ਫ਼ਿਲਮ 'ਜੋੜੀ' 'ਚ ਗੀਤ ਗਾ ਕੇ ਚਮਕੀ ਸਿਮਰਨ ਕੌਰ ਢੱਡਲੀ ਦੀ ਕਿਸਮਤ, ਹੁਣ ਐਮੀ ਵਿਰਕ ਲਈ ਗਾਵੇਗੀ ਨਵਾਂ ਗੀਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਢੱਡਲੀ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਫ਼ਿਲਮ 'ਜੋੜੀ' ਤੋਂ ਬਾਅਦ ਐਮੀ ਵਿਰਕ ਲਈ ਨਵਾਂ ਗੀਤ ਗਾਵੇਗੀ।

Written by  Pushp Raj   |  May 20th 2023 01:23 PM  |  Updated: May 20th 2023 01:23 PM

ਫ਼ਿਲਮ 'ਜੋੜੀ' 'ਚ ਗੀਤ ਗਾ ਕੇ ਚਮਕੀ ਸਿਮਰਨ ਕੌਰ ਢੱਡਲੀ ਦੀ ਕਿਸਮਤ, ਹੁਣ ਐਮੀ ਵਿਰਕ ਲਈ ਗਾਵੇਗੀ ਨਵਾਂ ਗੀਤ

Simran Kaur Dhadli news: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਢੱਡਲੀ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਸਿਮਰਨ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ ਜੋੜੀ ਵਿੱਚ ਤਿੰਨ ਗੀਤ ਗਾਉਣ ਦਾ ਮੌਕਾ ਮਿਲਿਆ। ਦਿਲਜੀਤ ਅਤੇ ਨਿਮਰਤ ਦੀ ਫ਼ਿਲਮ ਲਈ ਗੀਤ ਗਾ ਸਿਮਰਨ ਦੀ ਕਿਸਮਤ ਖੁੱਲ੍ਹ ਚੁੱਕੀ ਹੈ। ਦਿਲਜੀਤ ਤੋਂ ਬਾਅਦ ਹੁਣ ਉਹ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਲਈ ਗੀਤ ਗਾਉਂਦੇ ਹੋਏ ਨਜ਼ਰ ਆਵੇਗੀ।

ਦਰਅਸਲ, ਸਿਮਰਨ ਕੌਰ ਢੱਡਲੀ ਵੱਲੋਂ ਐਮੀ ਵਿਰਕ ਅਤੇ ਦੇਵ ਖਰੌੜ ਦੀ ਫ਼ਿਲਮ ਮੌੜ ਵਿੱਚ ਗੀਤ ਫਰਾਰ ਨੂੰ ਆਪਣੀ ਆਵਾਜ਼ ਦਿੱਤੀ ਗਈ ਹੈ। ਇਸਦੀ ਜਾਣਕਾਰੀ ਗੀਤਕਾਰ, ਪ੍ਰੋਡਿਊਸਰ ਬੰਟੀ ਬੈਂਸ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਬੰਟੀ ਬੈਂਸ ਨੇ ਲਿਖਿਆ, ਮੌੜ ਫ਼ਿਲਮ ਦੇ ਗਾਣੇ ਚੋਂ ਫਰਾਰ ਕਮਿੰਗ ਸੂਨ..! ਫਿਲਹਾਲ ਹੁਣ ਸਿਮਰਨ ਦੀ ਕਿਸਮਤ ਚਮਕਦੀ ਹੋਈ ਨਜ਼ਰ ਆ ਰਹੀ ਹੈ। 

ਦੱਸ ਦੇਈਏ ਕਿ ਫ਼ਿਲਮ ਜੋੜੀ ਵਿੱਚ ਸਿਮਰਨ ਵੱਲੋਂ ਤਿੰਨ ਗੀਤ ਤੇਰੇ ਘਰ ਦਾ ਪ੍ਰਹੁਣਾ ਬਣਕੇ ਦੀ ਤੁੰਬੀ ,ਸਕੀਮ ਲਾ ਗਈ ਆਦਿ ਗੀਤ ਗਾਏ ਹਨ। ਸਿਮਰਨ ਦੀ ਆਵਾਜ਼ ਵਿੱਚ ਗਾਏ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹ ਆਪਣੀ ਬੁਲੰਦ ਆਵਾਜ਼ ਨਾਲ ਦਰਸ਼ਕਾ ਦਾ ਮਨ ਮੋਹ ਰਹੀ ਹੈ।

ਹੋਰ ਪੜ੍ਹੋ: Indian Olympic Association ਵੱਲੋ ਗੱਤਕੇ ਨੂੰ ਰਾਸ਼ਟਰੀ ਖੇਡਾਂ ਵਿੱਚ ਕੀਤਾ ਗਿਆ ਸ਼ਾਮਿਲ, 37ਵੀ ਨੈਸ਼ਨਲ ਖੇਡਾਂ 'ਚ ਗੱਤ ਕੇ ਨੂੰ ਮਿਲੀ ਮਾਨਤਾ

ਦੱਸਣਯੋਗ ਹੈ ਕਿ ਸਿਮਰਨ ਵੱਲੋਂ ਫ਼ਿਲਮ ਜੋੜੀ ਵਿੱਚ ਗੀਤ ਗਾਉਣ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਗਈ ਸੀ। ਉਨ੍ਹਾਂ ਫ਼ਿਲਮ ਦੇ ਗੀਤਾਂ ਦੀਆਂ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਪੁਾਣੇ ਸੰਗੀਤ ਨਾਲ ਮੈਨੂੰ ਇਸ਼ਕ ਹੀ ਇੰਨਾ ਸੀ ਕੀ ਮੇਰਾ ਦਿਲ ਉਸ ਸੰਗੀਤ ਨੂੰ ਮੇਰੇ ਤੱਕ ਖਿੱਚ ਕੇ ਲੈ ਹੀ ਆਇਆ। 1 ਨਹੀਂ 2 ਨਹੀਂ, ਸਮਾ 3 ਅਲੱਗ-ਅਲੱਗ ਤਰਜ਼ਾ ਗਾਉਣ ਦਾ ਸਬੱਬ ਬਣਿਆ ਤੇ ਮੈਂ ਸ਼ੁਕਰ ਕਰਦੀ ਹਾਂ ਉਸ ਮਾਲਕ ਦਾ ਜਿਸਨੇ ਜੋੜੀ ਫ਼ਿਲਮ ਨੂੰ ਜ਼ਰਿਆ ਬਣਾਇਆ ਮੇਰੀ ਰੀਝ ਪੁਗਾਉਣ ਦਾ... ਦਿਲਜੀਤ ਦੋਸਾਂਝ ਬਾਈ ਨਾਲ ਪਹਿਲਾਂ ਦੋਗਾਣਾ... @rajranjodhofficial ਬਾਈ ਦੀ ਲਿਖਤ...। ਫੈਨਜ਼ ਜਿੱਥੇ ਇੱਕ ਪਾਸੇ ਐਮੀ ਵਿਰਕ ਦੀ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਹਨ, ਉੱਥੇ ਹੀ ਫੈਨਜ਼ ਗਾਇਕਾ ਦੇ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network