ਯੋ ਯੋ ਹਨੀ ਸਿੰਘ ਬਰਮਿੰਘਮ 'ਚ ਦਾਦੀ ਨਾਲ ਨਵੀਂ ਐਲਬਮ Glory ਦੇ ਰਿਲੀਜ਼ ਹੋਣ ਦਾ ਜਸ਼ਨ ਮਨਾਉਂਦੇ ਆਏ ਨਜ਼ਰ, ਵੇਖੋ ਵੀਡੀਓ
Yo Yo Honey Singh with his Daadi : ਮਸ਼ਹੂਰ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਐਲਬਮ Glory ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਲੰਮੇਂ ਸਮੇਂ ਬਾਅਦ ਹਨੀ ਸਿੰਘ ਸੋਸ਼ਲ ਮੀਡੀਆ 'ਤੇ ਵਾਪਸੀ ਕਰ ਰਹੇ ਹਨ। ਹਨੀ ਸਿੰਘ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਉਹ ਆਪਣੀ ਨਵੀਂ ਐਲਬਮ ਦੇ ਰਿਲੀਜ਼ ਹੋਣ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਈ ਮੁਸ਼ਕਲ ਭਰੇ ਹਲਾਤਾਂ ਤੋਂ ਨਿੱਜਠਣ ਮਗਰੋਂ ਹਨੀ ਸਿੰਘ ਮੁੜ ਗਾਇਕੀ ਦੇ ਖੇਤਰ ਵਿੱਚ ਆਪਣੀ ਵਾਪਸੀ ਕਰ ਚੁੱਕੇ ਹਨ। ਉਹ ਇੱਕ ਤੋਂ ਬਾਅਦ ਇਹ ਨਵੀਂ ਐਲਬਮ ਤੇ ਗੀਤ ਲੈ ਕੇ ਆ ਰਹੇ ਹਨ।
ਹਾਲ ਹੀ ਵਿੱਚ ਹਨੀ ਸਿੰਘ ਦੀ ਨਵੀਂ ਐਲਬਮ ਗਲੌਰੀ ਰਿਲੀਜ਼ ਹੋਈ ਹੈ। ਇਸ ਨਾਲ ਸਬੰਧਤ ਇੱਕ ਵੀਡੀਓ ਗਾਇਕ ਨੇ ਆਪਣੇ ਆਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਹਨੀਂ ਸਿੰਘ ਨੂੰ ਆਪਣੀ ਨਵੀਂ ਐਲਬਮ ਰਿਲੀਜ਼ ਹੋਣ ਉੱਤੇ ਆਪਣੀ ਦਾਦੀ ਨਾਲ ਖੁਸ਼ੀ ਮਨਾਉਂਦੇ ਹੋਏ ਵੇਖ ਸਕਦੇ ਹੋ।
ਹਨੀ ਸਿੰਘ ਦੀ ਇਸ ਵੀਡੀਓ ਦੇ ਵਿੱਚ ਗਾਇਕ ਦੇ ਨਾਲ ਉਨ੍ਹਾਂ ਦੀ ਦਾਦੀ ਤੇ ਹੋਰਨਾਂ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਹੇ ਹਨ। ਜੋ ਕਿ ਹਨੀ ਸਿੰਘ ਨਾਲ ਮਿਲ ਕੇ ਬੋਲੀਆਂ ਪਾਉਂਦੇ ਤੇ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।
ਯੋ ਯੋ ਹਨੀ ਸਿੰਘ ਦੀ ਐਲਬਮ ਗਲੌਰੀ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਕੁੱਲ 18 ਗੀਤ ਹਨ। ਇਨ੍ਹਾਂ ਗੀਤਾਂ ਹਨੀ ਸਿੰਘ ਨੇ ਇੱਕ ਐਲਬਮ ਦੇ ਤੌਰ 'ਤੇ ਰਿਲੀਜ਼ ਕੀਤਾ ਹੈ। ਇਸ ਐਲਬਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸਣਯੋਗ ਹੈ ਕਿ ਹਨੀ ਸਿੰਘ ਨੂੰ ਉਨ੍ਹਾਂ ਦੇ ਰੈਪ ਗੀਤਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਕਈ ਗੀਤ 'ਬ੍ਰਾਊਨ ਰੰਗ', 'ਬਲੂ ਆਈਜ਼', 'ਅੰਗਰੇਜ਼ੀ ਬੀਟ', 'ਡੋਪ ਸ਼ਾਪ' ਅਤੇ 'ਮਨਾਲੀ ਟਰਾਂਸ' ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਹਨੀ ਸਿੰਘ ਦੇ ਫੈਨਜ਼ ਉਨ੍ਹਾਂ ਦੀ ਇਸ ਨਵੀਂ ਮਿਊਜ਼ਿਕ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
- PTC PUNJABI