ਪਿਛਲੇ 30 ਸਾਲਾਂ ਤੋਂ ਪਰਦੇ ਤੋਂ ਗਾਇਬ ਹੈ ਇਹ ਅਦਾਕਾਰਾ, ਹੁਣ ਇਸ ਤਰ੍ਹਾਂ ਦਿੰਦੀ ਹੈ ਦਿਖਾਈ
ਪਿਛਲੇ 30 ਸਾਲਾਂ ਤੋਂ ਪਰਦੇ ਤੋਂ ਗਾਇਬ ਹੈ ਇਹ ਅਦਾਕਾਰਾ, ਹੁਣ ਇਸ ਤਰ੍ਹਾਂ ਦਿੰਦੀ ਹੈ ਦਿਖਾਈ
ਬਾਲੀਵੁੱਡ ਇੰਡਸਟਰੀ ਦਾ ਘੇਰਾ ਬਹੁਤ ਵਿਸ਼ਾਲ ਹੈ। ਇੱਥੇ ਕਦੋਂ ਕੋਈ ਅਦਾਕਾਰ ਆਉਂਦਾ ਹੈ ਅਤੇ ਕਦੋਂ ਗਾਇਬ ਹੋ ਜਾਂਦਾ ਹੈ। ਇਸ ਬਾਰੇ ਪਤਾ ਹੀ ਨਹੀਂ ਲੱਗਦਾ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ । ਪਰ ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਉਸ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ ਅਤੇ ਉਹ ਪਿਛਲੇ 30 ਸਾਲਾਂ ਤੋਂ ਇੰਡਸਟਰੀ ਤੋਂ ਦੂਰ ਹੈ। ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਸੋਨਮ ਖ਼ਾਨ (Sonam Khan)ਦੀ ।
ਹੋਰ ਪੜ੍ਹੋ : ਸੰਨੀ ਦਿਓਲ ਪਰਿਵਾਰ ਨਾਲ ਬਰਫਬਾਰੀ ਦਾ ਲੈ ਰਹੇ ਅਨੰਦ, ਵੇਖੋ ਵੀਡੀਓ
90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ
ਸੋਨਮ ਖ਼ਾਨ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਹੈ।ਉਸ ਨੇ ਰਿਸ਼ੀ ਕਪੂਰ, ਸੰਨੀ ਦਿਓਲ, ਰਿਸ਼ੀ ਕਪੂਰ ਸਣੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ।ਇੱਥੋਂ ਤੱਕ ਕਿ ਦੇਵ ਅਨੰਦ ਦੇ ਨਾਲ ਵੀ ਨਜ਼ਰ ਆਈ ਸੀ ।ਬੀਤੇ ਦਿਨੀਂ ਅਦਾਕਾਰ ਨੇ ਦੇਵ ਅਨੰਦ ਦੇ ਨਾਲ ਕੀਤੇ ਕੰਮ ਦੇ ਬਾਰੇ ਆਪਣਾ ਤਜ਼ਰਬਾ ਸਾਂਝਾ ਕੀਤਾ ਸੀ। ‘ਲਸ਼ਕਰ’ ਫ਼ਿਲਮ ‘ਚ ਸੋਨਮ ਖ਼ਾਨ ਨੇ ਦੇਵ ਅਨੰਦ ਦੇ ਨਾਲ ਕੰਮ ਕੀਤਾ ਸੀ । ਜਿਸ ਦੇ ਸੈੱਟ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਕੁਝ ਤਸਵੀਰਾਂ ਸਾਨੂੰ ਕੁਝ ਖੂਬਸੂਰਤ ਪਲਾਂ ਦੀ ਯਾਦ ਦਿਵਾਉਂਦੀਆਂ ਹਨ ।
/ptc-punjabi/media/media_files/5h8ygP88sxaUrxlOUfFx.jpg)
ਇਹ ਤਸਵੀਰ ਦੇਵ ਸਾਹਿਬ ਦੇ ਨਾਲ ਫ਼ਿਲਮ ਦੇ ਸੈੱਟ ਤੋਂ ਹੈ ਜਿੱਥੇ ਮੈਂ ਉਨ੍ਹਾਂ ਦੀ ਭੈਣ ਦਾ ਕਿਰਦਾਰ ਨਿਭਾ ਰਹੀ ਸੀ। ਪਰ ਦੇਵ ਸਾਹਿਬ ਮੇਰੇ ਪ੍ਰਤੀ ਏਨੇ ਦਿਆਲੂ ਸਨ ਕਿ ਉਨ੍ਹਾਂ ਨੇ ਮੈਨੂੰ ਆਪਣੇ ਕੰਮ ਦੇ ਲਈ ਤਿਆਰ ਕੀਤਾ ਅਤੇ ਹਮੇਸ਼ਾ ਹੀ ਮੇਰਾ ਸਾਥ ਦਿੱਤਾ’।ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਬਹੁਤ ਕੁਝ ਲਿਖਿਆ ‘ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਅਜਿਹੇ ਵਿਅਕਤੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਨੂੰ ਮੈਂ ਆਪਣਾ ਆਦਰਸ਼ ਸਮਝਦੀ ਸੀ।
ਸੋਨਮ ਖ਼ਾਨ ਦਾ ਵਰਕ ਫ੍ਰੰਟ
ਸੋਨਮ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਿਸ਼ਵਾਤਮਾ, ਤ੍ਰਿਦੇਵ,ਅਜੂਬਾ,ਵਿਜੈ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।ਪਰ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ਤੋਂ ਉਸ ਨੇ ਦੂਰੀ ਬਣਾਈ ਹੋਈ ਹੈ।ਪਰ ਸੋਸ਼ਲ ਮੀਡੀਆ ‘ਤੇ ਉਹ ਸਰਗਰਮ ਰਹਿੰਦੀ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
