿ ਮੁੜ ਤੋਂ ਹਵੇਲੀ ਦਾ ਵਾਰਸ ਮਿਲ ਗਿਆ ਹੈ।
-