ਥੱਪੜ ਦੀ ਘਟਨਾ ਮਗਰੋਂ ਕੁਲਵਿੰਦਰ ਕੌਰ ਦੇ ਹੱਕ 'ਚ ਆਏ ਗਾਇਕ ਰੇਸ਼ਮ ਸਿੰਘ ਅਨਮੋਲ, ਜਾਣੋ ਕੀ ਕਿਹਾ
Resham Singh Anmol on Kangana and Kulwinder Kaur's slap controversy: ਹਾਲ ਹੀ ਵਿੱਚ ਮਹਿਲਾ ਕਾਂਸਟੇਬਲ ਤੇ ਕੰਗਨਾ ਰਣੌਤ ਵਿਚਾਲੇ ਥੱਪੜ ਕਾਂਡ ਕਾਫੀ ਸੁਰਖੀਆਂ ਵਿੱਚ ਹੈ। ਇਸੇ ਵਿਚਾਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ ਵਿੱਚ ਸਾਹਮਣੇ ਆਏ ਹਨ।
ਦੱਸ ਦਈਏ ਕਿ ਗਾਇਕੀ ਦੇ ਨਾਲ -ਨਾਲ ਰੇਸ਼ਮ ਸਿੰਘ ਅਨਮੋਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਤੇ ਸਮਾਜਿਕ ਮੱਦਿਆਂ ਬਾਰੇ ਆਪਣੇ ਵਿਚਾਰ ਫੈਨਜ਼ ਨਾਲ ਸਾਂਝੇ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਰੇਸ਼ਮ ਸਿੰਘ ਅਨਮੋਲ ਵੀ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਦੇ ਹੱਕ ਵਿੱਚ ਸਮਰਥਨ ਕਰਦੇ ਨਜ਼ਰ ਆਏ। ਗਾਇਕ ਨੇ ਕੁਲਵਿੰਦਰ ਕੌਰ ਦਾ ਵੀਡੀਓ ਸਾਂਝਾ ਕਰਦੇ ਹੋਏ ਉਸ ਦੀ ਤਾਰੀਫ ਕੀਤੀ ਹੈ।
ਗਾਇਕ ਨੇ ਆਪਣੀ ਪੋਸਟ ਵਿੱਚ ਲਿਖਿਆ, ' ਹੁਤ ਵਧੀਆ ਕੀਤਾ....ਚੰਗੀ ਤਰ੍ਹਾਂ ਅੱਜ ਕੰਗਨਾ ਨੂੰ ਪਰਿਭਾਸ਼ਾ ਸਮਝ ਲੱਗ ਗਈ ਹੋਊ ਪੰਜਾਬੀ ਕੌਣ ਹੁੰਦੇ... ਪੰਜਾਬ ਦੇ ਕਿਸਾਨ ਹੀ ਹੁਣ ਇਸ ਨੂੰ ਸੁਪਨਿਆਂ ਵਿੱਚ ਵੀ ਨਜ਼ਰ ਆਉਣਗੇ 🤓 Proud of you Kulwinder Kaur 😇। '
ਹੋਰ ਪੜ੍ਹੋ : ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਕੁਲਵਿੰਦਰ ਕੌਰ ਦਾ ਪਹਿਲਾ ਬਿਆਨ ਆਇਆ ਸਾਹਮਣੇ, ਦੱਸੀ ਵਜ੍ਹਾ
ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਕਈ ਲੋਕ ਕਮੈਂਟਾਂ ਰਾਹੀਂ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਜੱਟੀ ਪੰਜਾਬ ਦੀ ਨੇ ਅੱਤ ਕਰਵਾਤੀ ਜਿੱਤ ਕੇ ਲਫੇੜਾ ਵਜਿਆ.....।' ਇੱਕ ਹੋਰ ਨੇ ਲਿਖਿਆ, 'ਬਹੁਤ ਵਧੀਆ ਕੀਤਾ ਇਸ ਭੈਣ ਨੇ ਸਾਰੇ ਪੰਜਾਬੀਆਂ ਨੂੰ ਇਸ ਭੈਣ ਦਾ ਸਾਥ ਦੇਣਾ ਚਾਹੀਦਾ, It’s Punjabi blood 👍। '
- PTC PUNJABI