ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਰੇਸ਼ਮ ਸਿੰਘ ਅਨਮੋਲ, ਗਾਇਕ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ
Resham Singh anmol pays tribute to chhote Shahibzades: ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਸਾਲ ਵੀ ਸ਼ਰਧਾ ਭਾਵ ਸ਼ਹੀਦੀ ਜੋੜ ਮੇਲ ਮਨਾਇਆ ਗਿਆ। ਇਸ ਮੌਕੇ 'ਤੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ।
ਗਾਇਕ ਨੇ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰੇ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਤੇ ਛੋਟੇ ਸਾਹਿਬਜ਼ਾਦਿਆਂ ਸਣੇ ਚਮਕੌਰ ਦੀ ਲੜਾਈ ਵਿੱਚ ਸ਼ਹੀਦੀ ਪਾਉਣ ਵਾਲੇ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਗਾਇਕ ਨੇ ਸਰਬੱਤ ਦੇ ਭਲੇ ਲਈ ਵੀ ਅਰਦਾਸ ਕੀਤੀ।
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੁੱਜੇ ਗਾਇਕ ਰੇਸ਼ਮ ਸਿੰਘ ਅਨਮੋਲ ਇਸ ਦੌਰਾਨ ਸੰਗਤਾਂ ਲਈ ਲੰਗਰ ਅਤੇ ਭਾਂਡੇ ਦੀ ਸੇਵਾ ਕਰਵਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਗਾਇਕ ਨੇ ਸ਼ਹੀਦੀ ਪੰਦਰਵਾੜੇ ਮੌਕੇ ਫਤਿਗੜ੍ਹ ਪਹੁੰਚਣ ਵਾਲੀ ਸੰਗਤਾਂ ਨੂੰ ਖਾਸ ਅਪੀਲ ਕੀਤੀ ਕਿ ਨੌਜਵਾਨ ਗੱਡੀਆਂ ਤੇ ਟ੍ਰਾਲੀਆਂ ਵਿੱਚ ਹੁਲੜਬਾਜ਼ੀ ਕਰਦੇ ਤੇ ਉੱਚੀ ਆਵਾਜ਼ ਵਿੱਚ ਗਾਣੇ ਲ
ਗਾ ਕੇ ਜਾਂ ਡੀਜ਼ੇ ਵਜਾਉਂਦੇ ਹੋਏ ਇੱਥੇ ਨਾਂ ਆਉਣ। ਇਹ ਸਾਡੇ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਸ਼ਹਾਦਤ ਦਾ ਸਮਾਂ ਹੈ। ਇਸ ਮੌਕੇ ਬੇਹੱਦ ਨਿਮਰਤਾ ਤੇ ਖੁਦ ਨੂੰ ਨੀਵਾਂ ਰੱਖ ਕੇ ਸ਼ਹੀਦੀ ਦੇਣ ਵਾਲੇ ਸਿੰਘਾਂ ਨੂੰ ਯਾਦ ਕਰੀਏ ਤੇ ਆਪਣੇ ਗੁਰੂਆਂ ਦੀ ਬਾਣੀ ਨਾਲ ਜੁੜੇ ਰਹੀਏ।
ਹੋਰ ਪੜ੍ਹੋ: ਦੁਖਦ ਖਬਰ! ਫਿਲਮ 'ਮਦਰ ਇੰਡੀਆ' ਦੇ ਬਾਲ ਕਲਾਕਾਰ ਸਾਜਿਦ ਖਾਨ ਦਾ ਹੋਇਆ ਦਿਹਾਂਤ, ਬਾਲੀਵੁੱਡ 'ਚ ਛਾਈ ਸੋਗ ਲਹਿਰਗਾਇਕ ਵੱਲੋਂ ਦਿੱਤੇ ਗਏ ਇਸ ਸੰਦੇਸ਼ ਨੂੰ ਕਈ ਫੈਨਜ਼ ਪਸੰਦ ਕਰ ਰਹੇ ਹਨ ਤੇ ਗਾਇਕ ਦੀ ਸ਼ਲਾਘਾ ਕਰ ਰਹੇ ਹਨ। ਇਸ ਦੇ ਨਾਲ ਹੀ ਗਾਇਕ ਨੇ ਆਪਣੇ ਇਲਾਕਾ ਵਾਸੀਆਂ ਦਾ ਵੀ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਲੋਕ ਪਿਛਲੇ 20 ਸਾਲਾਂ ਤੋਂ ਇਹ ਸੇਵਾ ਕਰ ਰਹੇ ਹਨ। ਇਸ ਦੌਰਾਨ ਗਾਇਕ ਨੇ ਸਰਬੱਤ ਦੇ ਭਲੇ ਲਈ ਵੀ ਅਰਦਾਸ ਕੀਤੀ।
-