ਨਵੇਂ ਫੋਟੋਸ਼ੂਟ ਦੇ ਕਾਰਨ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਸੋਨਮ ਬਾਜਵਾ, ਸੋਸ਼ਲ ਮੀਡੀਆ 'ਤੇ ਸ਼ੁਰੂ ਹੋਇਆ ਨਵਾਂ ਟ੍ਰੈਂਡ

Written by  Pushp Raj   |  March 03rd 2024 01:10 PM  |  Updated: March 03rd 2024 01:10 PM

ਨਵੇਂ ਫੋਟੋਸ਼ੂਟ ਦੇ ਕਾਰਨ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਸੋਨਮ ਬਾਜਵਾ, ਸੋਸ਼ਲ ਮੀਡੀਆ 'ਤੇ ਸ਼ੁਰੂ ਹੋਇਆ ਨਵਾਂ ਟ੍ਰੈਂਡ

Sonam Bajwa Trolled: ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੇ ਸਟਾਈਲਿਸ਼ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਖੂਬਸੂਰਤ ਫੋਟੋਆਂ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਸ਼ੇਅਰ ਕਰਦੀ ਰਹਿੰਦੀ ਹੈ, ਪਰ ਹਾਲ ਹੀ 'ਚ ਸੋਨਮ ਬਾਜਵਾ (Sonam Bajwa) ਆਪਣੇ ਨਵੇਂ ਫੋਟੋਸ਼ੂਟ ਦੇ ਕਾਰਨ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ। 

ਦੱਸ ਦਈਏ ਕਿ ਬੀਤੇ ਦਿਨੀਂ ਸੋਨਮ ਬਾਜਵਾ ਨੇ ਆਪਣੇ ਨਵੇਂ ਕਰਵਾਏ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ। ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ

 

 Sonam Bajwa 1

ਨਵੇ ਫੋਟੋਸ਼ੂਟ ਦੇ ਕਾਰਨ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਸੋਨਮ ਬਾਜਵਾ

ਇੱਕ ਤਾਜ਼ਾ ਫੋਟੋਸ਼ੂਟ ਦੇ ਲਈ ਸੋਨਮ ਬਾਜਵਾ ਨੇ ਟਰਾਂਸਪੇਰੰਟ ਗਾਊਨ ਪਾ ਕੇ ਤਸਵੀਰਾਂ ਖਿੱਚਵਾਈਆਂ ਹਨ। ਸੋਨਮ ਨੇ ਆਪਣੇ ਇੰਸਟਾਗ੍ਰਾਮ ਪੋਸਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ , ਜਿਸ ਵਿੱਚ ਉਨ੍ਹਾਂ ਨੇ ਵ੍ਹਾਈਟ ਬਿਕਨੀ ਡਰੈਸ ਪਾ ਕੇ ਪੋਜ਼ ਦਿੱਤਾ ਹੈ। ਉਨ੍ਹਾਂ ਦੀ ਇਹ ਤਸਵੀਰ ਬਹੁਤ ਹੀ ਵਾਇਰਲ ਹੋ ਰਹੀ ਹੈ। ਦਰਅਸਲ ਜਿਹੜੇ ਦਰਸ਼ਕਾਂ ਜਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸਾਦਗੀ ਵਾਲੇ ਪਹਿਰਾਵੇ ਵਿੱਚ ਵੇਖਿਆ ਹੈ ਉਨ੍ਹਾਂ ਲਈ ਇਹ ਬਹੁਤ ਹੀ ਅਡਵਾਂਸ ਪਹਿਰਾਵਾ ਸੀ। ਇਸ ਕਰਕੇ ਹੀ ਕਈ ਪ੍ਰਸ਼ੰਸਕਾਂ ਨੂੰ ਸੋਨਮ ਦੀ ਇਹ ਲੁੱਕ ਹਜਮ ਨਹੀਂ ਹੋਈ ਹੈ।

