ਗਾਇਕ ਪ੍ਰਭ ਗਿੱਲ ਨੇ ਕਿਸਾਨਾਂ ਨੂੰ ਸਲਾਮ ਕਰਦੇ ਹੋਏ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦੇਖੋ ਜਜ਼ਬਾ ਇਨ੍ਹਾਂ ਕਿਸਾਨ ਵੀਰਾਂ ਦਾ

written by Lajwinder kaur | December 09, 2020

ਪੰਜਾਬੀ ਗਾਇਕ ਪ੍ਰਭ ਗਿੱਲ ਜੋ ਕਿ ਏਨੀਂ ਦਿਨੀਂ ਦਿੱਲੀ ‘ਚ ਚੱਲ ਰਹੇ ਕਿਸਾਨ ਮੋਰਚੇ ‘ ਚ ਪਹੁੰਚੇ ਹੋਏ ਨੇ । ਉਹ ਕਿਸਾਨ ਵੀਰਾਂ ਦੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜੇ ਹੋਏ ਨੇ । prabh gill at farmer protest ਹੋਰ ਪੜ੍ਹੋ : ‘ਸਵਾ ਲੱਖ ਦਿੱਲੀਏ’ ਗਾਣੇ ਨਾਲ ਗਾਇਕ ਨਿਰਵੈਰ ਪੰਨੂ ਨੇ ਬਿਆਨ ਕੀਤਾ ਪੰਜਾਬੀ ਕੌਮ ਦੀ ਦਲੇਰੀ ਤੇ ਅਣਖ ਨੂੰ, ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਪ੍ਰਭ ਗਿੱਲ ਸੋਸ਼ਲ ਮੀਡੀਆ ਹੈਂਡਲਰ ਟਵਿੱਟਰ ਉੱਤੇ ਕਾਫੀ ਐਕਟਿਵ ਨੇ । ਜਿੱਥ ਉਹ ਹਰ ਰੋਜ਼ ਕਿਸਾਨਾਂ ਦੇ ਹੱਕਾਂ ਦੇ ਲਈ ਆਵਾਜ਼ ਉੱਠਾ ਰਹੇ ਨੇ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇੱਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਕੁਝ ਕਿਸਾਨ ਦਿਖਾਈ ਦੇ ਰਹੇ ਨੇ ਜੋ ਵਿਲ ਚੇਅਰ ਉੱਤੇ ਨੇ । ਪਰ ਉਹ ਇਸ ਕਿਸਾਨ ਅੰਦੋਲਨ ‘ਚ ਪਹੁੰਚੇ ਨੇ । prabh gill tweet ਪ੍ਰਭ ਗਿੱਲ ਨੇ ਇਨ੍ਹਾਂ ਕਿਸਾਨ ਵੀਰਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ । ਤੁਸੀਂ ਵੀ ਕਮੈਂਟ ਕਰਕੇ ਇਨ੍ਹਾਂ ਕਿਸਾਨ ਵੀਰਾਂ ਦੀ ਹੌਸਲਾ ਅਫਜ਼ਾਈ ਕਰ ਸਕਦੇ ਹੋ । farmer protest  

0 Comments
0

You may also like