ਗਾਇਕ ਗਗਨ ਕੋਕਰੀ ਨੇ ਕੀਤੀ ਆਪਣੇ ਪਿੰਡ ‘ਚ ਪਾਰਟੀ, ਕਈ ਨਾਮੀ ਗਾਇਕਾਂ ਨੇ ਲਾਈਆਂ ਰੌਣਕਾਂ
ਗਾਇਕ ਗਗਨ ਕੋਕਰੀ (Gagan Kokri) ਨੇ ਬੀਤੇ ਦਿਨ ਆਪਣੇ ਪਿੰਡ ਪਾਰਟੀ ਰੱਖੀ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਜਿਸ ਦੇ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਇੱਕ ਝਲਕ ਬੀਤੇ ਦਿਨ ਮੇਰੇ ਪਿੰਡ ‘ਚ ਹੋਈ ਪਾਰਟੀ ਦੀ। ਸਭ ਦਾ ਧੰਨਵਾਦ…ਤੁਹਾਡੀ ਮੌਜੂਦਗੀ ਮੇਰੇ ਲਈ ਬਹੁਤ ਖ਼ਾਸ ਹੈ। ਬਾਬਾ ਤੁਹਾਨੂੰ ਸਭ ਨੂੰ ਬਹੁਤ-ਬਹੁਤ ਪਿਆਰ,ਸਤਿਕਾਰ ਤੇ ਸਿਹਤਯਾਬ ਕਰੇ। ਸਾਰੇ ਸੀਨੀਅਰ ਲਈ ਬਹੁਤ ਸਾਰਾ ਆਦਰ, ਅਸੀਂ ਆਪਣੇ ਪਰਿਵਾਰ ਵਾਂਗ ਹਰ ਪਲ ਦਾ ਅਨੰਦ ਮਾਣਿਆ ।
ਹੋਰ ਪੜ੍ਹੋ : ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਨਹੀਂ ਘਟ ਰਹੀਆਂ ਮੁਸ਼ਕਿਲਾਂ, ਈਡੀ ਨੇ 97 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਕੀਤੀ ਜ਼ਬਤ
ਸਾਡੇ ਸਾਰੇ ਪਰਿਵਾਰ ਵੱਲੋਂ ਸਭ ਦਾ ਬਹੁਤ ਬਹੁਤ ਧੰਨਵਾਦ’ । ਗਗਨ ਕੋਕਰੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੋਤੀ ਨੂਰਾਂ ਪਰਫਾਰਮ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਕਰਮਜੀਤ ਅਨਮੋਲ, ਖ਼ਾਨ ਸਾਬ,ਅਰਜਨ ਢਿੱਲੋਂ, ਸਿੱਪੀ ਗਿੱਲ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਹਨ।ਸਭ ਗਗਨ ਕੋਕਰੀ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ।
ਗਗਨ ਕੋਕਰੀ ਦਾ ਵਰਕ ਫ੍ਰੰਟ
ਗਗਨ ਕੋਕਰੀ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਦਾ ਰੁਖ ਕੀਤਾ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਲਾਟੂ, ਯਾਰਾ ਵੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਗਗਨ ਕੋਕਰੀ ਵਿਦੇਸ਼ ਵੀ ਗਏ ਸਨ । ਜਿੱਥੇ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਖੁਦ ਨੂੰ ਸਥਾਪਿਤ ਕਰਨ ਦੇ ਲਈ ਕਰੜੀ ਮਿਹਨਤ ਕੀਤੀ ।
- PTC PUNJABI