ਇਨ੍ਹਾਂ ਤਸਵੀਰਾਂ ਚੋਂ ਇੱਕ ਤਸਵੀਰ ਅਜਿਹੀ ਵੀ ਹੈ ਜਿਸ ਨੂੰ ਲੈ ਕੇ ਲੋਕ ਸੋਨਮ ਬਾਜਵਾ ਨੂੰ ਟ੍ਰੋਲ ਕਰ ਰਹੇ ਹਨ ਤੇ ਲਗਾਤਾਰ ਸੋਸ਼ਲ ਮੀਡੀਆ ਉੱਤੇ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੋਨਮ ਬਾਜਵਾ ਨੇ ਯੂਜ਼ਰਾਂ ਦੀਆਂ ਟਰੋਲ ਕੀਤੀਆਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ਤੇ ਇਮੋਜੀ ਲਗਾ ਕੇ ਇੰਸਟਾ ਸਟੋਰੀ ਉੱਤੇ ਸ਼ੇਅਰ ਕੀਤਾ ਹੈ।   

 

ਸੋਨਮ ਬਾਜਵਾ ਦਾ ਵਰਕ ਫਰੰਟ

ਸੋਨਮਪ੍ਰੀਤ ਬਾਜਵਾ ਉਰਫ਼ ਸੋਨਮ ਬਾਜਵਾ ਇੱਕ ਭਾਰਤੀ ਮਾਡਲ, ਅਦਾਕਾਰਾ ਹਨ, ਜੋ ਕਿ ਪੰਜਾਬੀ, ਤਮਿਲ ਅਤੇ ਹਿੰਦੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾ ਰਹੇ ਹਨ। ਸੋਨਮ ਨੇ ਸਾਲ 2012 ’ਚ ‘ਫੈਮਿਨਾ ਮਿਸ ਇੰਡੀਆ’ (Femina Miss India) ਮੁਕਾਬਲੇ ’ਚ ਸ਼ਿਰਕਤ ਕੀਤੀ ਸੀ।

 

ਹੋਰ ਪੜ੍ਹੋ: Anant and Radhika Wedding: ਆਮਿਰ ਖਾਨ ਤੋਂ ਲੈ ਕੇ ਕਰੀਨਾ-ਸੈਫ ਸਣੇ ਕਈ ਸਿਤਾਰੇ ਪਹੁੰਚੇ ਜਾਮਨਗਰ, ਵੇਖੋ ਤਸਵੀਰਾਂ

ਪਿਛਲੇ ਸਾਲ ਪੰਜਾਬੀ ਫਿਲਮ ‘ਕੈਰੀ ਆਨ ਜੱਟਾ-3’ ਵਿੱਚ ਸੋਨਮ ਬਾਜਵਾ ਨੇ ਆਪਣੀ ਅਦਾਕਾਰੀ ਨਾਲ ਕਾਫ਼ੀ ਵਾਹ-ਵਾਹੀ ਖੱਟੀ। ਹੁਣ ਤੱਕ ਸੋਨਮ ਜਿੰਦ ਮਾਹੀ, ਪੁਆੜਾ, ਅੜਬ ਮੁਟਿਆਰ,ਹੌਂਸਲਾ ਰੱਖ, ਗੋਡੇ-ਗੋਡੇ ਚਾਅ, ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ, ਗੁੱਡੀਆਂ ਪਟੋਲੇ, ਮੁਕਲਾਵਾ, ਸ਼ੇਰ ਬੱਗਾ, ਨਿੱਕਾ ਜੈਲਦਾਰ, ਮੰਜੇ ਬਿਸਤਰੇ, ਸੁਪਰ ਸਿੰਘ, ਪੰਜਾਬ-194, ਕੈਰੀ ਆਨ ਜੱਟਾ-2 ਅਤੇ-3 ਆਦਿ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਦਮ-ਖਮ ਵਿਖਾ ਚੁੱਕੇ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network