ਗਾਇਕ ਵੀਤ ਬਲਜੀਤ ਨੇ ਗਾਇਆ ਸਿੱਧੂ ਮੂਸੇਵਾਲੇ ਦਾ ਗੀਤ '295', ਬਾਪੂ ਬਲਕੌਰ ਸਿੰਘ ਨੇ ਪਾਇਆ ਭੰਗੜਾ

Written by  Pushp Raj   |  March 28th 2024 06:17 PM  |  Updated: March 28th 2024 06:17 PM

ਗਾਇਕ ਵੀਤ ਬਲਜੀਤ ਨੇ ਗਾਇਆ ਸਿੱਧੂ ਮੂਸੇਵਾਲੇ ਦਾ ਗੀਤ '295', ਬਾਪੂ ਬਲਕੌਰ ਸਿੰਘ ਨੇ ਪਾਇਆ ਭੰਗੜਾ

Veet Baljit sang Sidhu Moose wala song: ਮਸ਼ਹੂਰ ਪੰਜਾਬੀ ਗਾਇਕ  ਸਿੱਧੂ ਮੂਸੇਵਾਲਾ ਦੇ ਘਰ ਮੁੜ ਇੱਕ ਵਾਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਗਾਇਕ ਦੇ ਪਰਿਵਾਰ ਸਣੇ ਫੈਨਜ਼ ਵਿਚਾਲੇ ਉਸ ਦੇ ਨਿੱਕੇ ਭਰਾ ਦੇ ਜਨਮ ਮਗਰੋਂ ਖੁਸ਼ੀ ਦਾ ਮਾਹੌਲ ਹੈ। ਹਾਲ ਹੀ 'ਚ ਗਾਇਕ ਵੀਤ ਬਲਜੀਤ ਦੇ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਿੱਧੂ ਦਾ ਗੀਤ ਗਾਇਆ ਤੇ ਇਸ ਦੌਰਾਨ ਬਾਪੂ ਬਲਕੌਰ ਸਿੰਘ ਵੀ ਨਜ਼ਰ ਆਏ। 

 

 

ਵੀਤ ਬਲਜੀਤ ਨੇ ਗਾਇਆ ਸਿੱਧੂ ਮੂਸੇਵਾਲਾ ਗੀਤ, ਬਾਪੂ ਬਲਕੌਰ ਸਿੰਘ ਨੇ ਪਾਇਆ ਭੰਗੜਾ

ਦੱਸ ਦਈਏ ਕਿ ਮਸ਼ਹੂਰ ਪੰਜਾਬੀ ਗਾਇਕ ਤੇ ਲਿਖਾਰੀ ਵੀਤ ਬਲਜੀਤ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਹਰ ਪਾਸੇ ਕਾਫ਼ੀ ਪਿਆਰ ਮਿਲ ਰਿਹਾ ਹੈ। ਦਰਅਸਲ, ਜਿਹੜੀ ਵੀਡੀਓ ਵੀਤ ਬਲਜੀਤ ਨੇ ਸਾਂਝੀ ਕੀਤੀ ਹੈ, ਉਸ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਵੀ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਵੀਤ ਬਲਜੀਤ ਨੇ ਆਪਣੇ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦਾ ਗੀਤ ਗਾਇਆ ਸੀ। ਇਸ ਖ਼ਾਸ ਮੌਕੇ ਸਿੱਦੂ ਦੇ ਪਿਤਾ ਬਲਕੌਰ ਸਿੰਘ ਵੀ ਉੱਥੇ ਹੀ ਮੌਜੂਦ ਸਨ। ਆਪਣੇ ਪੁੱਤਰ ਦਾ ਗੀਤ ਸੁਣਦੇ ਹੀ ਬਲਕੌਰ ਸਿੰਘ ਆਪਣੇ ਆਪ ਨੂੰ ਰੋਕ ਨਾ ਸਕੇ ਤੇ ਸੰਗੀਤ ਧੁੰਨਾਂ 'ਤੇ ਨੱਚਣ ਲੱਗੇ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਵੀਤ ਬਲਜੀਤ ਨੇ ਕੈਪਸ਼ਨ 'ਚ ਲਿਖਿਆ, ''ਉੱਠ ਪੁੱਤ ਝੋਟਿਆ ਮੂਸੇ ਵਾਲਿਆ ...।''

ਵੀਤ ਬਲਜੀਤ ਦੀ ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸਿੱਧੂ ਦੀ ਮੌਤ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਸੀ ਜਦੋਂ ਬਾਪੂ ਬਲਕੌਰ ਨੇ ਭਰੀ ਮਹਿਫਲ 'ਚ ਭੰਗੜਾ ਪਾਇਆ ਹੋਵੇ।

 

ਹੋਰ ਪੜ੍ਹੋ : ਫਿਲਮ 'ਚਮਕੀਲਾ' ਦੇ ਟ੍ਰੇਲਰ ਲਾਂਚ ਦੌਰਾਨ ਦਿਲਜੀਤ ਦੋਸਾਂਝ ਨਹੀਂ ਰੋਕ ਸਕੇ ਆਪਣੇ ਹੰਝੂ, ਵੇਖੋ ਵੀਡੀਓ 

ਵੀਤ ਬਲਜੀਤ ਦਾ ਵਰਕ ਫਰੰਟ 

ਦੱਸਣਯੋਗ ਹੈ ਕਿ ਵੀਤ ਬਲਜੀਤ ਨੇ ਸੰਗੀਤ ਜਗਤ ਦੇ ਨਾਮੀ ਕਲਾਕਾਰਾਂ 'ਚੋਂ ਇੱਕ ਹਨ। ਉਨ੍ਹਾਂ ਦੇ ਗੀਤ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਗੈਰੀ ਸੰਧੂ ਤੇ ਕਈ ਹੋਰ ਨਾਮੀ ਗਾਇਕਾਂ ਵੱਲੋਂ ਵੀ ਗਾਏ ਜਾ ਚੁੱਕੇ ਹਨ। ਵੀਤ ਬਲਜੀਤ ਖੁਦ ਸਿੰਗਲ ਤੇ ਡਿਊਟ ਸੌਂਗ ਨਾਲ ਆਪਣੀ ਗਾਇਕੀ ਦਾ ਜਲਵਾ ਦਿਖਾ ਚੁੱਕੇ ਹਨ। ਉਹ ਆਪਣੀ ਗਾਇਕੀ ਅਤੇ ਗੀਤਕਾਰੀ ਦੇ ਜ਼ਰੀਏ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕਰਦੇ ਹਨ। ਇਸ ਤੋਂ ਇਲਾਵਾ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network