ਗਾਇਕ ਕੁਲਵਿੰਦਰ ਬਿੱਲਾ ਦੇ ਘਰ ਪੁੱਤਰ ਨੇ ਲਿਆ ਜਨਮ, ਫੈਨਸ ਦੇ ਨਾਲ ਨਾਲ ਪੰਜਾਬੀ ਕਲਾਕਾਰਾਂ ਨੇ ਦਿੱਤੀ ਵਧਾਈ

ਗਾਇਕ ਕੁਲਵਿੰਦਰ ਬਿੱਲਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀ ਇੱਕ ਤਸਵੀਰ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਲਵਿੰਦਰ ਬਿੱਲਾ ਆਪਣੇ ਨਵ-ਜਨਮੇ ਬੇਟੇ ਅਤੇ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ ।

Written by  Shaminder   |  November 01st 2023 02:11 PM  |  Updated: November 01st 2023 02:23 PM

ਗਾਇਕ ਕੁਲਵਿੰਦਰ ਬਿੱਲਾ ਦੇ ਘਰ ਪੁੱਤਰ ਨੇ ਲਿਆ ਜਨਮ, ਫੈਨਸ ਦੇ ਨਾਲ ਨਾਲ ਪੰਜਾਬੀ ਕਲਾਕਾਰਾਂ ਨੇ ਦਿੱਤੀ ਵਧਾਈ

ਗਾਇਕ ਕੁਲਵਿੰਦਰ ਬਿੱਲਾ (Kulwinder Billa)ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਦੀ ਇੱਕ ਤਸਵੀਰ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਲਵਿੰਦਰ ਬਿੱਲਾ ਆਪਣੇ ਨਵ-ਜਨਮੇ ਬੇਟੇ ਅਤੇ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਤਸਵੀਰ ਨੂੰ ਜਿੳੇੁਂ ਹੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ । ਉਨ੍ਹਾਂ ਨੁੰੂ ਹਰ ਪਾਸਿਓਂ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 

ਹੋਰ ਪੜ੍ਹੋ :  ਕੰਗਨਾ ਰਣੌਤ ਨੇ ਗਾਇਕ ਸ਼ੁਭ ‘ਤੇ ਸਾਧਿਆ ਨਿਸ਼ਾਨਾ, ਟਵੀਟ ਕਰਕੇ ਕਿਹਾ ‘ਸ਼ਰਮ ਕਰੋ’, ਗਾਇਕ ਨੇ ਦਿੱਤਾ ਜਵਾਬ, ਕਿਹਾ ਨਫਰਤ ਅਤੇ ਨੈਗੇਟਿਵਿਟੀ ਫੈਲਾਉਣਾ ਬੰਦ ਕਰੋ’

 ਨਵ-ਜਨਮੇ ਪੁੱਤ ਦਾ ਨਾਂਅ ਦਾ ਵੀ ਕੀਤਾ ਖੁਲਾਸਾ

ਕੁਲਵਿੰਦਰ ਬਿੱਲਾ ਨੇ ਆਪਣੇ ਨਵ-ਜਨਮੇ ਪੁੱਤਰ ਦੀ ਤਸਵੀਰ ਦੇ ਨਾਲ ਨਾਲ ਉਸ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ । ਗਾਇਕ ਨੇ ਆਪਣੇ ਪੁੱਤਰ ਦਾ ਨਾਮ ਜਿੰਦ ਸਿੰਘ ਜੱਸੜ ਰੱਖਿਆ ਹੈ ਅਤੇ ਤਸਵੀਰ ‘ਤੇ ਉਸ ਦਾ ਨਾਮ ਵੀ ਲਿਖਿਆ ਹੈ । 

ਕੁਲਵਿੰਦਰ ਬਿੱਲਾ ਦਾ ਵਰਕ ਫ੍ਰੰਟ 

ਕੁਲਵਿੰਦਰ ਬਿੱਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਬਤੌਰ ਗਾਇਕ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਵੀ ਹੱਥ ਅਜ਼ਮਾਇਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । 

 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network