ਮਾਂ ਦੀ ਬਰਸੀ ‘ਤੇ ਭਾਵੁਕ ਹੋਏ ਬਿੰਨੂ ਢਿੱਲੋਂ, ਮਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

Reported by: PTC Punjabi Desk | Edited by: Shaminder  |  February 09th 2024 10:38 AM |  Updated: February 09th 2024 10:38 AM

ਮਾਂ ਦੀ ਬਰਸੀ ‘ਤੇ ਭਾਵੁਕ ਹੋਏ ਬਿੰਨੂ ਢਿੱਲੋਂ, ਮਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਮਾਂਵਾਂ ਠੰਢੀਆਂ ਛਾਂਵਾਂ ਮਾਂਵਾਂ ਬਿਨ ਛਾਂਵਾਂ ਕੌਣ ਕਰੇ।ਜੀ ਹਾਂ ਮਾਂ ਕਿਸੇ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ ਬਲਕਿ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਬਾਹਰ ਰੱਖ ਦਿੰਦੀ ਹੈ। ਇਨਸਾਨ ਦਾ ਪਹਿਲਾ ਗੁਰੁ ਮਾਂ ਹੀ ਹੁੰਦੀ ਹੈ। ਜਿਸ ਦੀ ਛਤਰ ਛਾਇਆ ਹੇਠ ਬੱਚਾ ਜ਼ਿੰਦਗੀ ਦੇ ਹਰ ਔਖੇ   ਪੈਂਡੇ ਨੂੰ ਬੜੀ ਆਸਾਨੀ ਦੇ ਨਾਲ ਪਾਰ ਕਰ ਲੈਂਦਾ ਹੈ। ਬੱਚੇ ਭਾਵੇਂ ਕਿੰਨੇ ਵੀ ਵੱਡੇ ਕਿਉਂ ਨਾ ਹੋ ਜਾਣ । ਮਾਪਿਆਂ ਦੇ ਲਈ ਉਹ ਬੱਚੇ ਹੀ ਰਹਿੰਦੇ ਨੇ । ਮਾਂ ਦੇ ਜਾਣ ਦਾ ਦੁੱਖ ਉਹੀ ਸਮਝ ਸਕਦਾ ਹੈ । ਜਿਸ ਨੇ ਮਾਂ ਦੀ ਮਮਤਾ ਦਾ ਨਿੱਘ ਨਾ ਮਾਣਿਆ ਹੋਵੇ ।ਬਿੰਨੂ ਢਿੱਲੋਂ (Binnu Dhillon) ਨੇ ਵੀ ਕੁਝ ਸਮਾਂ ਪਹਿਲਾਂ ਆਪਣੀ ਮਾਂ ਨੂੰ ਗੁਆਇਆ ਹੈ।

Binnu Dhillon mother Anniversary.jpg

ਹੋਰ ਪੜ੍ਹੋ : ਪਿਛਲੇ 30 ਸਾਲਾਂ ਤੋਂ ਪਰਦੇ ਤੋਂ ਗਾਇਬ ਹੈ ਇਹ ਅਦਾਕਾਰਾ, ਹੁਣ ਇਸ ਤਰ੍ਹਾਂ ਦਿੰਦੀ ਹੈ ਦਿਖਾਈ

ਬਿੰਨੂ ਢਿੱਲੋਂ ਦੀ ਮਾਂ ਦੀ ਅੱਜ ਬਰਸੀ (Death Anniversary) ਹੈ। ਇਸ ਮੌਕੇ ‘ਤੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਦੀਆਂ ਮਾਂ ਦੇ ਨਾਲ ਬਚਪਨ ਦੀਆਂ ਤਸਵੀਰਾਂ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਮੈਨੂੰ ਮਿਲਿਆ ਨਹੀਂ ਮਾਏ ਤੇਰੀ ਗੋਦੀ ਜਿਹਾ ਸੁੱਖ,ਮੈਂ ਜਿੰਨੀ ਵਾਰ ਮੁੜਾਂ ਮੈਨੂੰ ਮਿਲੇ ਤੇਰੀ ਕੁੱਖ ਮਿਸ ਯੂ ਮਾਂ’। ਦੱਸ ਦਈਏ ਕਿ ਅੱਜ ਦੇ ਹੀ ਦਿਨ ਯਾਨੀ ਕਿ ਨੌ ਫਰਵਰੀ ਨੂੰ ਬਿੰਨੂ ਢਿੱਲੋਂ ਦੀ ਮਾਤਾ ਜੀ ਨੇ ਇਸ ਸੰਸਾਰ ਨੂੰ ਅਲਵਿਦਾ ਆਖਿਆ ਸੀ।ਬਿੰਨੂ ਢਿੱਲੋਂ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਅਕਸ਼ਨ ਆ ਰਹੇ ਹਨ ਅਤੇ ਉਨ੍ਹਾਂ ਨੂੰ ਹਰ ਕੋਈ ਹੌਸਲਾ ਦਿੰਦਾ ਨਜ਼ਰ ਆ ਰਿਹਾ ਹੈ। 

Binnu Dhillon parents.jpgਬਿੰਨੂ ਢਿੱਲੋਂ ਦਾ ਵਰਕ ਫ੍ਰੰਟ 

 ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋਂ ਤੋਂ ਬਿਨਾਂ ਕੋਈ ਵੀ ਫ਼ਿਲਮ ਅਧੂਰੀ ਜਾਪਦੀ ਹੈ। ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਅਦਾਕਾਰੀ ਦੇ ਖੇਤਰ ‘ਚ ਨਾਮ ਬਨਾਉਣ ਦੇ ਲਈ ਉਨ੍ਹਾਂ ਨੇ ਲੰਮਾ ਸੰਘਰਸ਼ ਕੀਤਾ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਸੀਰੀਅਲ ‘ਚ ਕੰਮ ਕਰਕੇ ਕੀਤੀ ਸੀ ਅਤੇ ਉਨ੍ਹਾਂ ਨੂੰ 750 ਰੁਪਏ ਮਿਲਦੇ ਸਨ । ਹੁਣ ਉਹ ਇੱਕ ਫ਼ਿਲਮ ਦੇ ਲੱਖਾਂ ਰੁਪਏ ਫੀਸ ਲੈਂਦੇ ਹਨ । ਬਿੰਨੂ ਢਿੱਲੋਂ ਨੂੰ ਨੈਗਟਿਵ ਕਿਰਦਾਰ ਕਰਨੇ ਜ਼ਿਆਦਾ ਪਸੰਦ ਹਨ । ਪਰ ਦਰਸ਼ਕਾਂ ਦੇ ਵੱਲੋੋਂ ਉਨ੍ਹਾਂ ਦੇ ਕਾਮੇਡੀ ਕਿਰਦਾਰ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ । ਜਿਸ ਕਾਰਨ ਫ਼ਿਲਮਾਂ ‘ਚ ਤੁਸੀਂ ਉਨ੍ਹਾਂ ਨੂੰ ਜ਼ਿਆਦਾ ਕਾਮੇਡੀ ਕਿਰਦਾਰਾਂ ‘ਚ ਵੀ ਵੇਖਿਆ ਹੋਣਾ ਹੈ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network