ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਪੰਕਜ ਉਧਾਸ ਦੇ ਦਿਹਾਂਤ ‘ਤੇ ਦੁੱਖ ਜਤਾਇਆ

Written by  Shaminder   |  February 27th 2024 11:39 AM  |  Updated: February 27th 2024 11:39 AM

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਪੰਕਜ ਉਧਾਸ ਦੇ ਦਿਹਾਂਤ ‘ਤੇ ਦੁੱਖ ਜਤਾਇਆ

ਪੰਕਜ ਉਧਾਸ (Pankaj Udhas) ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਉਨ੍ਹਾਂ ਦੇ ਦਿਹਾਂਤ ‘ਤੇ ਜਿੱਥੇ ਸੰਗੀਤ ਜਗਤ ਅਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਉੱਥੇ ਹੀ ਪਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਸੋਗ ਜਤਾਇਆ ਹੈ। ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਵੀ ਪੰਕਜ ਉਧਾਸ ਦੇ ਦਿਹਾਂਤ ‘ਦੇ ਦੁੱਖ ਪ੍ਰਗਟਾਇਆ ਹੈ । ਉਨ੍ਹਾਂ ਨੇ ਇੱਕ ਭਾਵੁਕ ਪੋਸਟ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋੋਏ ਉਨ੍ਹਾਂ ਨੇ ਲਿਖਿਆ ‘ਉੱਘੇ ਗਾਇਕ ਪੰਕਜ ਉਧਾਸ ਜੀ ਦੇ ਵਿਛੋੜੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ।ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਲੱਖਾਂ ਦਿਲਾਂ ਨੂੰ ਛੂਹ ਲਿਆ ਅਤੇ ਉਨ੍ਹਾਂ ਦੀਆਂ ਗ਼ਜ਼ਲਾਂ ਸਦਾ ਅਮਰ ਰਹਿਣਗੀਆਂ। ਉਹ ਆਪਣੇ ਪਿੱਛੇ ਇੱਕ ਸ਼ਾਨਦਾਰ ਸੰਗੀਤਕ ਵਿਰਾਸਤ ਛੱਡ ਕੇ ਗਏ ਹਨ, ਰੈਸਟ ਇਨ ਪੀਸ’। 

Pankaj Udhas Funeral.jpg

ਹੋਰ ਪੜ੍ਹੋ : ਮਸ਼ਹੂਰ ਗਜ਼ਲ ਗਾਇਕ Pankaj Udhas ਦਾ ਅੱਜ ਹੋਵੇਗਾ ਅੰਤਿਮ ਸਸਕਾਰ

ਪਰਵੀਨ ਭਾਰਟਾ ਨੇ ਜਤਾਇਆ ਦੁੱਖ 

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਪਰਵੀਨ ਭਾਰਟਾ ਨੇ ਵੀ ਪੰਕਜ ਉਧਾਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਗਜ਼ਲ ਗਾਇਕ ਦੇ ਦਿਹਾਂਤ ‘ਤੇ ਡੂੰਘਾ ਦੁੱਖ ਜਤਾਇਆ ਹੈ।

Pankaj Udhas Death.jpg

ਬੀਤੇ ਦਿਨ ਹੋਇਆ ਸੀ ਦਿਹਾਂਤ 

ਬੀਤੇ ਦਿਨ ਗਜ਼ਲ ਗਾਇਕ ਪੰਕਜ ਉਧਾਸ ਦਾ ਦਿਹਾਂਤ ਹੋ ਗਿਆ ਸੀ ।ਜਿਸ ਦੀ ਖ਼ਬਰ ਉਨ੍ਹਾਂ ਦੀ ਧੀ ਦੇ ਵੱਲੋਂ ਸਾਂਝੀ ਕੀਤੀ ਗਈ ਸੀ । ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਦੇ ਲਈ ਉਨ੍ਹਾਂ ਦੇ ਘਰ ‘ਚ ਰੱਖਿਆ ਜਾਵੇਗਾ ।

ਪੰਕਜ ਉਧਾਸ ਦਾ ਵਰਕ ਫ੍ਰੰਟ 

ਪੰਕਜ ਉਧਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗਜ਼ਲਾਂ ਇੰਡਸਟਰੀ ਨੂੰ ਦਿੱਤੀਆਂ ਹਨ ।ਜਿਸ ‘ਚ ਸਭ ਤੋਂ ਜ਼ਿਆਾਦਾ ਪ੍ਰਸਿੱਧ ਅਤੇ ਜਿਸ ਗਜ਼ਲ ਦੇ ਨਾਲ ਉਹ ਲੋਕਾਂ ਦੀਆਂ ਨਜ਼ਰਾਂ ‘ਚ ਆਏ ਸਨ । ਉਹ ਸੀ ‘ਚਿੱਠੀ ਆਈ ਹੈ ਆਈ ਹੈ, ਚਿੱਠੀ ਆਈ ਹੈ’ ਸੀ । ਇਸੇ ਗਜ਼ਲ ਨੇ ਉਨ੍ਹਾਂ ਨੂੰ ਸ਼ੌਹਰਤ ਦੀਆਂ ਬੁਲੰਦੀਆਂ ‘ਤੇ ਪਹੁੰਚਾ ਦਿੱਤਾ ਸੀ ਅਤੇ ਉਨ੍ਹਾਂ ਨੇ ਮੁੜ ਕੇ ਕਦੇ ਵੀ ਪਿੱਛੇ ਨਹੀਂ ਸੀ ਦੇਖਿਆ । ਬੇਸ਼ੱਕ ਅੱਜ ਉਹ ਸਾਡੇ ਦਰਮਿਆਨ ਮੌਜੂਦ ਨਹੀਂ ਹਨ । ਪਰ ਉਹ ਆਪਣੇ ਗਜ਼ਲਾਂ ਦੇ ਨਾਲ ਸਦੀਵੀ ਸਾਡੇ ਦਰਮਿਆਨ ਆਪਣੀ ਹਾਜ਼ਰੀ ਲਵਾਉਂਦੇ ਰਹਿਣਗੇ ।  

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network