
Shilpa Shetty new dance video: ਸ਼ਿਲਪਾ ਸ਼ੈੱਟੀ ਅਕਸਰ ਆਪਣੀ ਲੁੱਕ ਅਤੇ ਫਿਟਨੈੱਸ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਦੌਰਾਨ ਸ਼ਿਲਪਾ ਨੇ ਸੋਸ਼ਲ ਮੀਡੀਆ 'ਤੇ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਜ਼ਬਰਦਸਤ ਡਾਂਸ ਕਰ ਰਹੀ ਹੈ। ਇਹ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਪ੍ਰਸ਼ੰਸਕ ਖੂਬ ਤਾਰੀਫ ਵੀ ਕਰ ਰਹੇ ਹਨ।

ਇਸ ਵੀਡੀਓ 'ਚ ਸ਼ਿਲਪਾ ਸ਼ੈੱਟੀ ਜੋ ਕਿ ਪੰਜਾਬੀ ਗਾਇਕ ਲਾਭ ਜੰਜੂਆ ਦੇ ਗੀਤ 'ਪਿਆਰ ਕਰੇ' 'ਤੇ ਜ਼ਬਰਦਸਤ ਡਾਂਸ ਸਟੈਪ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਨਾਲ, ਸ਼ਿਲਪਾ ਨੇ ਕੈਪਸ਼ਨ ਵਿੱਚ ਲਿਖਿਆ, ‘ਜਸਟ ਮੂਵਿੰਗ ਇਟ’ ਅਤੇ ਨਾਲ ਹੀ ਡਾਂਸ ਕਰਨ ਵਾਲਾ ਇੱਕ ਇਮੋਜੀ ਵੀ ਸਾਂਝਾ ਕੀਤਾ। ਉਨ੍ਹਾਂ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।

ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਤੁਸੀਂ ਫਿਟਨੈੱਸ ਦੀ ਡਾਇਨਾਮਾਈਟ ਹੋ', ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ, '47 ਸਾਲ ਦੀ ਉਮਰ 'ਚ 25 ਸਾਲ ਦੀ ਲੱਗ ਰਹੀ ਹੈ।' ਸ਼ਿਲਪਾ ਦੇ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਤੋਂ ਇਲਾਵਾ ਮਨੋਰੰਜਨ ਜਗਤ ਦੇ ਕਲਾਕਾਰ ਵੀ ਆਪਣੀ ਪ੍ਰਤੀਕਿਰਿਆਵਾਂ ਦਿੰਦੇ ਹੋਏ ਤਾਰੀਫ ਕਰ ਰਹੇ ਹਨ। ਅਭਿਨੇਤਰੀ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਇਸ ਵੀਡੀਓ 'ਤੇ ਦਿਲ ਵਾਲਾ ਇਮੋਜੀ ਸ਼ੇਅਰ ਕੀਤਾ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਵੈੱਬ ਸੀਰੀਜ਼ 'ਇੰਡੀਅਨ ਪੁਲਿਸ ਫੋਰਸ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਪਿਛਲੇ ਸਾਲ ਵੀ ਬਾਲੀਵੁੱਡ ਦੀ ਫ਼ਿਲਮ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਕਈ ਟੀਵੀ ਸ਼ੋਅਜ਼ ਵਿੱਚ ਬਤੌਰ ਜੱਜ ਦੀ ਭੂਮਿਕਾ ਵਿੱਚ ਵੀ ਨਜ਼ਰ ਆ ਚੁੱਕੀ ਹੈ।
View this post on Instagram