ਅੱਜ ਹੈ ਗਾਇਕ ਸ਼ੁਭ ਦਾ ਜਨਮਦਿਨ, ਇਸ ਗੀਤ ਨੇ ਸ਼ੁਭ ਨੂੰ ਬਣਾਇਆ ਸੀ ਸੁਪਰ ਸਟਾਰ, ਜਾਣੋ ਕਿਉਂ ਚਰਚਾ ‘ਚ ਰਹਿੰਦਾ ਹੈ ਗਾਇਕ
ਪੰਜਾਬੀ ਗਾਇਕ ਸ਼ੁਭ (Shubh) ਦਾ ਅੱਜ ਜਨਮ ਦਿਨ(Birthday) ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਗਾਇਕ ਦੇ ਨਾਲ ਜੁੜੀਆਂ ਕੁਝ ਗੱਲਾਂ ਤੁਹਾਨੂੰ ਦੱਸਾਂਗੇ । ਗਾਇਕ ਸ਼ੁਭ ਦਾ ਜਨਮ ਪੰਜਾਬ ਦੇ ਰਹਿਣ ਵਾਲੇ ਇੱਕ ਸਿੱਖ ਪਰਿਵਾਰ ‘ਚ ਹੋਇਆ ਹੈ। ਉਨ੍ਹਾਂ ਦਾ ਇੱਕ ਵੱਡਾ ਭਰਾ ਰਵਨੀਤ ਸਿੰਘ ਵੀ ਹੈ ਜੋ ਕਿ ਇੱਕ ਗਾਇਕ ਹੋਣ ਦੇ ਨਾਲ ਨਾਲ ਇੱਕ ਹੋਸਟ ਵੀ ਹੈ। ਸ਼ੁਭ ਦਾ ਅਸਲ ਨਾਮ ਸ਼ੁਭਨੀਤ ਸਿੰਘ ਹੈ । ੧੯੯੭ ਨੂੰ ਜਨਮੇ ਸ਼ੁਭਨੀਤ ਨੂੰ ਪੰਜਾਬੀ ਇੰਡਸਟਰੀ ‘ਚ ਸ਼ੁਭ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਹੋਰ ਪੜ੍ਹੋ : ਫਿੱਟਨੈਸ ਮਾਡਲ ਸੁੱਖ ਜੌਹਲ ਆਪਣੇ ਪਿੰਡ ‘ਚ ਮਸਤੀ ਕਰਦੇ ਆਏ ਨਜ਼ਰ, ਵੇਖੋ ਪਿੰਡ ਦਾ ਨਜ਼ਾਰਾ
ਉਹ ਕੈਨੇਡਾ ‘ਚ ਰਹਿੰਦੇ ਹਨ ਅਤੇ ੨੦੨੧ ‘ਚ ਉਨ੍ਹਾਂ ਨੇ ਆਪਣਾ ਗੀਤ ਵੀ ਰੋਲਿਨ ਰਿਲੀਜ਼ ਕੀਤਾ ਸੀ ਅਤੇ ੨੦੨੩ ‘ਚ ਆਪਣੀ ਪਹਿਲੀ ਐਲਬਮ ‘ਸਟਿਲ ਰੋਲਿਨ’ ਰਿਲੀਜ਼ ਕੀਤੀ ਸੀ। ਇਸੇ ਐਲਬਮ ਦਾ ਗੀਤ ਚੈਕ ਬਿਲਬੋਰਡ ਇੰਡੀਆ ਦੇ ਸੌਂਗਸ ਨੰਬਰ ਤਿੰਨ ‘ਤੇ ਪਹੁੰਚਿਆ ਸੀ ਅਤੇ ਇਸੇ ਐਲਬਮ ਨੂੰ ਕੈਨੇਡੀਅਨ ਐਲਬਮ ਚਾਰਟ ‘ਤੇ ਵੀ ਚਾਰਟ ਕੀਤਾ ਗਿਆ ਸੀ।ਇਸੇ ਗੀਤ ਦੇ ਨਾਲ ਉਹ ਚਰਚਾ ‘ਚ ਆ ਗਏ ਅਤੇ ਇੰਡਸਟਰੀ ‘ਚ ਉਨ੍ਹਾਂ ਦੀ ਪਛਾਣ ਬਣੀ ।ਸ਼ੁਭ ਨੇ ਕੈਨੇਡਾ ‘ਚ ਜਾ ਕੇ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਵਿਵਾਦਾਂ ‘ਚ ਘਿਰੇ
ਗਾਇਕ ਸ਼ੁਭ ਉਸ ਵੇਲੇ ਵਿਵਾਦਾਂ ‘ਚ ਘਿਰ ਗਏ ਸਨ ਜਦੋਂ ਉਨ੍ਹਾਂ ਦਾ ਇੱਕ ਪੋਸਟ ਵਾਇਰਲ ਹੋਇਆ ਸੀ । ਜਿਸ ‘ਚ ਉਹਨਾਂ ਨੇ ਪੰਜਾਬ ਦਾ ਇੱਕ ਨਕਸ਼ਾ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ । ਜਿਸ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਨੂੰ ਖਾਲਿਸਤਾਨੀ ਕਹਿ ਕੇ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇੱਥੋਂ ਤੱਕ ਕਿ ਉਨ੍ਹਾਂ ਦਾ ਮੁੰਬਈ ‘ਚ ਸ਼ੋਅ ਦੀ ਰੱਦ ਕਰ ਦਿੱਤਾ ਗਿਆ ਸੀ ਅਤੇ ਮੁੰਬਈ ‘ਚ ਲੱਗੇ ਉਨ੍ਹਾਂ ਦੇ ਪੋਸਟਰ ਵੀ ਪਾੜ ਦਿੱਤੇ ਗਏ ਸਨ। ਗਾਇਕ ਦੀ ਇਸ ਪੋਸਟ ‘ਤੇ ਅਦਾਕਾਰਾ ਕੰਗਨਾ ਰਣੌਤ ਨੇ ਵੀ ਕਈ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।
- PTC PUNJABI