Mastaney: ਤਰਸੇਮ ਜੱਸੜ੍ਹ ਤੇ ਸਿੰਮੀ ਚਾਹਲ ਸਟਾਰਰ ਫ਼ਿਲਮ 'ਮਸਤਾਨੇ' ਦਾ ਟ੍ਰੇਲਰ ਹੋਇਆ ਰਿਲੀਜ਼, ਇਤਿਹਾਸਕ ਕਥਾਵਾਂ ਤੋਂ ਪ੍ਰੇਰਿਤ ਹੈ ਇਹ ਫ਼ਿਲਮ

ਮਸ਼ਹੂਰ ਪੰਜਾਬੀ ਅਦਾਕਾਰ ਤਰਸੇਮ ਜੱਸੜ੍ਹ ਤੇ ਸਿੰਮੀ ਚਾਹਲ ਫ਼ਿਲਮ ਰੱਬ ਦਾ ਰੇਡੀਓ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਇੱਕਠੇ ਨਜ਼ਰ ਆਉਣ ਵਾਲੇ ਹਨ। ਇਹ ਜੋੜੀ ਮੁੜ ਅਪਕਮਿੰਗ ਫ਼ਿਲਮ 'ਮਸਤਾਨੇ ਵਿੱਚ ਨਜ਼ਰ ਆਵੇਗੀ। ਹਾਲ ਹੀ ਵਿੱਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤੇ ਦਰਸ਼ਕਾਂ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Written by  Pushp Raj   |  August 07th 2023 01:43 PM  |  Updated: August 07th 2023 01:44 PM

Mastaney: ਤਰਸੇਮ ਜੱਸੜ੍ਹ ਤੇ ਸਿੰਮੀ ਚਾਹਲ ਸਟਾਰਰ ਫ਼ਿਲਮ 'ਮਸਤਾਨੇ' ਦਾ ਟ੍ਰੇਲਰ ਹੋਇਆ ਰਿਲੀਜ਼, ਇਤਿਹਾਸਕ ਕਥਾਵਾਂ ਤੋਂ ਪ੍ਰੇਰਿਤ ਹੈ ਇਹ ਫ਼ਿਲਮ

'Mastaney' Trailer Out : ਪੰਜਾਬੀ ਫ਼ਿਲਮ ਇੰਡਸਟਰੀ ਦਿਨੋਂ ਦਿਨ ਤਰੱਕੀ ਕਰ ਰਹੀ ਹੈ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਅਦਾਕਾਰ ਤਰਸੇਮ ਜੱਸੜ੍ਹ  (Tarsem Jassar  )ਤੇ ਅਦਾਕਾਰਾ ਸਿੰਮੀ ਚਾਹਲ (Simmi Chahal )  ਸਣੇ ਕਈ ਨਾਮੀ ਕਲਾਕਾਰ ਦਰਸ਼ਕਾਂ ਲਈ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ। ਇਸ ਨਵੀਂ ਫ਼ਿਲਮ ਦਾ ਨਾਮ 'ਮਸਤਾਨੇ' ਹੈ ਤੇ ਹੁਣ ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ।   

 ਫ਼ਿਲਮ  'ਮਸਤਾਨੇ' ਦਾ ਐਲਾਨ ਸਾਲ 2022 ਵਿੱਚ ਕੀਤਾ ਗਿਆ ਸੀਤੇ ਹੁਣ ਇਸ ਸਾਲ ਇਹ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਪ੍ਰੋਜੈਕਟ ਵੇਹਲੀ ਜਨਤਾ ਫ਼ਿਲਮਜ਼ ਅਤੇ ਓਮਜੀ ਸਿਨੇ ਵਰਲਡ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ ਅਤੇ ਫ਼ਿਲਮ ਦਾ ਨਿਰਦੇਸ਼ਨ ਪ੍ਰਸਿੱਧ ਪੰਜਾਬੀ ਨਿਰਦੇਸ਼ਕ ਸ਼ਰਨ ਆਰਟ ਨੇ ਕੀਤਾ ਹੈ।

