ਪ੍ਰਭ ਗਿੱਲ ਨੇ ਆਪਣੀ ਆਵਾਜ਼ ਨਾਲ ‘ਗੱਲ ਬਾਤ’ ਗੀਤ ਨੂੰ ਹੋਰ ਰੋਮਾਂਟਿਕ ਬਣਾਇਆ

written by Lajwinder kaur | January 09, 2019

ਪੰਜਾਬੀ ਫਿਲਮ ਸਾਡੀ ਮਰਜ਼ੀ ਦਾ ਨਵਾਂ ਗੀਤ ਗੱਲ ਬਾਤ ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ਨੂੰ ਪ੍ਰਭ ਗਿੱਲ ਦੀ ਆਵਾਜ਼ ਦਾ ਤੜਕਾ ਲਗਾਇਆ ਗਿਆ ਹੈ। ਵਿੰਦਰ ਨਾਥੁ ਮਾਜਰਾ ਨੇ ਗੀਤ ਦੇ ਬੋਲ ਲਿਖੇ ਨੇ ਤੇ ਕਪਤਾਨ ਲਾਡੀ ਐਂਡ RDK ਨੇ ਗੀਤ ਦਾ ਮਿਊਜ਼ਿਕ ਨੂੰ ਤਿਆਰ ਕੀਤਾ ਹੈ। ਗੀਤ ਦੀ ਵੀਡੀਓ ਨੂੰ ਪਹਾੜੀ ਇਲਾਕੇ ‘ਚ ਸ਼ੂਟ ਕੀਤਾ ਗਿਆ ਹੈ ਤੇ ਕੁਦਰਤ ਦੇ ਬਹੁਤ ਸੋਹਣੇ ਨਜ਼ਾਰੇ ਦੇਖਣ ਨੂੰ ਮਿਲ ਰਹੇ ਹਨ। ‘ਗੱਲ ਬਾਤ’ ਗੀਤ ਨੂੰ ਸਾਡੀ ਮਰਜ਼ੀ ਫਿਲਮ ਦੇ ਨਾਇਕ ਅਨਿਰੁਧ ਲਲਿਤ ਤੇ ਨਾਇਕਾ ਆਂਚਲ ਤਿਆਗੀ ਤੇ ਫਿਲਮਾਇਆ ਗਿਆ ਹੈ। ਪੰਜਾਬੀ ਗਾਇਕ ਪ੍ਰਭ ਗਿੱਲ ਨੇ ਆਪਣੇ ਆਵਾਜ਼ ਦੇ ਨਾਲ ਇਸ ਗੀਤ ਨੂੰ ਹੋਰ ਵੀ ਰੋਮਾਂਟਿਕ ਬਣਾਇਆ ਹੈ। ਇਸ ਗੀਤ ਨੂੰ ਜੀ.ਐਲ.ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਸਰੋਤਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ।

https://www.youtube.com/watch?time_continue=8&v=0VklqKQFAg8

 

ਸਾਡੀ ਮਰਜ਼ੀ ਫਿਲਮ ਕਮੇਡੀ ਮੂਵੀ ਹੈ ਜਿਸ ‘ਚ ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਦੇ ਵੱਖਰੇਂਵੇਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਫਿਲਮ ‘ਚ ਅਨਿਰੁਧ ਲਲਿਤ ਤੇ ਆਂਚਲ ਤਿਆਗੀ ਤੋਂ ਇਲਾਵਾ ਦਿੱਗਜ ਅਦਾਕਾਰ ਯੋਗਰਾਜ ਸਿੰਘ, ਨੀਨਾ ਬੰਡੋਲ ਤੇ ਹਾਰਬੀ ਸੰਘਾ ਸਣੇ ਹੋਰ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ। ‘ਸਾਡੀ ਮਰਜ਼ੀ’ ਮੂਵੀ ਦੀ ਕਹਾਣੀ ਨਿਹਾਲ ਪੁਰਬਾ ਨੇ ਲਿਖੀ ਹੈ ਤੇ ਅਜੇ ਚੰਡੋਕ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ। ‘ਜੀ ਐਨ ਐਮ’ ਪ੍ਰੋਡਕਸ਼ਨ ਦੀ ਪੇਸ਼ਕਸ਼ ਦੀ ਇਸ ਫ਼ਿਲਮ ਨੂੰ ਗਲੋਬ ਮੂਵੀਜ਼ ਵੱਲੋਂ ਪੱਚੀ ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

You may also like