ਮਾਸਟਰ ਸਲੀਮ ਨੂੰ ਪਾਰਲੀਮੈਂਟ ਆਫ ਵਿਕਟੋਰੀਆ ‘ਚ ‘ਬੈਸਟ ਸੂਫ਼ੀ ਸਿੰਗਰ’ ਦਾ ਮਿਲਿਆ ਖਿਤਾਬ, ਪ੍ਰਮਾਤਮਾ ਦਾ ਗਾਇਕ ਨੇ ਕੀਤਾ ਸ਼ੁਕਰਾਨਾ
ਮਾਸਟਰ ਸਲੀਮ (Master Saleem) ਆਪਣੀ ਗਾਇਕੀ ਕਰਕੇ ਦੁਨੀਆ ਤੇ ਮਸ਼ਹੂਰ ਹਨ । ਉਹਨਾਂ ਨੇ ਨਾ ਸਿਰਫ ਪੰਜਾਬੀ ਇੰਡਸਟਰੀ ਨੂੰ ਹਿੱਟ ਗਾਣੇ ਦਿੱਤੇ ਨੇ ਬਲਕਿ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਵੀ ਕਈ ਗਾਣੇ ਗਾਏ ਹਨ । ਉਹਨਾਂ ਦੀ ਆਵਾਜ਼ ਹਰ ਇੱਕ ਨੂੰ ਕੀਲ ਲੈਂਦੀ ਹੈ । ਇਸ ਆਵਾਜ਼ ਦੇ ਦਮ ’ਤੇ ਹੀ ਮਾਸਟਰ ਸਲੀਮ ਨੂੰ ਕਈ ਮਾਣ ਸਨਮਾਨ ਮਿਲੇ ਹਨ ।
ਹੋਰ ਪੜ੍ਹੋ : ਕੀ ਰੈਪਰ ਬਾਦਸ਼ਾਹ ਇਸ ਕੁੜੀ ਨੂੰ ਕਰ ਰਿਹਾ ਹੈ ਡੇਟ ? ਦੋਹਾਂ ਦੀ ਵੀਡੀਓ ਚਰਚਾ ’ਚ
ਇਸ ਸਭ ਦੇ ਚਲਦੇ ਮਾਸਟ ਸਲੀਮ ਨੂੰ ਇੱਕ ਹੋਰ ਵੱਡਾ ਸਨਮਾਨ ਮਿਲਿਆ ਹੈ । ਉਹਨਾਂ ਨੂੰ ਪਾਰਲੀਮੈਂਟ ਆਫ ਵਿਕਟੋਰੀਆ ਵੱਲੋਂ ‘ਬੈਸਟ ਪੰਜਾਬੀ ਸੂਫੀ ਸਿੰਗਰ’ ਦਾ ਖਿਤਾਬ ਮਿਲਿਆ ਹੈ । ਇਸ ਸਨਮਾਨ ਦੀ ਉਹਨਾਂ ਨੇ ਵੀਡੀਓ ਅਤੇ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ ।
ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ । ਮਾਸਟਰ ਸਲੀਮ ਦੇ ਪ੍ਰਸ਼ੰਸਕ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ । ਵਿਦੇਸ਼ ਵਿੱਚ ਇਸ ਤਰ੍ਹਾਂ ਦਾ ਸਨਮਾਨ ਮਿਲਾ ਵੱਡੀ ਗੱਲ ਹੈ ਅਤੇ ਇਹ ਸਭ ਕੁਝ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਲਈ ਵੀ ਮਾਣ ਦੀ ਗੱਲ ਹੈ ।
ਮਾਸਟਰ ਸਲੀਮ ਦੇ ਹਿੱਟ ਗੀਤ
ਮਾਸਟਰ ਸਲੀਮ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਸਾਰਾ ਸਾਰਾ ਦਿਨ, ਮਸਤ ਕਲੰਦਰ, ਆਹੂੰ ਆਹੂੰ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।
- PTC PUNJABI