ਪ੍ਰੀਤ ਹਰਪਾਲ ਹਾਜ਼ਿਰ ਹੋਏ ਆਪਣੇ ਨਵੇਂ ਕਿਸਾਨੀ ਗੀਤ ‘Punjab vs Delhi’ ਦੇ ਨਾਲ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

written by Lajwinder kaur | December 16, 2020

ਪੰਜਾਬੀ ਗਾਇਕ ਪ੍ਰੀਤ ਹਰਪਾਲ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ। ਜੀ ਹਾਂ ਉਹ ਕਿਸਾਨੀ ਗੀਤ  ‘Punjab vs Delhi’ ਲੈ ਕੇ ਆਏ ਨੇ । preet harpal picਹੋਰ ਪੜ੍ਹੋ - ਦੇਖੋ ਵੀਡੀਓ: ਠੰਡ ‘ਚ ਬੈਠੇ ਬਜ਼ੁਰਗ ