Trending:
ਸ਼ਹਿਨਾਜ਼ ਗਿੱਲ ਵਿਦੇਸ਼ ‘ਚ ਬਿਤਾ ਰਹੀ ਸਮਾਂ, ਵੇਖੋ ਬੀਚ ‘ਤੇ ਕਿਸ ਤਰ੍ਹਾਂ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ
ਸ਼ਹਿਨਾਜ਼ ਗਿੱਲ (Shehnaaz Gill) ਇਨ੍ਹੀਂ ਦਿਨੀਂ ਵਿਦੇਸ਼ ‘ਚ ਸਮਾਂ ਬਿਤਾ ਰਹੀ ਹੈ । ਜਿਸ ਦੀਆਂ ਉਹ ਤਸਵੀਰਾਂ ਵੀ ਲਗਾਤਾਰ ਸਾਂਝੀਆਂ ਕਰ ਰਹੀ ਹੈ । ਬੀਤੇ ਦਿਨ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
_0b115c40d9fa352949457184a6235f98_1280X720.webp)
ਹੋਰ ਪੜ੍ਹੋ : ਰਾਖੀ ਸਾਵੰਤ ਨੂੰ ਆਦਿਲ ਤੋਂ ਜਾਨ ਦਾ ਖਤਰਾ, ਕਿਹਾ ‘ਮੈਨੂੰ ਜਾਨੋਂ ਮਾਰਨ ਦੀ ਕਰ ਰਿਹਾ ਸਾਜ਼ਿਸ਼’
ਬੀਚ ‘ਤੇ ਮਸਤੀ ਕਰਦੀ ਦਿਖੀ ਅਦਾਕਾਰਾ
ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬੀਚ ‘ਤੇ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ।ਉਸ ਨੇ ਲਾਲ ਰੰਗ ਦੀ ਡਰੈੱਸ ਪਾਈ ਹੋਈ ਹੈ । ਜਿਸ ‘ਚ ਉਹ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਹੋਈ ਦਿਖਾਈ ਦੇ ਰਹੀ ਹੈ ।ਇੱਕ ਤਸਵੀਰ ‘ਚ ਅਦਾਕਾਰਾ ਬੀਚ ‘ਤੇ ਪਾਣੀ ਦੇ ਨਾਲ ਅਠਖੇਲੀਆਂ ਕਰ ਰਹੀ ਹੈ, ਜਦੋਂਕਿ ਇੱਕ ਹੋਰ ਤਸਵੀਰ ‘ਚ ਉਹ ਧੁੱਪ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ ।

ਪ੍ਰਸ਼ੰਸਕਾਂ ਨੇ ਵੀ ਦਿੱਤੇ ਰਿਐਕਸ਼ਨ
ਅਦਾਕਾਰਾ ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਨੇ ਲਿਖਿਆ ‘ਹੁਸਨ ਪਰੀ’। ਜਦੋਂਕਿ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ ‘ਇੱਕਲਾਪਾ ਇੱਕ ਵੱਖਰੀ ਕਿਸਮ ਦੀ ਤਾਕਤ ਹੈ। ਕਿਸੇ ਦੇ ਨਾਲ ਨਾ ਹੋਣਾ, ਗਲਤ ਲੋਕਾਂ ਦੇ ਨਾਲ ਹੋਣ ਦੇ ਨਾਲੋਂ ਬਿਹਤਰ ਹੈ ।

ਜੋ ਇੱਕਲੇ ਉੱਡਦੇ ਹਨ ਅਕਸਰ ਉਨ੍ਹਾਂ ਦੇ ਖੰਭ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦੇ ਹਨ। ਇੱਕ ਹੋਰ ਪ੍ਰਸ਼ੰਸਕ ਨੇ ਸ਼ਹਿਨਾਜ਼ ਦੇ ਲਈ ਸ਼ਾਇਰਾਨਾ ਅੰਦਾਜ਼ ‘ਚ ਆਪਣੇ ਦਿਲ ਦੇ ਭਾਵ ਪ੍ਰਗਟ ਕੀਤੇ ਹਨ । ਉਸ ਨੇ ਲਿਖਿਆ ‘ਹੁਸਨ ਵਾਲੋਂ ਕੋ ਕਯਾ ਜ਼ਰੂਰਤ ਹੈ ਸੰਵਰਨੇ ਕੀ। ਵੋ ਤੋ ਸਾਦਗੀ ਮੇਂ ਭੀ ਕਿਆਮਤ ਕੀ ਅਦਾ ਰੱਖਤੇ ਹੈਂ’।
- PTC PUNJABI