ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਗਾਇਕ ਲਾਭ ਜੰਜੂਆਂ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਸੜਕ ਹਾਦਸੇ ‘ਚ ਮੌਤ

ਬਾਲੀਵੁੱਡ ਗਾਇਕ ਲਾਭ ਜੰਜੂਆ ਦੀ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਏ। ਉਹਨਾਂ ਨੂੰ ਮੰਡੀ ਗੋਬਿੰਦਗੜ੍ਹ 'ਚ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰੀ ਸੀ, ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ….ਮ੍ਰਿਤਕਾ ਦਲਜੀਤ ਕੌਰ ਜੰਜੂਆ ਦਾ ਸਸਕਾਰ ਖੰਨਾ 'ਚ ਕੀਤਾ ਗਿਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਕੇ ਪੰਜਾਬੀ ਇੰਡਸਟਰੀ ਦਾ ਇੱਕ ਵੀ ਸਿਤਾਰਾ ਨਜ਼ਰ ਨਹੀਂ ਆਇਆ ।

Written by  Shaminder   |  August 22nd 2023 12:42 PM  |  Updated: August 22nd 2023 12:59 PM

ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ, ਗਾਇਕ ਲਾਭ ਜੰਜੂਆਂ ਤੋਂ ਬਾਅਦ ਉਨ੍ਹਾਂ ਦੀ ਪਤਨੀ ਦੀ ਸੜਕ ਹਾਦਸੇ ‘ਚ ਮੌਤ

ਬਾਲੀਵੁੱਡ ਗਾਇਕ ਲਾਭ ਜੰਜੂਆ (Labh Janjua) ਦੀ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਏ। ਉਹਨਾਂ ਨੂੰ ਮੰਡੀ ਗੋਬਿੰਦਗੜ੍ਹ 'ਚ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰੀ ਸੀ, ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ….ਮ੍ਰਿਤਕਾ ਦਲਜੀਤ ਕੌਰ ਜੰਜੂਆ ਦਾ ਸਸਕਾਰ ਖੰਨਾ 'ਚ ਕੀਤਾ ਗਿਆ ਹੈ  ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੌਕੇ ਪੰਜਾਬੀ ਇੰਡਸਟਰੀ ਦਾ ਇੱਕ ਵੀ  ਸਿਤਾਰਾ ਨਜ਼ਰ ਨਹੀਂ ਆਇਆ ।

ਹੋਰ ਪੜ੍ਹੋ :  ਹਰਿਆਣਵੀਂ ਗਾਇਕ ਰਾਜੂ ਪੰਜਾਬੀ ਦਾ ਦਿਹਾਂਤ, ਕਈ ਦਿਨਾਂ ਤੋਂ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਖਬਰਾਂ ਮੁਤਾਬਿਕ ਹਾਦਸਾ ਐਤਵਾਰ ਦੀ ਦੇਰ ਰਾਤ ਵਾਪਰਿਆ  । ਦਲਜੀਤ ਕੌਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਬੱਸ ਵਿੱਚ ਖੰਨਾ ਪਰਤ ਰਹੀ ਸੀ। ਹਨੇਰਾ ਹੋਣ ਕਰਕੇ ਉਹ ਮੰਡੀ ਗੋਬਿੰਦਗੜ੍ਹ ਵਿੱਚ ਹੀ ਭੁਲੇਖੇ ਨਾਲ ਉਤਰ ਗਈ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਵਾਹਨ ਨੇ ਦਲਜੀਤ ਕੌਰ ਨੂੰ ਟੱਕਰ ਮਾਰ ਦਿੱਤੀ।

ਸੋਮਵਾਰ ਨੂੰ ਦਲਜੀਤ ਕੌਰ ਜੰਜੂਆ ਦਾ ਅੰਤਿਮ ਸਸਕਾਰ ਖੰਨਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।ਲਾਭ ਜੰਜੂਆ ਦੇ ਪੁੱਤਰ ਬਲਜਿੰਦਰ ਸਿੰਘ ਜੰਜੂਆ ਨੇ 10 ਤੋਂ 15 ਲੋਕਾਂ ਦੀ ਹਾਜ਼ਰੀ ਵਿੱਚ ਆਪਣੀ ਮਾਤਾ ਦੀ ਚਿਖਾ ਨੂੰ ਅਗਨ ਭੇਟ ਕੀਤਾ। ਅੰਤਿਮ ਸੰਸਕਾਰ ਤੋਂ ਬਾਅਦ ਕੋਈ ਵੀ ਲਾਭ ਜੰਜੂਆ ਦੇ ਘਰ ਅਫਸੋਸ ਪ੍ਰਗਟ ਕਰਨ ਲਈ ਨਹੀਂ ਪਹੁੰਚਿਆ। ਬੇਟੇ ਬਲਜਿੰਦਰ ਸਿੰਘ ਜੰਜੂਆ ਨੇ ਦੱਸਿਆ ਕਿ ਪਿਤਾ ਦੀ ਮੌਤ ਮਗਰੋਂ ਹੁਣ ਸਾਰੇ ਕੰਮ ਮਾਤਾ ਕਰਦੇ ਸੀ। ਉਹ 10ਵੀਂ ਜਮਾਤ ਚ ਪੜ੍ਹਦਾ ਹੈ।ਲਾਭ ਜੰਜੂਆ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਗੀਤ ਗਾਏ ਸਨ । ਉਨ੍ਹਾਂ ਦਾ ਦਿਹਾਂਤ ਕੁਝ ਸਾਲ ਪਹਿਲਾਂ ਮੁੰਬਈ ‘ਚ ਹੋ ਗਿਆ ਸੀ । ਉਨ੍ਹਾਂ ਦੀ ਮ੍ਰਿਤਕ ਮੁੰਬਈ ਸਥਿਤ ਫਲੈਟ ‘ਚ ਪਾਈ ਗਈ ਸੀ । 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network