Kanwar Garewal: ਗਾਇਕ ਕੰਵਰ ਗਰੇਵਾਲ ਨੇ ਵਾਇਰਲ ਵੀਡੀਓ ਦਾ ਦੱਸੀ ਸੱਚਾਈ, ਵੇਖੋ ਗਾਇਕ ਨੇ ਕੀ ਕਿਹਾ
Kanwar Garewal viral Video: ਪੰਜਾਬੀ ਗਾਇਕ ਕੰਵਰ ਗਰੇਵਾਲ (Kanwar Grewal) ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਦੱਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸਟੇਜ 'ਤੇ ਗੀਤ ਗਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਵੀਡੀਓ ਵਿੱਚ ਕਿਸੇ ਨੇ ਆਪਣੀ ਆਵਾਜ਼ ਭਰੀ ਹੈ ਅਤੇ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਬਾਰੇ ਅਪਮਾਨਜਨਕ ਗੱਲਾਂ ਕਹੀਆਂ ਗਈਆਂ ਹਨ।
ਇਸ ਵਾਇਰਲ ਵੀਡੀਓ ਨੂੰ ਲੈ ਕੇ ਉਨ੍ਹਾਂ ਨੇ ਲੋਕਾਂ ਨੂੰ ਅਜਿਹੇ ਮਾੜੇ ਕੰਮ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਇਕ ਖੂਬਸੂਰਤ ਪਲੇਟਫਾਰਮ ਹੈ। ਸੋਸ਼ਲ ਮੀਡੀਆ ਚੰਗੇ ਸੰਦੇਸ਼ ਦੇਣ ਅਤੇ ਪਿਆਰ ਸਾਂਝਾ ਕਰਨ ਲਈ ਹੈ, ਅਜਿਹੀਆਂ ਕਾਰਵਾਈਆਂ ਸੋਸ਼ਲ ਮੀਡੀਆ ਦੇ ਅਨੁਕੂਲ ਨਹੀਂ ਹਨ।
ਹੋਰ ਪੜ੍ਹੋ: ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਨਵੀਂ ਤਸਵੀਰ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ
ਕੰਵਰ ਗਰੇਵਾਲ ਨੇ ਕਿਹਾ ਕਿ ਸੀ.ਐਮ ਇੱਕ ਉੱਚ ਅਹੁਦਾ ਹੈ ਅਤੇ ਇਸ ਦਾ ਸਤਿਕਾਰ ਕਰੋ। ਉਸ ਦਾ ਕਹਿਣਾ ਹੈ ਕਿ ਪਿਆਰ ਵੰਡਣ ਅਤੇ ਪੰਜਾਬ ਲਈ ਕੁਝ ਚੰਗਾ ਕਰਨ ਦੀ ਲੋੜ ਹੈ। ਇਹੋ ਜਿਹੀਆਂ ਗੱਲਾਂ ਕਰਕੇ ਕਿਸੇ ਨੂੰ ਦੁੱਖ ਨਾ ਦਿਓ। ਉਨ੍ਹਾਂ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਝੂਠੀ ਹੈ। ਉਨ੍ਹਾਂ ਨੇ ਕਿਸੇ ਦੇ ਖ਼ਿਲਾਫ਼ ਕੁਝ ਨਹੀਂ ਕਿਹਾ ਹੈ ਅਤੇ ਵੀਡੀਓ ਵਿੱਚ ਉਸ ਦੀ ਆਵਾਜ਼ ਨਹੀਂ ਹੈ।
- PTC PUNJABI