ਫ਼ਿਲਮ ‘ਮਜਨੂੰ’ ਦੀ ਸਟਾਰ ਕਾਸਟ ਪੁੱਜੀ ਅੰਮ੍ਰਿਤਸਰ, ਤਸਵੀਰਾਂ ਆਈਆਂ ਸਾਹਮਣੇ
ਪੰਜਾਬੀ ਫ਼ਿਲਮ ‘ਮਜਨੂੰ’ (Majnoo) ਦੀ ਸਟਾਰ ਕਾਸਟ ਪ੍ਰਮੋਸ਼ਨ ਦੇ ਸਿਲਸਿਲੇ ‘ਚ ਅੰਮ੍ਰਿਤਸਰ ‘ਚ ਪੁੱਜੀ । ਜਿੱਥੇ ਫ਼ਿਲਮ ਦੇ ਕਲਾਕਾਰਾਂ ਨੇ ਫ਼ਿਲਮ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਫ਼ਿਲਮ 22 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ਦੇ ਕਲਾਕਾਰਾਂ ਨੇ ਵੱਡੀ ਗਿਣਤੀ ‘ਚ ਦਰਸ਼ਕਾਂ ਨੂੰ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਕੀਤੀ ਹੈ। ਫ਼ਿਲਮ ਅਦਾਕਾਰ ਸ਼ਵਿੰਦਰ ਮਾਹਲ ਨੇ ਕਿਹਾ ਕਿ ਜਦੋਂ ਵੀ ਅਸੀਂ ਅੰਮ੍ਰਿਤਸਰ ‘ਚ ਆਏ ਹਾਂ। ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ ਅਤੇ ਉਮੀਦ ਹੈ ਕਿ ਇਸ ਵਾਰ ਵੀ ਦਰਸ਼ਕ ਸਾਨੂੰ ਓਨਾਂ ਹੀ ਪਿਆਰ ਦੇਣਗੇ ।
ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਦੀ ਕੋਰਟ ‘ਚ ਪੇਸ਼ੀ, ਫ਼ਿਲਮ ‘ਬੂਹੇ ਬਾਰੀਆਂ’ ਨੂੰ ਲੈ ਕੇ ਦਰਜ ਹੋਇਆ ਸੀ ਮਾਮਲਾ
ਸ਼ਵਿੰਦਰ ਮਾਹਲ ਨੇ ਕਿਹਾ ਕਿ ਮੇਰੀ ਫਿਲਮ ਦੀ ਪਹਿਲੀ ਸ਼ੁਰੂਆਤ 1981 ਦੇ ਵਿੱਚ ਬਤੋਰ ਹੀਰੋ ਹੋਈ ਸੀ ਅਤੇ ਹੁਣ ਤੱਕ ਮੈਂ 300 ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਹੈ।ਫ਼ਿਲਮ ਦੇ ਬਾਰੇ ਉਨ੍ਹਾਂ ਕਿਹਾ ਕਿ ਫ਼ਿਲਮ ‘ਚ ਕੰਮ ਕਰਨ ਵਾਲੇ ਕਿਰਦਾਰ ਫ਼ਿਲਮ ‘ਚ ਦੂਹਰੀ ਜ਼ਿੰਦਗੀ ਜਿਉਂਦੇ ਹਨ ।ਫ਼ਿਲਮ ਦਾ ਨਿਰਦੇਸ਼ਨ ਸੁਜਾਦ ਇਕਬਾਲ ਖ਼ਾਨ ਨੇ ਕੀਤਾ ਹੈ ।
ਫ਼ਿਲਮ ਦੇ ਗੀਤਾਂ ਨੂੰ ਮਿਊਜ਼ਿਕ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਨੇ ਦਿੱਤਾ ਹੈ। ਫ਼ਿਲਮ ਦੇ ਕਲਾਕਾਰਾਂ ਨੇ ਦੱਸਿਆ ਕਿ ਫ਼ਿਲਮ ਛੋਟੇ ਬਜਟ ‘ਚ ਬਣਾਈ ਗਈ ਹੈ ਅਤੇ ‘ਮੈਂ ਸਦਕੇ ਜਾਵਾਂ ਪੰਜਾਬ ਤੋਂ’ ਇਹ ਫ਼ਿਲਮ ਦਾ ਬਿਹਤਰੀਨ ਗੀਤ ਹੈ। ਇਸ ਤੋਂ ਇਲਾਵਾ ਫ਼ਿਲਮ ‘ਚ ਹੋਰ ਵੀ ਕਈ ਗੀਤ ਹਨ । ਫ਼ਿਲਮ ‘ਚ ਹਰਸਿਮਰਨ ਭਾਰਦਵਾਜ ਨੇ ਵੀ ਦੋ ਗੀਤ ਗਾਏ ਹਨ। ਫ਼ਿਲਮ ‘ਚ ਗੁਰਪ੍ਰੀਤ ਭੰਗੂ, ਨਿਰਮਲ ਰਿਸ਼ੀ, ਕਿਰਨ ਸ਼ੇਰਗਿੱਲ, ਮਲਕੀਤ ਰੌਣੀ ਸਣੇ ਕਈ ਸਿਤਾਰੇ ਨਜ਼ਰ ਆਉਣਗੇ ।
-