Trending:
ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ, ਵੇਖੋ ਉਨ੍ਹਾਂ ਦੀਆਂ ਅਣਵੇਖੀਆਂ ਤਸਵੀਰਾਂ
ਆਜ਼ਾਦੀ ਦੀ ਲੜ੍ਹਾਈ ‘ਚ ਪਤਾ ਨਹੀਂ ਕਿੰਨੇ ਕੁ ਅਜ਼ਾਦੀ ਘੁਲਾਟੀਆਂ ਨੇ ਦੇਸ਼ ਦੇ ਲਈ ਆਪਣਾ ਸਭ ਕੁਝ ਨਿਊਛਾਵਰ ਕਰ ਦਿੱਤਾ ਸੀ । ਉਨ੍ਹਾਂ ਵਿੱਚੋਂ ਹੀ ਇੱਕ ਸਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ । ਜਿਨ੍ਹਾਂ ਨੇ ਆਜ਼ਾਦੀ ਦੀ ਅਲਖ ਜਗਾਈ ਸੀ ।ਇਸ ਦੇ ਨਾਲ ਹੀ ਦੇਸ਼ ਦੇ ਲੋਕਾਂ ਨੂੰ ਵੀ ਆਜ਼ਾਦੀ ਦੇ ਇਸ ਅੰਦੋਲਨ ‘ਚ ਸ਼ਾਮਿਲ ਹੋਣ ਦੇ ਲਈ ਪ੍ਰੇਰਿਆ ਸੀ ।ਉਨ੍ਹਾਂ ਨੇ ਹੱਸਦੇ ਹੱਸਦੇ ਫਾਂਸੀ ਦਾ ਰੱਸਾ ਚੁੰਮ ਲਿਆ ਸੀ। ਸ਼ਹੀਦ ਭਗਤ ਸਿੰਘ ਜੀ (Shaheed Bhagat Singh) , ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ( martyrdom day)ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਪੂਰਾ ਦੇਸ਼ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰ ਰਿਹਾ ਹੈ। ਅੱਜ ਦੇ ਹੀ ਦਿਨ ਉਨ੍ਹਾਂ ਨੂੰ ਫਾਂਸੀ ਦੇ ਫੰਦੇ ‘ਤੇ ਚੜ੍ਹਾਇਆ ਗਿਆ ਸੀ ।ਅੱਜ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੀਆਂ ਕੁਝ ਅਣਵੇਖੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ।
/ptc-punjabi/media/media_files/KTlkTQjxDPUA796mzVpQ.jpg)
ਹੋਰ ਪੜ੍ਹੋ : ਸਿਹਤਮੰਦ ਹੋਣ ਪਿੱਛੋਂ ਮੀਡੀਆ ਸਾਹਮਣੇ ਆਏ ਅਦਾਕਾਰ ਧਰਮਿੰਦਰ, ਵੀਡੀਓ ਹੋ ਰਿਹਾ ਵਾਇਰਲ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਇਨ੍ਹਾਂ ਤਸਵੀਰਾਂ ਉਨ੍ਹਾਂ ਦੇ ਬਚਪਨ ਦੀਆਂ ਹਨ । ਜਦੋਂਕਿ ਕੁਝ ਤਸਵੀਰਾਂ ਸ਼ਹੀਦ ਦੇ ਜਵਾਨੀ ਵੇਲੇ ਦੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਫੋਟੋਆਂ ਵੀ ਸ਼ਾਮਿਲ ਹਨ । ਜਿਨ੍ਹਾਂ ‘ਚ ਐੱਫ ਆਈ ਆਰ ਦੀਆਂ ਤਸਵੀਰਾਂ ਸ਼ਾਮਿਲ ਹਨ ।
ਸ਼ਹੀਦੀ ਦਿਵਸ ਦਾ ਇਤਿਹਾਸ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਬ੍ਰਿਟਿਸ਼ ਰਾਜ ਦੇ ਖਿਲਾਫ ਸਨ ਅਤੇ ਭਾਰਤ ਨੂੰ ਆਜ਼ਾਦੀ ਦਿਵਾਉਣਾ ਚਾਹੁੰਦੇ ਸਨ ।ਜਲਿ੍ਹਆਵਾਲਾ ਬਾਗ ‘ਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੇ ਲਈ ਤਿੰਨਾਂ ਨੇ ਵਿਦਰੋਹ ਕਰਨ ਦਾ ਫੈਸਲਾ ਲਿਆ ਸੀ ਅਤੇ ਤਿੰਨਾਂ ਨੂੰ ਬ੍ਰਿਟਿਸ਼ ਸਰਕਾਰ ਦੇ ਵੱਖ ਵੱਖ ਮਾਮਲਿਆਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ।
/ptc-punjabi/media/media_files/El5B7cSI0cgvFWTb8vB0.jpg)
ਦਰਅਸਲ ਵਿਸਾਖੀ ਵਾਲੇ ਦਿਨ ਲਾਲਾ ਲਾਜਪਤ ਰਾਏ ਆਪਣੇ ਸਾਥੀਆਂ ਦੇ ਨਾਲ ਜਲ੍ਹਿਆਂ ਵਾਲਾ ਬਾਗ ‘ਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੇ ਲਈ ਇੱਕਠੇ ਹੋਏ ਸਨ । ਇਸੇ ਦੌਰਾਨ ਲਾਲਾ ਲਾਜਪਤ ਰਾਏ ‘ਤੇ ਅੰਗਰੇਜ਼ੀ ਹਕੂਮਤ ਨੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ । ਲਾਲਾ ਲਾਜਪਤ ਰਾਏ ਨੂੰ ਏਨੀਂ ਬੇਰਹਿਮੀ ਦੇ ਨਾਲ ਮਾਰਿਆ ਗਿਆ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ । ਇਸ ਘਟਨਾ ਦਾ ਭਗਤ ਸਿੰਘ ‘ਤੇ ਬਹੁਤ ਜ਼ਿਆਦਾ ਅਸਰ ਹੋਇਆ ਸੀ ਤੇ ਉਨ੍ਹਾਂ ਨੇ ਉਸੇ ਦਿਨ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਠਾਣੀ ਸੀ।
-