ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਧੀ ਹਰਗੁਨਵੀਰ ਕੌਰ ਇੱਕ ਮਹੀਨੇ ਦੀ ਹੋਈ, ਦਾਦਾ ਦਾਦੀ ਨੇ ਮਨਾਇਆ ਜਸ਼ਨ

ਇੱਕ ਮਹੀਨਾ ਪਹਿਲਾਂ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ । ਆਪਣੀ ਨਵ-ਜਨਮੀ ਧੀ ਨੂੰ ਲੈ ਕੇ ਪਰਿਵਾਰ ਪੱਬਾਂ ਭਾਰ ਹੈ ਅਤੇ ਧੀ ਦੇ ਜਨਮ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਗਾਇਕ ਜੋੜੀ ਨੇ ਕੇਕ ਕੱਟ ਕੇ ਜਸ਼ਨ ਮਨਾਇਆ ਹੈ ।

Reported by: PTC Punjabi Desk | Edited by: Shaminder  |  March 25th 2023 11:06 AM |  Updated: March 25th 2023 11:06 AM

ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਧੀ ਹਰਗੁਨਵੀਰ ਕੌਰ ਇੱਕ ਮਹੀਨੇ ਦੀ ਹੋਈ, ਦਾਦਾ ਦਾਦੀ ਨੇ ਮਨਾਇਆ ਜਸ਼ਨ

ਗਾਇਕ ਕੁਲਵਿੰਦਰ ਕੈਲੀ (Kulwinder Kally) ਅਤੇ ਗੁਰਲੇਜ ਅਖਤਰ (Gurlej Akhtar) ਜਿਨ੍ਹਾਂ ਦੇ ਘਰ ਇੱਕ ਮਹੀਨਾ ਪਹਿਲਾਂ ਧੀ ਨੇ ਜਨਮ ਲਿਆ ਹੈ । ਉਸ ਦੇ ਜਨਮ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਗਾਇਕ ਜੋੜੀ ਨੇ ਸੈਲੀਬ੍ਰੇਸ਼ਨ ਕੀਤਾ ਹੈ । ਜਿਸ ਦਾ ਇੱਕ ਵੀਡੀਓ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । 

ਹੋਰ ਪੜ੍ਹੋ :  ਟੀਵੀ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦਾ ਹੋਇਆ ਦਿਹਾਂਤ, ਬਾਥਰੂਮ ਚੋਂ ਮਿਲੀ ਲਾਸ਼

ਦਾਦਾ ਦਾਦੀ ਦੀ ਗੋਦ ‘ਚ ਨਜ਼ਰ ਆਈ ਬੱਚੀ

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਛੋਟੀ ਜਿਹੀ ਧੀ ਆਪਣੇ ਦਾਦੇ ਦਾਦੀ ਦੇ ਨਾਲ ਨਜ਼ਰ ਆਈ । ਦਾਦਾ ਦਾਦੀ ਨੇ ਕੇਕ ਕੱਟ ਕੇ ਪੋਤੀ ਦੇ ਜਨਮ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਜਸ਼ਨ ਮਨਾਇਆ । ਵੀਡੀਓ ‘ਚ ਦਾਨਵੀਰ ਸਿੰਘ ਵੀ ਨਜ਼ਰ ਆ ਰਿਹਾ ਹੈ । 

 

ਬੱਚੀ ਦੇ ਜਨਮ ਬਾਰੇ ਗਾਇਕ ਜੋੜੀ ਨੇ ਸਾਂਝੀ ਕੀਤੀ ਸੀ ਜਾਣਕਾਰੀ 

ਕੁਝ ਦਿਨ ਪਹਿਲਾਂ ਹੀ ਇਸ ਗਾਇਕ ਜੋੜੀ ਦੇ ਵੱਲੋਂ ਬੱਚੀ ਦੇ ਜਨਮ ਬਾਰੇ ਜਾਣਕਾਰੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਗਈ ਸੀ । ਇਸ ਤੋਂ ਪਹਿਲਾਂ ਇਸ ਜੋੜੀ ਦੇ ਘਰ ਦਾਨਵੀਰ ਸਿੰਘ ਦਾ ਜਨਮ ਹੋਇਆ ਸੀ । ਦਾਨਵੀਰ ਹੁਣ ਕਾਫੀ ਵੱਡਾ ਹੋ ਗਿਆ ਹੈ ਅਤੇ ਨਿੱਕੀ ਭੈਣ ਦੇ ਜਨਮ ਤੋਂ ਬਾਅਦ ਬਹੁਤ ਹੀ ਖੁਸ਼ ਹੈ ।

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਦਿੱਤੇ ਕਈ ਹਿੱਟ ਗੀਤ

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network