ਸੀਟੀ ਨੇ ਪੰਮੇ ਨੂੰ ਕੌਲੀ ‘ਚ ਦਿੱਤਾ ਕੋਲਡ ਡਰਿੰਕ, ਵੇਖੋ ਮਜ਼ੇਦਾਰ ਵੀਡੀਓ

Reported by: PTC Punjabi Desk | Edited by: Shaminder  |  February 09th 2024 11:22 AM |  Updated: February 09th 2024 11:22 AM

ਸੀਟੀ ਨੇ ਪੰਮੇ ਨੂੰ ਕੌਲੀ ‘ਚ ਦਿੱਤਾ ਕੋਲਡ ਡਰਿੰਕ, ਵੇਖੋ ਮਜ਼ੇਦਾਰ ਵੀਡੀਓ

ਰਘਵੀਰ ਬੋਲੀ (Raghveer Boli) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ (Funny Video)  ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ (Prince Kanwaljit Singh) ਦੇ ਨਾਲ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਪ੍ਰਿੰਸ ਕੰਵਲਜੀਤ ਸਿੰਘ ਨੂੰ ਕੌਲੀ ‘ਚ ਪਾ ਕੇ ਕੋਲਡ ਡਰਿੰਕ ਪਿਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਸੀਟੀ ਨੇ ਪੰਮੇ ਨੂੰ ਕੌਲੀ ‘ਚ ਬੱਤਾ ਦਿੱਤਾ ਅਤੇ ਗੇਜੇ ਨੇ ਇਤਰਾਜ਼ ਜਤਾਇਆ’ ।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਦੱਸ ਦਈਏ ਕਿ ਇਨ੍ਹੀਂ ਦਿਨੀਂ ਦੋਵੇਂ ਅਦਾਕਾਰ ਵਾਰਨਿੰਗ-2 ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਉਤਸ਼ਾਹਿਤ ਹਨ ਅਤੇ ਸਭ ਨੂੰ ਇਹ ਫ਼ਿਲਮ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ। 

Prince Kanwaljit1.jpg

ਹੋਰ ਪੜ੍ਹੋ : ਮਾਂ ਦੀ ਬਰਸੀ ‘ਤੇ ਭਾਵੁਕ ਹੋਏ ਬਿੰਨੂ ਢਿੱਲੋਂ, ਮਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਪ੍ਰਿੰਸ ਕੰਵਲਜੀਤ ਦੀ ਅਦਾਕਾਰੀ ਦੀ ਹੋ ਰਹੀ ਤਾਰੀਫ 

ਦੱਸ ਦਈਏ ਕਿ ਪ੍ਰਿੰਸ ਕੰਵਲਜੀਤ ਦੀ ਇਸ ਫ਼ਿਲਮ ‘ਚ ਕੀਤੀ ਅਦਾਕਾਰੀ ਦੀ ਤਾਰੀਫ ਹੋ ਰਹੀ ਹੈ। ਪ੍ਰਿੰਸ ਕੰਵਲਜੀਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਇਸ ਤੋਂ ਪਹਿਲਾਂ ਉਹ ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੇ ਹਨ ।ਹਾਲ ਹੀ ‘ਚ ਆਈਆਂ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਵਿਲੇਨ ਦੇ ਕਿਰਦਾਰ ਨਿਭਾਏ ਹਨ । ਜੋ ਦਰਸ਼ਕਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਏ ਹਨ ।

ਰਘਵੀਰ ਬੋਲੀ ਆਪਣੇ ਪਿਤਾ ਦੀ ਬਰਸੀ ‘ਤੇ ਹੋਏ ਭਾਵੁਕ, ਪੋਸਟ ਸਾਂਝੀ ਕਰਕੇ ਕਿਹਾ ‘ਤੁਹਾਡੀ ਬਰਸੀ ‘ਤੇ ਤੁਹਾਡੇ ਤੇ ਬੀਬੀ ਦੇ ਆਸ਼ੀਵਾਦ ਦੇ ਨਾਲ ਨਵੇਂ ਘਰ ਦੀ ਨੀਂਹ ਰੱਖਣ ਲੱਗਾ ਹਾਂ’ਪ੍ਰਿੰਸ ਕੰਵਲਜੀਤ ਦੀ ਨਿੱਜੀ ਜ਼ਿੰਦਗੀ 

ਪ੍ਰਿੰਸ ਕੰਵਲਜੀਤ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲੇ ਵਿਆਹ ਨਹੀਂ ਕਰਵਾਇਆ ਹੈ । ਜਿਸ ਦਾ ਖੁਲਾਸਾ ਉਨ੍ਹਾਂ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਕੀਤਾ ਸੀ । ਪੱਤਰਕਾਰ ਨੇ ਕਿਹਾ ਸੀ ਕਿ ਪੰਮੇ ਨੂੰ ਪੰਮੀ ਨਹੀਂ ਮਿਲੀ ਤਾਂ ਪ੍ਰਿੰਸ ਕੰਵਲਜੀਤ ਸਿੰਘ ਨੇ ਹੱਸਦੇ ਹੋਏ ਦੱਸਿਆ ਸੀ ਕਿ ਉਹ ਇਸ ਤਰ੍ਹਾਂ ਦੇ ਨਹੀਂ ਹਨ। ਪਰ ਸਾਊਥ ‘ਚ ਜਦੋਂ ਉਹ ਗਏ ਸਨ ਇੱਕ ਸ਼ੂਟ ਦੇ ਲਈ ਤਾਂ ਉੱਥੋਂ ਦੀ ਇੱਕ ਅਦਾਕਾਰਾ ਸੀ । ਜਿਸ ਨੇ ਸ਼ੂਟਿੰਗ ਦੇ ਅਖੀਰਲੇ ਦਿਨ ਉਨ੍ਹਾਂ ਦੀ ਇੰਸਟਾ ਆਈ ਡੀ ਮੰਗੀ ਸੀ ਤਾਂ ਮੈਂ ਦਿਲ ‘ਚ ਹੀ ਕਿਹਾ ਕਿ ਕਮਲੀਏ ਤੂੰ ਅਖੀਰਲੇ ਦਿਨ ਮੰਗਦੀ ਪਈ ਹੈਂ ਨੰਬਰ ਅਤੇ ਇੰਸਟਾਗ੍ਰਾਮ ਆਈ ਡੀ । ਅਸਲ ਜ਼ਿੰਦਗੀ ‘ਚ ਉਹ ਬਹੁਤ ਸ਼ਰਮਾਕਲ ਹਨ।

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network