ਸਿੱਧੂ ਮੂਸੇਵਾਲੇ ਦੇ ਭਤੀਜੇ ਨੇ ਬਾਂਹ 'ਤੇ ਬਣਵਾਈ ਚਾਚੇ ਦੀ ਤਸਵੀਰ, ਕਿਹਾ ਚਾਚੂ ਥਾਪੀ ਜ਼ਿੰਦਾਬਾਦ ਸੀ ਤੇ ਜ਼ਿੰਦਾਬਦ ਹੀ ਰਹੂਗੀ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਹੁਣ ਸਾਡੇ ਵਿਚਾਲੇ ਨਹੀਂ ਹਨ, ਪਰ ਅੱਜ ਵੀ ਗਾਇਕ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਗੀਤਾਂ ਤੇ ਵੀਡੀਓਜ਼ ਰਾਹੀਂ ਯਾਦ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਭਤੀਜੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੀ ਬਾਂਹ 'ਤੇ ਆਪਣੇ ਪਿਆਰੇ ਚਾਚਾ ਦੀ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

Reported by: PTC Punjabi Desk | Edited by: Pushp Raj  |  July 04th 2024 11:51 AM |  Updated: July 04th 2024 11:51 AM

ਸਿੱਧੂ ਮੂਸੇਵਾਲੇ ਦੇ ਭਤੀਜੇ ਨੇ ਬਾਂਹ 'ਤੇ ਬਣਵਾਈ ਚਾਚੇ ਦੀ ਤਸਵੀਰ, ਕਿਹਾ ਚਾਚੂ ਥਾਪੀ ਜ਼ਿੰਦਾਬਾਦ ਸੀ ਤੇ ਜ਼ਿੰਦਾਬਦ ਹੀ ਰਹੂਗੀ

Sidhu Moosewala's nephew : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬੇਸ਼ਕ ਹੁਣ ਸਾਡੇ ਵਿਚਾਲੇ ਨਹੀਂ ਹਨ, ਪਰ ਅੱਜ ਵੀ ਗਾਇਕ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਗੀਤਾਂ ਤੇ ਵੀਡੀਓਜ਼ ਰਾਹੀਂ ਯਾਦ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਭਤੀਜੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੀ ਬਾਂਹ 'ਤੇ ਆਪਣੇ ਪਿਆਰੇ ਚਾਚਾ ਦੀ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। 

ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ  (Sidhu Moose wala) ਆਪਣੇ ਭਤੀਜੇ ਸਾਹਿਬਪ੍ਰਤਾਪ ਸਿੰਘ ਸਿੱਧੂ (Sahibpartap Singh Sidhu) ਨਾਲ ਕਾਫੀ ਪਿਆਰ ਕਰਦੇ ਸੀ। ਉਹ ਅਕਸਰ ਸਾਹਿਬਪ੍ਰਤਾਪ ਦੇ ਨਾਲ ਸਨੈਪਚੈਟ ਉੱਤੇ ਤਸਵੀਰਾਂ ਤੇ ਵੀਡੀਓਜ਼ ਆਦਿ ਸ਼ੇਅਰ ਕਰਦੇ ਰਹਿੰਦੇ ਹਨ। ਸਿੱਧੂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਤੇ ਵੀਡੀਓਜ਼ ਦੇ ਵਿੱਚ ਚਾਚੇ-ਭਤੀਜੇ ਦਾ ਅਥਾਹ ਪਿਆਰ ਤੇ ਡੂੰਘੀ ਸਾਂਝ ਵੇਖਣ ਨੂੰ ਮਿਲਦੀ ਸੀ। 

ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਦਾ ਭਤੀਜਾ ਸਾਹਿਬਪ੍ਰਤਾਪ ਆਪਣੀ ਬਾਂਹ ਉੱਤੇ ਆਪਣੇ ਪਿਆਰੇ ਚਾਚਾ ਸਿੱਧੂ ਮੂਸੇਵਾਲਾ ਨਾਲ ਆਪਣੀ ਤਸਵੀਰ ਬਣਵਾਉਂਦਾ ਹੋਇਆ ਨਜ਼ਰ ਆਇਆ, ਹਲਾਂਕਿ ਘੱਟ ਉਮਰ ਦੇ ਹੋਣ ਕਰਕੇ ਉਸ ਦੀ ਬਾਂਹ ਉੱਤੇ ਇਹ ਪਰਮਾਨੈਂਟ ਟੈਟੂ ਨਹੀਂ ਬਣਾਇਆ ਗਿਆ ਹੈ। 

ਇਸ ਵੀਡੀਓ ਵਿੱਚ ਤੁਸੀਂ ਸਾਹਿਬਪ੍ਰਤਾਪ ਦੀ ਬਾਂਹ ਉੱਤੇ ਸਿੱਧੂ ਮੂਸੇਵਾਲਾ ਨਾਲ ਉਸ ਦੀ ਤਸਵੀਰ ਬਣੀ ਹੋਈ ਵੇਖ ਸਕਦੇ ਹੋ। ਇਹ ਤਸਵੀਰ ਬਨਾਉਣ ਮਗਰੋਂ ਸਾਹਿਬਪ੍ਰਤਾਪ ਆਪਣੇ ਪੱਟ ਉੱਤੇ ਥਾਪੀ ਮਾਰ ਕੇ ਚਾਚੇ ਨੂੰ ਯਾਦ ਕਰਦਾ ਹੋਇਆ ਨਜ਼ਰ ਆਇਆ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਸਿੱਧੂ ਮੂਸੇਵਾਲਾ ਅਤੇ ਸਟੈਫਲਨ ਡੌਨ ਦਾ ਨਵਾਂ ਗੀਤ Dilemma ਚੱਲ ਰਿਹਾ ਹੈ। 

ਸਾਹਿਬਪ੍ਰਤਾਪ ਸਿੱਧੂ ਨੇ ਕਿਹਾ ਕਿ ਚਾਚਾ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਤੁਸੀਂ ਹਮੇਸ਼ਾ ਮੇਰੇ ਵਿੱਚ ਦਿਲ 'ਚ ਹੋ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਚਾਚੂ ਜੀ ਤੁਹਾਡੀ ਥਾਪੀ ਜ਼ਿੰਦਾਬਾਦ ਸੀ ਤੇ ਹਮੇਸ਼ਾ ਜ਼ਿੰਦਾਬਦ ਹੀ ਰਹੂਗੀ ਜੀ। '

ਹੋਰ ਪੜ੍ਹੋ : ਮਾਨਸੂਨ ਦੇ ਮੌਸਮ 'ਚ ਇਨ੍ਹਾਂ 5 ਤਰ੍ਹਾਂ ਦੇ ਭੋਜਨ ਖਾਣ ਤੋਂ ਕਰੋ ਪਰਹੇਜ਼, ਨਹੀਂ ਤਾਂ ਪੈ ਸਕਦੇ ਹੋ ਬਿਮਾਰ

ਨਿੱਕੇ ਜਿਹੇ ਸਾਹਿਬਪ੍ਰਤਾਪ ਵੱਲੋਂ ਸਿੱਧੂ ਮੂਸੇਵਾਲਾ ਲਈ ਕਹੇ ਗਏ ਇਹ ਸ਼ਬਦ ਸੁਣ ਕੇ ਫੈਨਜ਼ ਕਾਫੀ ਭਾਵੁਕ ਹੋ ਗਏ। ਫੈਨਜ਼ ਸਾਹਿਬਪ੍ਰਤਾਪ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਸ ਉੱਤੇ ਪਿਆਰ ਦੀ ਵਰਖਾ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ, 'ਬਿਨਾਂ ਪੱਟਾਂ ਦੇ ਜ਼ੋਰ ਦੇ ਥਾਪੀ ਵੀ ਨਹੀਂ ਵਜਦੀ , ਹੰਕਾਰ ਨਹੀਂ ਰੁਤਬਾ ਹੈ ਸਿੱਧੂ ਮੂਸੇਵਾਲੇ ਦਾ ❤️❤️ #justiceforsidhumoosewala'

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network