ਫ਼ਿਲਮ  'ਮਸਤਾਨੇ' ਦਾ ਜ਼ਬਰਦਸਤ ਟ੍ਰੇਲਰ  ਰਿਲੀਜ਼ ਹੋ ਗਿਆ ਹੈ ਅਤੇ ਇਸ ਨੂੰ ਵੇਖ ਕੇ ਜਿੱਥੇ ਦਰਸ਼ਕ ਹੈਰਾਨ ਰਹਿ ਗਏ ਉੱਥੇ ਉਹ ਫ਼ਿਲਮ ਵੇਖਣ ਲਈ ਕਾਫੀ ਉਤਸ਼ਾਹਿਤ ਵੀ ਨਜ਼ਰ ਆਏ। ਇਸ ਫ਼ਿਲਮ ਦਾ ਟ੍ਰੇਲਰ  ਇਸ ਦੇ ਥੀਮ ਅਤੇ ਸੰਕਲਪ ਦੀ ਸਮਝ ਨੂੰ ਦਰਸਾਉਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਇਤਿਹਾਸ ਦੀਆਂ ਕਥਾਵਾਂ ਤੋਂ ਪ੍ਰੇਰਿਤ ਹੈ ਅਤੇ ਪੰਜਾਬ ਦੇ ਇਤਿਹਾਸ ਦੀ ਇੱਕ ਮਹਾਂਕਾਵਿ ਕਹਾਣੀ 'ਤੇ ਆਧਾਰਿਤ ਹੈ।

 ਇਹ ਫ਼ਿਲਮ 18ਵੀਂ ਸਦੀ ਦੇ ਸਮੇਂ ਸ਼ੇਰ ਦਿਲ ਸਿੱਖ ਯੋਧਿਆਂ ਦੀ ਕਹਾਣੀ  'ਤੇ ਆਧਾਰਿਤ ਹੈ, ਜਦੋਂ ਨਾਦਰ ਸ਼ਾਹ ਨੇ ਦਿੱਲੀ 'ਤੇ ਹਮਲਾ ਕੀਤਾ ਸੀ ਅਤੇ ਉਸ ਦੀ ਫ਼ੌਜ ਦਾ ਨਿਡਰ ਸਿੱਖ ਯੋਧਿਆਂ ਨਾਲ ਮੁਕਾਬਲਾ ਹੋਇਆ ਸੀ। ਇਹ ਫ਼ਿਲਮ ਇਸੇ ਮਹੀਨੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।  

ਹੋਰ ਪੜ੍ਹੋ: Dharmendra: ਧਰਮਿੰਦਰ ਪਿੰਡ ਦੇ ਫਾਰਮ ਹਾਊਸ 'ਤੇ ਬਤੀਤ ਕਰ ਰਹੇ ਨੇ ਸਮਾਂ, ਅਦਾਕਾਰ ਨੇ ਨਵੀਂ ਵੀਡੀਓ ਕੀਤੀ ਸਾਂਝੀ

ਫ਼ਿਲਮ  'ਮਸਤਾਨੇ' ਵਿੱਚ 'ਰੱਬ ਦਾ ਰੇਡੀਓ' ਫੇਮ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਹਨ। 'ਰੱਬ ਦਾ ਰੇਡੀਓ' ਤੋਂ ਬਾਅਦ ਜੋੜੀ ਨੂੰ ਪਹਿਲਾਂ ਹੀ ਸਰੋਤਿਆਂ ਵੱਲੋ  ਪਿਆਰ ਕੀਤਾ ਜਾ ਰਿਹਾ ਹੈ। ਲੀਡ ਜੋੜੀ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ ਅਤੇ ਹੋਰ ਬਹੁਤ ਸਾਰੇ ਮੰਝੇ ਕਲਾਕਾਰਾਂ  ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। 

ਇਹ ਫ਼ਿਲਮ,  ਇੱਕ ਪੀਰੀਅਡ ਡਰਾਮਾ ਹੈ, ਇਸ ਦਾ ਇੰਤਜ਼ਾਰ ਮਹਿਜ਼ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਹੀ ਨਹੀਂ, ਸਗੋਂ ਇਤਿਹਾਸ ਅਤੇ ਇਤਿਹਾਸਕ ਘਟਨਾਵਾਂ ਦੇ ਬਹੁਤ ਸਾਰੇ ਪ੍ਰੇਮੀ ਵੀ ਕਰ ਰਹੇ ਹਨ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਮਗਰੋਂ ਲਗਾਤਾਰ ਵਾਇਰਲ ਹੋ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network