ਸਤਿੰਦਰ ਸਰਤਾਜ ਨੇ ਆਪਣੇ ਖੇਤਾਂ ਚੋਂ ਸਾਂਝਾ ਕੀਤਾ ਵੀਡੀਓ

ਸਤਿੰਦਰ ਸਰਤਾਜ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਇਨ੍ਹੀਂ ਦਿਨੀਂ ਉਨ੍ਹਾਂ ਦਾ ਗੀਤ ‘ਜਲਸਾ’ ਰਿਲੀਜ਼ ਹੋਇਆ ਹੈ ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਬੀਤੇ ਦਿਨੀਂ ਸਤਿੰਦਰ ਸਰਤਾਜ ਨੇ ਇਸ ਗੀਤ ‘ਤੇ ਭੰਗੜਾ ਵੀ ਪਾਇਆ ਸੀ ।

Written by  Shaminder   |  September 27th 2023 06:00 PM  |  Updated: September 27th 2023 06:00 PM

ਸਤਿੰਦਰ ਸਰਤਾਜ ਨੇ ਆਪਣੇ ਖੇਤਾਂ ਚੋਂ ਸਾਂਝਾ ਕੀਤਾ ਵੀਡੀਓ

ਸਤਿੰਦਰ ਸਰਤਾਜ (Satinder Sartaaj) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਇਨ੍ਹੀਂ ਦਿਨੀਂ ਉਨ੍ਹਾਂ ਦਾ ਗੀਤ ‘ਜਲਸਾ’ ਰਿਲੀਜ਼ ਹੋਇਆ ਹੈ ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਬੀਤੇ ਦਿਨੀਂ ਸਤਿੰਦਰ ਸਰਤਾਜ ਨੇ ਇਸ ਗੀਤ ‘ਤੇ ਭੰਗੜਾ ਵੀ ਪਾਇਆ ਸੀ । ਜਿਸ ਦਾ ਇੱਕ ਵੀਡੀਓ ਵੀ ਗਾਇਕ ਦੇ ਵੱਲੋਂ ਸ਼ੇਅਰ ਕੀਤਾ ਗਿਆ ਸੀ ਅਤੇ ਹੁਣ ਮੁੜ ਤੋਂ ਗਾਇਕ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦੀਆਂ ਬਜ਼ੁਰਗ ਲੁੱਕ ਵਾਲੀਆਂ ਤਸਵੀਰਾਂ ਹੋ ਰਹੀਆਂ ਵਾਇਰਲ,ਫੈਨਸ ਹੋ ਰਹੇ ਭਾਵੁਕ, ਕਿਹਾ ‘ਜੇ ਸੱਚੀਂ ਕਦੇ ਢਲਦੀ ਉਮਰੇ ਵੇਖ ਸਕਦੇ ਸਿੱਧੂ ਨੂੰ’

ਜਿਸ ‘ਚ ਉਹ ਆਪਣੇ ਖੇਤਾਂ ‘ਚ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । 

ਸਤਿੰਦਰ ਸਰਤਾਜ ਨੇ ਬਤੌਰ ਗਾਇਕ ਕੀਤੀ ਸੀ ਸ਼ੁਰੂਆਤ

ਸਤਿੰਦਰ ਸਰਤਾਜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ । ਉਨ੍ਹਾਂ ਨੇ ਫ਼ਿਲਮ ‘ਇੱਕੋਮਿੱਕੇ’, ‘ਕਲੀ ਜੋਟਾ’, ‘ਬਲੈਕ ਪ੍ਰਿੰਸ’ ਵਰਗੀਆਂ ਬਿਹਤਰੀਨ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ । ਉਹ ਜਿੱਥੇ ਬਿਹਤਰੀਨ ਗਾਇਕੀ ਦੇ ਮਾਲਕ ਹਨ, ਉੱਥੇ ਹੀ ਬਿਹਤਰੀਨ ਲੇਖਣੀ ਦੇ ਮਾਲਕ ਵੀ ਹਨ । ਉਹ ਆਪਣੇ ਲਿਖੇ ਗੀਤ ਹੀ ਗਾਏ ਹਨ । ਉਹ ਬਿਹਤਰੀਨ ਸ਼ਾਇਰੀ ਦੇ ਲਈ ਜਾਣੇ ਜਾਂਦੇ ਹਨ । 

 

 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network