ਕਰਨ ਔਜਲਾ ਤੇ ਰੈਪਰ ਡਿਵਾਈਨ ਨੇ ਹੇਮਕੁੰਟ ਫਾਊਂਡੇਸ਼ਨ ਨਾਲ ਮਿਲ ਕੇ ਲੋੜਵੰਦ ਬੱਚਿਆਂ ਦੀ ਕੀਤੀ ਮਦਦ, ਵੇਖੋ ਵੀਡੀਓ

Written by  Pushp Raj   |  February 20th 2024 07:00 AM  |  Updated: February 20th 2024 07:00 AM

ਕਰਨ ਔਜਲਾ ਤੇ ਰੈਪਰ ਡਿਵਾਈਨ ਨੇ ਹੇਮਕੁੰਟ ਫਾਊਂਡੇਸ਼ਨ ਨਾਲ ਮਿਲ ਕੇ ਲੋੜਵੰਦ ਬੱਚਿਆਂ ਦੀ ਕੀਤੀ ਮਦਦ, ਵੇਖੋ ਵੀਡੀਓ

Aujla and rapper Divine helped  needy children : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ (Karan Aujla) ਤੇ ਰੈਪਰ ਡਿਵਾਈਨ  ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ 'ਸਟ੍ਰੀਟ ਡਰੀਮਜ਼' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਰੈਪਰ ਡਿਵਾਈਨ (Rapper Divine) ਮੁੰਬਈ ਵਿਖੇ ਲੋੜਵੰਦ ਬੱਚਿਆਂ ਦੀ ਮਦਦ ਕਰਨ ਪੁੱਜੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ (Karan Aujla) ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਆਪਣੇ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਹਰ ਅਪਡੇਟਸ ਸ਼ੇਅਰ  ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਆਪਣੇ ਰੈਪਰ ਦੋਸਤ ਡਿਵਾਈਨ ਨਾਲ ਨਵੀਂ ਐਲਬਮ ਨੂੰ ਲੈ ਕੇ ਲਾਈਮਲਾਈਟ 'ਚ  ਹਨ। 

 

ਕਰਨ ਔਜਲਾ ਤੇ ਰੈਪਰ ਡਿਵਾਈਨ ਨੇ ਲੋੜਵੰਦ ਬੱਚਿਆਂ ਦੀ ਕੀਤੀ ਮਦਦ 

ਇਨ੍ਹੀਂ ਦਿਨੀਂ ਕਰਨ ਔਜਲਾ ਆਪਣੀ ਨਵੀਂ ਐਲਬਮ ਦੇ ਲਾਂਚ ਤੇ ਇੱਕ ਮਿਊਜ਼ਿਕ ਕੰਸਰਟ ਦੇ ਸਿਲਸਿਲੇ ਵਿੱਚ ਮੁੰਬਈ ਵਿੱਚ ਹਨ। ਇਸ ਦੌਰਾਨ ਕਰਨ ਔਜਲਾ ਤੇ ਰੈਪਰ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨ ਪਹੁੰਚੇ। ਦੋਹਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਰਨ ਔਜਲਾ ਅਤੇ ਰੈਪਰ ਡਿਵਾਈਨ ਨੇ ਹੇਮਕੁੰਟ ਫਾਊਂਡੇਸ਼ਨ ਦੀ ਸਹਾਇਤਾ ਨਾਲ ਲੋੜਵੰਦ ਬੱਚਿਆਂ ਨੂੰ ਖਾਣਾ ਅਤੇ ਬੂਟ ਵੰਡ ਕੇ ਉਨ੍ਹਾਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਬੱਚੇ ਵੀ ਦੋਹਾਂ ਗਾਇਕਾਂ ਨੂੰ ਮਿਲ ਕੇ ਕਾਫੀ ਖੁਸ਼ ਨਜ਼ਰ ਆਏ। 

ਕਰਨ ਔਜਲਾ ਨੇ ਵਿੱਕੀ ਕੌਸ਼ਲ ਨਾਲ ਵੀ ਕੀਤੀ ਮੁਲਾਕਾਤ 

ਇਸ ਤੋਂ ਪਹਿਲਾਂ ਗਾਇਕ ਨੇ ਮਸ਼ਹੂਰ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ (Vicky Kaushal) ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਚੰਗਾ ਸਮਾਂ ਬਤੀਤ ਕੀਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਕਰਨ ਔਜਲਾ ਦੇ ਹੀ ਗੀਤ 'Softly'  ਉੱਤੇ ਰੀਲ ਬਨਾਉਣ ਤੇ ਉਸ ਦੇ ਹੁੱਕ ਸਟੈਪ ਕਰਨ ਨੂੰ ਲੈ ਕੇ ਕਾਫੀ ਲਾਈਮਲਾਈਟ 'ਚ ਰਹੇ। ਵਿੱਕੀ ਕੌਸ਼ਲ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਇਹ ਖੁਲਾਸਾ ਕਰ ਚੁੱਕੇ ਹਨ ਉਨ੍ਹਾਂ ਨੂੰ ਪੰਜਾਬੀ ਗੀਤ ਸੁਨਣਾ ਤੇ ਭੰਗੜਾ ਕਰਨਾ ਬੇਹੱਦ ਪਸੰਦ ਹੈ ਉਹ ਕਰਨ ਔਜਲਾ, ਸਿੱਧੂ ਮੂਸੇਵਾਲਾ ਸਣੇ ਕਈ ਪੰਜਾਬੀ ਗਾਇਕਾਂ ਦੇ ਗੀਤ ਸੁਣਦੇ ਹਨ। 

 ਹੋਰ ਪੜ੍ਹੋ: ਕਰਨ ਔਜਲਾ ਨੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ

ਕਰਨ ਔਜਲਾ  ਦਾ ਵਰਕ ਫਰੰਟ 

ਦੱਸ ਦੇਈਏ ਕਿ ਕਰਨ ਔਜਲਾ ਨੂੰ ਕੁੱਝ ਦਿਨ ਪਹਿਲਾਂ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਦਰਅਸਲ ਕਰਨ ਔਜਲਾ ਦੇ ਮੁੰਬਈ ਪਹੁੰਚਣ ਦੀ ਵਜ੍ਹਾ ਉਨ੍ਹਾਂ ਦੀ ਨਵੀਂ ਐਲਬਮ ਦੀ ਰਿਲੀਜ਼ਿੰਗ ਸੀ। ਕਰਨ ਔਜਲਾ ਨੇ ਅਪਣੀ ਨਵੀਂ ਐਲਬਮ ਰਿਲੀਜ਼ ਕੀਤੀ ਸੀ, ਜੋ ਮਸ਼ਹੂਰ ਰੈਪਰ ਡਿਵਾਈਨ ਨਾਲ ਕੋਲੈਬ ਕਰਕੇ ਬਣਾਈ ਗਈ ਹੈ। ਇਸ ਐਲਬਮ ਦਾ ਨਾਂਅ 'ਸਟ੍ਰੀਟ ਡਰੀਮਜ਼'  (Street Dreams) ਹੈ।  ਇਸ ਤੋਂ ਪਹਿਲਾਂ ਗਾਇਕ ਆਪਣੀ ਇਸ ਐਲਬਮ ਦਾ ਗੀਤ '100 Millions' ਵੀ ਰਿਲੀਜ਼ ਕਰ ਚੁੱਕੇ ਹਨ। ਇਸ ਨਵੀਂ ਐਲਬਮ ਤੇ ਇਸ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਾਵਾਂ ਹੁੰਗਾਰਾ ਮਿਲ ਰਿਹਾ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network