ਪ੍ਰਭ ਗਿੱਲ ਲੈ ਕੇ ਆ ਰਹੇ ਨੇ ਆਪਣੀ ਮਿਊਜ਼ਿਕ ਐਲਬਮ ‘ਚੋਂ ਪਹਿਲਾ ਗੀਤ ‘Ve Dhola’, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ

Written by  Lajwinder kaur   |  December 13th 2021 05:29 PM  |  Updated: December 13th 2021 05:30 PM

ਪ੍ਰਭ ਗਿੱਲ ਲੈ ਕੇ ਆ ਰਹੇ ਨੇ ਆਪਣੀ ਮਿਊਜ਼ਿਕ ਐਲਬਮ ‘ਚੋਂ ਪਹਿਲਾ ਗੀਤ ‘Ve Dhola’, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ

ਗਾਇਕ ਪ੍ਰਭ ਗਿੱਲ (Prabh Gill ) ਨੇ ਆਪਣੇ ਗੀਤਾਂ ਦੇ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ । ਇਸ ਮੁਕਾਮ ਨੂੰ ਹਾਸਲ ਕਰਨ ਲਈ ਪ੍ਰਭ ਗਿੱਲ ਨੇ ਲੰਮਾਂ ਸੰਘਰਸ਼ ਕੀਤਾ ਹੈ । ਗਾਇਕ ਪ੍ਰਭ ਗਿੱਲ ਆਪਣੀ ਮਿਊਜ਼ਿਕ ਐਲਬਮ ‘Love holic’ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਇਸ ਮਿਊਜ਼ਿਕ ਐਲਬਮ ਦੇ ਪਹਿਲੇ ਗੀਤ ਵੇ ਢੋਲਾ (Ve Dhola) ਦੀ ਫਰਸਟ ਲੁੱਕ ਸ਼ੇਅਰ ਕਰ ਦਿੱਤੀ ਹੈ।

singer prabh gill shared his cute images from kashmir

ਹੋਰ ਪੜ੍ਹੋ : ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦਾ ਡਾਂਸ ਵੀਡੀਓ ਹੋਇਆ ਵਾਇਰਲ, ਪੰਜਾਬੀ ਗੀਤ ‘ਬਿਜਲੀ ਬਿਜਲੀ’ ‘ਤੇ ਥਿਰਕਦੀ ਆਈ ਨਜ਼ਰ,ਦੇਖੋ ਵੀਡੀਓ

ਆਪਣੇ ਸੋਸ਼ਲ ਮੀਡੀਆ ਉੱਤੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਪਹਿਲਾ ਗੀਤ #Loveholic #VeDhola.... ਟੀਜ਼ਰ 15 ਦਸੰਬਰ ਨੂੰ ਅਤੇ ਪੂਰਾ ਗੀਤ 21 ਦਸੰਬਰ ਨੂੰ ਆਵੇਗਾ। ਇਸ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਵਾਲਿਆਂ ਦਾ ਹੋਵੇਗਾ। Anmol Mavi ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਮਾਡਲ Japanjot Kaur ਇਸ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਪ੍ਰਸ਼ੰਸਕ ਵੀ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ।

ਹੋਰ ਪੜ੍ਹੋ :ਈਸ਼ਾ ਦਿਓਲ ਨੇ ਪਾਪਾ ਧਰਮਿੰਦਰ ਦੇ ਨਾਲ ਆਪਣੇ ਬਚਪਨ ਦਾ ਅਣਦੇਖਿਆ ਵੀਡੀਓ ਕੀਤਾ ਸਾਂਝਾ, ਪਿਉ-ਧੀ ਦਾ ਇਹ ਕਿਊਟ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

prabh gill shared new releasing date of his yaar anmule returns-min

ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੂੰ ਰੋਮਾਂਟਿਕ ਗੀਤਾਂ ਦਾ ਬਾਦਸ਼ਾਹ ਵੀ ਕਹਿ ਜਾਂਦਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖ ਚੁੱਕੇ ਹਨ। ਇਸ ਸਾਲ ਰਿਲੀਜ਼ ਹੋਈ ਪੰਜਾਬੀ ਫ਼ਿਲਮ ਯਾਰ ‘ਅਣਮੁੱਲੇ ਰਿਟਰਨਜ਼’ ‘ਚ ਉਹ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਦਰਸ਼ਕਾਂ ਵੱਲੋਂ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ।

 

View this post on Instagram

 

A post shared by Prabh Gill (@prabhgillmusic)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network