ਗਾਇਕ ਨਿੰਜਾ ਨੇ ਰਿਲੀਜ਼ ਕੀਤੀ ਆਪਣੀ ਨਵੀਂ ਮਿਊਜ਼ਿਕ ਐਲਬਮ 'The Hood', ਦਰਸ਼ਕਾਂ ਨੂੰ ਆ ਰਹੀ ਹੈ ਪਸੰਦ
Ninja new album The Hood : ਮਸ਼ਹੂਰ ਪੰਜਾਬੀ ਗਾਇਕ ਨਿੰਜਾ ਇੱਕ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟਸ ਨਾਲ ਫੈਨਜ਼ ਨੂੰ ਹੈਰਾਨ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਨਿੰਜਾ ਜਿੱਥੇ ਇਸ ਸਾਲ ਕਈ ਫਿਲਮਾਂ ਵਿੱਚ ਕੰਮ ਕਰ ਰਹੇ ਹਨ, ਉੱਥੇ ਹੀ ਹੁਣ ਉਨ੍ਹਾਂ ਹਾਲ ਹੀ ਵਿੱਚ ਆਪਣੀ ਨਵੀਂ ਮਿਊਜ਼ਿਕ ਐਲਬਮ 'The Hood' ਰਿਲੀਜ਼ ਕੀਤੀ ਹੈ।
ਦੱਸ ਦਈਏ ਕਿ ਨਿੰਜਾ ਗਾਇਕੀ ਤੇ ਅਦਾਕਾਰੀ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਨਵੀਂ ਐਲਬਮ ਦੇ ਰਿਲੀਜ਼ ਹੋਣ ਬਾਰੇ ਫੈਨਜ਼ ਦੇ ਨਾਲ ਅਪਡੇਟ ਸ਼ੇਅਰ ਕੀਤੇ ਹਨ।
ਨਿੰਜਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸ਼ੇਅਰ ਕਰਕੇ ਆਪਣੀ ਨਵੀਂ ਮਿਊਜ਼ਿਕ ਨਵੀਂ ਮਿਊਜ਼ਿਕ ਐਲਬਮ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਗਾਇਕ ਨੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ' ਕਿਹੜਾ ਗਾਣਾ ਤੁਹਾਡਾ ਫੇਵਰੇਟ ਚੱਲ ਰਿਹਾ ਹੈ ਮੇਰੀ ਨਵੀਂ ਮਿਊਜ਼ਿਕ ਐਲਬਮ The Hood ਚੋਂ ਕਮੈਂਟ ਕਰਕੇ ਦਸਿਓ, ✊🤗 #keepsupporting #TheHood #Ninja। '
ਦੱਸ ਦਈਏ ਕਿ ਗਾਇਕ ਦੀ ਇਸ ਐਲਬਮ ਦੇ ਵਿੱਚ ਕੁੱਲ 7 ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਦੀ ਆਡੀਓ ਦੇ ਨਾਲ-ਨਾਲ ਹੁਣ ਵੀਡੀਓ ਵੀ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਐਲਬਮ ਦੇ ਸਾਰੇ ਗੀਤ ਗਾਇਕ ਨਿੰਜਾ ਨੇ ਖ਼ੁਦ ਗਾਏ ਹਨ। ਇਸ ਦਾ ਸੰਗੀਤ ਦੀਪ ਜੰਡੂ ਨੇ ਦਿੱਤਾ ਹੈ। ਇਸ ਐਲਬਮ ਦੇ ਵੱਖ-ਵੱਖ ਗੀਤਾਂ ਨੂੰ ਇੱਕ-ਇੱਕ ਕਰਕੇ ਰਿਲੀਜ਼ ਕੀਤਾ ਗਿਆ ਹੈ।
ਗਾਇਕ ਦੇ ਫੈਨਜ਼ ਉਨ੍ਹਾਂ ਦੀ ਇਸ ਮਿਊਜ਼ਿਕ ਐਲਬਮ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇਸ ਦੇ ਨਾਲ ਹੀ ਇਸ ਐਲਬਮ ਦੀ ਵੀਡੀਓ ਵਿੱਚ ਨਿੰਜਾ ਸਣੇ ਕਈ ਪੰਜਾਬੀ ਕਲਾਕਾਰ ਵੀ ਨਜ਼ਰ ਆਉਣਗੇ। ਗਾਇਕ ਦੀ ਇਸ ਨਵੀਂ ਐਲਬਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
- PTC PUNJABI