ਉਰਫੀ ਜਾਵੇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਤਸਵੀਰਾਂ ਆਈਆਂ ਸਾਹਮਣੇ
ਉਰਫੀ ਜਾਵੇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਰਫੀ ਦੇ ਨਾਲ ਉਨ੍ਹਾਂ ਦੀ ਭੈਣ ਵੀ ਨਜ਼ਰ ਆ ਰਹੀ ਹੈ ।
ਉਰਫੀ ਜਾਵੇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਤਸਵੀਰਾਂ ਆਈਆਂ ਸਾਹਮਣੇ
ਉਰਫੀ ਜਾਵੇਦ (Urfi Javed) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਨਤਮਸਤਕ ਹੋਈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਰਫੀ ਦੇ ਨਾਲ ਉਨ੍ਹਾਂ ਦੀ ਭੈਣ ਵੀ ਨਜ਼ਰ ਆ ਰਹੀ ਹੈ । ਉਰਫੀ ਜਾਵੇਦ ਨੇ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਰਫੀ ਜਾਵੇਦ ਸੂਟ ‘ਚ ਨਜ਼ਰ ਆਈ ਅਤੇ ਉਸ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਗੁਰੁ ਘਰ ਦਾ ਅਸ਼ੀਰਵਾਦ ਲਿਆ ।
ਹੋਰ ਪੜ੍ਹੋ : ਰਸ਼ਮਿਕਾ ਮੰਡਾਨਾ ਤੋਂ ਬਾਅਦ ਕੈਟਰੀਨਾ ਕੈਫ ਦੀਆਂ ਤਸਵੀਰਾਂ ਨਾਲ ਹੋਈ ਛੇੜਛਾੜ
ਇਸ ਮੌਕੇ ਅਦਾਕਾਰਾ ਨੇ ਜਿੱਥੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ, ਉੱਥੇ ਹੀ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਉਹ ਢਾਡੀ ਵਾਰਾਂ ਦਾ ਅਨੰਦ ਮਾਣਦੀ ਹੋਈ ਦਿਖਾਈ ਦੇ ਰਹੀ ਹੈ ।
ਉਰਫੀ ਜਾਵੇਦ ਦੇ ਵੀਡੀਓ ਹੁੰਦੇ ਰਹਿੰਦੇ ਹਨ ਵਾਇਰਲ
ਉਰਫੀ ਜਾਵੇਦ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਉਹ ਅਕਸਰ ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ਅਤੇ ਆਪਣੀਆਂ ਪੁੱਠੀਆਂ ਸਿੱਧੀਆਂ ਡਰੈੱਸਾਂ ਦੇ ਕਾਰਨ ਕਈ ਵਾਰ ਟ੍ਰੋਲਿੰਗ ਦਾ ਸਾਹਮਣਾ ਵੀ ਉਸ ਨੂੰ ਕਰਨਾ ਪੈਂਦਾ ਹੈ ।ਕਿਉਂਕਿ ਲਾਈਮ ਲਾਈਟ ‘ਚ ਰਹਿਣ ਦੇ ਲਈ ਉਹ ਅਕਸਰ ਡਰੈੱਸ ਦੇ ਤੌਰ ‘ਤੇ ਕਦੇ ਮੋਬਾਈਲ ਦੇ ਕਵਰ, ਕਦੇ ਫਲਾਂ ਦੇ ਨਾਲ ਆਪਣੇ ਆਪ ਨੂੰ ਢੱਕਦੀ ਹੋਈ ਨਜ਼ਰ ਆਉਂਦੀ ਹੈ ਅਤੇ ਕਦੇ ਖੁਦ ਨੂੰ ਚੇਨ ਦੇ ਨਾਲ ਕਵਰ ਕਰਦੀ ਹੈ ।
ਬੀਤੇ ਦਿਨੀਂ ਫੇਕ ਪੁਲਿਸ ਅਰੈਸਟ ਵੀਡੀਓ ‘ਤੇ ਹੋਈ ਕਾਰਵਾਈ
ਬੀਤੇ ਦਿਨੀਂ ਅਦਾਕਾਰਾ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਗਿਆ ਸੀ । ਜਿਸ ‘ਚ ਉਹ ਖੁਦ ਨੂੰ ਪੁਲਿਸ ਕੋਲ ਗ੍ਰਿਫਤਾਰ ਹੁੰਦੀ ਹੋਈ ਦਿਖਾਉਂਦੀ ਹੈ ।ਜਿਸ ਤੋਂ ਬਾਅਦ ਅਦਾਕਾਰਾ ਦੇ ਖਿਲਾਫ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
