
Happy Birthday Prabh Gill: ਮਿੱਠ ਬੋਲੜੇ ਤੇ ਰੋਮਾਂਟਿਕ ਗੀਤਾਂ ਨਾਲ ਦਿਲਾਂ ਨੂੰ ਠੱਗਣ ਵਾਲੇ ਪੰਜਾਬੀ ਦੇ ਮਸ਼ਹੂਰ ਗਾਇਕ ਪ੍ਰਭ ਗਿੱਲ ਜੋ ਕਿ ਅੱਜ ਯਾਨੀਕਿ 23 ਦਸੰਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਆਪਣੀ ਮਿੱਠੜੀ ਆਵਾਜ਼ ਸਦਕਾ ਉਹਨਾਂ ਦੇ ਚਾਉਣ ਵਾਲੇ ਦੇਸ਼ਾਂ-ਵਿਦੇਸ਼ਾਂ ‘ਚ ਬੈਠੇ ਹਨ।
ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਨੇ ਕੈਮਰੇ ਦੇ ਸਾਹਮਣੇ ਬਦਲੇ ਕੱਪੜੇ! ਅਦਾਕਾਰਾ ਦੇ ਨਵੇਂ ਵੀਡੀਓ ਨੇ ਮਚਾਇਆ ਹੰਗਾਮਾ

ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ ‘ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਗਾਇਕੀ ਦੀ ਸ਼ੁਰੂਆਤ 12 ਸਾਲ ਦੀ ਉਮਰ ‘ਚ ਕੀਤੀ ਸੀ। ਪ੍ਰਭ ਗਿੱਲ ਨੇ ਆਪਣੀ ਸਖਤ ਮਿਹਨਤ ਤੇ ਦ੍ਰਿੜ ਵਿਸ਼ਵਾਸ ਨਾਲ ਸੰਗੀਤ ਦੇ ਰਾਹ ਤੇ ਚਲਦੇ ਰਹੇ ਤੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਇਆ ਹੈ। ਆਪਣੀ ਦਿਲਕਸ਼ ਆਵਾਜ਼ ਨਾਲ ਉਹਨਾਂ ਨੇ ਸਾਰੇ ਪੰਜਾਬੀਆਂ ਦੇ ਦਿਲਾਂ ‘ਚ ਆਪਣੀ ਵੱਖਰੀ ਜਗ੍ਹਾ ਬਣਾਈ ਹੋਈ ਹੈ। ਪ੍ਰਭ ਗਿੱਲ ਵਧੀਆ ਸੰਗੀਤਕਾਰਾਂ ‘ਚੋਂ ਇਕ ਹਨ। ਪ੍ਰਭ ਗਿੱਲ ਜਿਹਨਾਂ ਨੂੰ ਹਰਮੋਨੀਅਮ ਨਾਲ ਕਾਫੀ ਜ਼ਿਆਦਾ ਲਗ੍ਹਾ ਹੈ।ਪ੍ਰਭ ਗਿੱਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਆਰ-ਮੋਹਬਤਾਂ ਵਾਲੇ ਗੀਤ ਗਾਉਣ ਜ਼ਿਆਦਾ ਪਸੰਦ ਹਨ।

ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਪ੍ਰਭ ਗਿੱਲ ਨੇ ਗਾਇਕੀ ਦਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਦਿਲਜੀਤ ਦੋਸਾਂਝ ਕੋਲ ਨੌਕਰੀ ਕੀਤੀ ਸੀ। ਉਹ ਦਿਲਜੀਤ ਦੇ ਗੀਤਾਂ ‘ਚ ਕੋਰਸ ਗਾਉਂਦੇ ਹੁੰਦੇ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਦਿਲਜੀਤ ਨਾਲ ਉਨ੍ਹਾਂ ਨੇ 6 ਸਾਲ ਕੰਮ ਕੀਤਾ। ਦਿਲਜੀਤ ਪ੍ਰਭ ਗਿੱਲ ਦੇ ਕੰਮ ਤੋਂ ਕਾਫੀ ਪ੍ਰਭਾਵਿਤ ਸੀ। ਉਹ ਪ੍ਰਭ ਨੂੰ ਆਪਣੇ ਹਰ ਸਟੇਜ ਸ਼ੋਅ ‘ਤੇ ਨਾਲ ਰੱਖਦੇ ਸੀ।

ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ‘ਤਮੰਨਾ’, ‘ਤੇਰੇ ਬਿਨਾਂ’, ‘ਤਾਰਿਆਂ ਦੇ ਦੇਸ਼’, ‘ਮੇਰੇ ਕੋਲ’, ‘ਬੱਚਾ’, ‘ਨੈਣਾਂ’, ‘ਪਹਿਲੀ ਵਾਰ’, ‘ਸ਼ੁੱਕਰ ਦਾਤਿਆ’ ਤੇ ‘ਇਕ ਰੀਝ’ ਵਰਗੇ ਕਈ ਵਧੀਆ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਜਿਵੇਂ ਬੰਬੂਕਾਟ, ਲੌਂਗ ਲਾਚੀ, ਦਾਣਾ ਪਾਣੀ ਵਰਗੀ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਨਾਲ ਚਾਰ ਚੰਨ ਲਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਯਾਰ ਅਣਮੁੱਲੇ ਰਿਟਰਨਜ਼ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖ ਚੁੱਕੇ ਹਨ।