ਇਸ ਪੰਜਾਬੀ ਗਾਇਕ ਦੀ ਪਤਨੀ ਆਈ ਕੁੱਲ੍ਹੜ ਪੀਜ਼ਾ ਕਪਲ ਦੇ ਹੱਕ 'ਚ, ਕਿਹਾ, 'ਅਸੀਂ ਇਜੱਤਾਂ ਬਚਾਉਣ ਵਾਲੇ ਹਾਂ ਨਾਂ ਕਿ ਕਿਸੇ ਨੂੰ ਮੇਹਣੇ ਮਾਰਨ ਵਾਲੇ'
Kulhad Pizza Viral Video: ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਮਸ਼ਹੂਰ ਜੋੜੇ ਦਾ ਸੋਸ਼ਲ ਮੀਡੀਆ ਉੱਪਰ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਕੁਝ ਲੋਕਾਂ ਵੱਲੋਂ ਅਫਸੋਸ ਜਤਾਇਆ ਜਾ ਰਿਹਾ ਹੈ, ਉੱਥੇ ਹੀ ਕਈ ਲੋਕ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਵੱਲੋਂ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਗੱਲ ਕੀਤੀ ਗਈ ਹੈ। ਉਨ੍ਹਾਂ ਪੋਸਟ ਸਾਂਝੀ ਕਰਦੇ ਹੋਏ ਵੀਡੀਓ ਦਾ ਸਵਾਦ ਲੈਣ ਵਾਲਿਆਂ ਨੂੰ ਲਾਹਨਤਾਂ ਪਾਈਆਂ ਹਨ।
ਹਾਲਾਂਕਿ ਪੰਜਾਬੀ ਹੋਣ ਦੇ ਨਾਤੇ ਕਈ ਲੋਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪੇਜ਼ਾਂ ਉੱਪਰੋਂ ਡਿਲੀਟ ਕਰਨ ਦੀ ਗੱਲ ਕਰ ਰਹੇ ਹਨ, ਜਦਕਿ ਇਹ ਵੀਡੀਓ ਹਰ ਪਾਸੇ ਅੱਗ ਦੀ ਤਰ੍ਹਾਂ ਵਾਇਰਲ ਹੋ ਗਈ ਹੈ। ਇਸ ਵਿਚਾਲੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਵੱਲੋਂ ਕੁੱਲ੍ਹੜ ਪੀਜ਼ਾ ਕਪਲ ਦੇ ਸਮਰਥਨ ਵਿੱਚ ਗੱਲ ਕੀਤੀ ਗਈ ਹੈ। ਉਨ੍ਹਾਂ ਪੋਸਟ ਸਾਂਝੀ ਕਰਦੇ ਹੋਏ ਵੀਡੀਓ ਦਾ ਸਵਾਦ ਲੈਣ ਵਾਲਿਆਂ ਨੂੰ ਲਾਹਨਤਾਂ ਪਾਈਆਂ ਹਨ।
ਦਰਅਸਲ, ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਸਿੱਧੂ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਇਹ ਹੈ ਪੰਜਾਬ, ਕਦੇ ਪੰਜਾਬ, ਕਦੇ ਪੰਜਾਬੀਆਂ ਨੂੰ ਬਾਕੀ ਮੇਹਣੇ ਮਾਰਦੇ ਸੀ, ਕਿ ਅਸੀ ਇੱਜ਼ਤਾ ਬਚਾਉਂਦੇ ਰਹੇ, ਗਜ਼ਨੀ ਦੇ ਬਾਜ਼ਾਰ ਚੋਂ, ਅੱਜ ਸ਼ਰਮ ਆ ਰਹੀ ਚਾਰੇ ਪਾਸੇ ਸੋਸ਼ਲ ਮੀਡੀਆ ਤੇ ਦੇਖ ਕੇ ਲੋਕ ਕਿਵੇਂ ਸਵਾਦ ਲੈ ਰਹੇ ਨੇ, ਗਲਤੀ ਕਿਸੇ ਦੀ ਵੀ ਹੋਵੇ, ਚਾਹੇ ਕੁੱਲ੍ਹੜ ਪੀਜ਼ਾ ਵਾਲੇ ਦੀ, ਚਾਹੇ ਵੀਡੀਓ ਲੀਕ ਕਰਨ ਵਾਲੇ ਦੀ, ਪਰ ਇੱਕ ਸਭਿਅਕ ਅਤੇ ਪੜੇ-ਲਿਖੇ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਖਾਸ ਕਰ ਪੰਜਾਬੀ ਹੋਣ ਨਾਤੇ, ਉਸਤੇ ਪਰਦਾ ਪਾਉਣਾ ਚਾਹੀਦਾ ਹੈ। ਉਹ ਸਾਡੇ ਪੰਜਾਬ ਦੀ ਧੀ ਭੈਣ ਹੈ... ਕਿਰਪਾ ਕਰਕੇ ਵੀਡੀਓ ਡਿਲੀਟ ਕਰਦੋ, ਜਿਨ੍ਹਾਂ ਕੋਲ ਵੀ ਆਈ ਆ...।
ਦਰਅਸਲ, ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਸਿੱਧੂ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਇਹ ਹੈ ਪੰਜਾਬ, ਕਦੇ ਪੰਜਾਬ, ਕਦੇ ਪੰਜਾਬੀਆਂ ਨੂੰ ਬਾਕੀ ਮੇਹਣੇ ਮਾਰਦੇ ਸੀ, ਕਿ ਅਸੀ ਇੱਜ਼ਤਾ ਬਚਾਉਂਦੇ ਰਹੇ, ਗਜ਼ਨੀ ਦੇ ਬਾਜ਼ਾਰ ਚੋਂ, ਅੱਜ ਸ਼ਰਮ ਆ ਰਹੀ ਚਾਰੇ ਪਾਸੇ ਸੋਸ਼ਲ ਮੀਡੀਆ ਤੇ ਦੇਖ ਕੇ ਲੋਕ ਕਿਵੇਂ ਸਵਾਦ ਲੈ ਰਹੇ ਨੇ, ਗਲਤੀ ਕਿਸੇ ਦੀ ਵੀ ਹੋਵੇ, ਚਾਹੇ ਕੁੱਲ੍ਹੜ ਪੀਜ਼ਾ ਵਾਲੇ ਦੀ, ਚਾਹੇ ਵੀਡੀਓ ਲੀਕ ਕਰਨ ਵਾਲੇ ਦੀ, ਪਰ ਇੱਕ ਸਭਿਅਕ ਅਤੇ ਪੜੇ-ਲਿਖੇ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਖਾਸ ਕਰ ਪੰਜਾਬੀ ਹੋਣ ਨਾਤੇ, ਉਸਤੇ ਪਰਦਾ ਪਾਉਣਾ ਚਾਹੀਦਾ ਹੈ। ਉਹ ਸਾਡੇ ਪੰਜਾਬ ਦੀ ਧੀ ਭੈਣ ਹੈ... ਕ੍ਰਿਪਾ ਕਰਕੇ ਵੀਡੀਓ ਡਿਲੀਟ ਕਰਦੋ, ਜਿਨ੍ਹਾਂ ਕੋਲ ਵੀ ਆਈ ਆ...।
ਇਸ ਉੱਪਰ ਥਾਣਾ ਡਵੀਜ਼ਨ ਨੰਬਰ ਚਾਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜੀ ਕੁੱਲ੍ਹੜ ਪੀਜ਼ਾ ਕਪਲ ਨਾਲ ਜੁੜੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ, ਉਸਨੂੰ ਇੱਕ ਔਰਤ ਵੱਲੋਂ ਵਾਇਰਲ ਕੀਤਾ ਗਿਆ। ਜਿਸਦਾ ਕਾਲਪਨਿਕ ਨਾਂਅ ਸੋਨੀਆ ਦੱਸਿਆ ਜਾ ਰਿਹਾ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਜਾਂਚ-ਪੜਤਾਲ ਜਾਰੀ ਹੈ।
- PTC PUNJABI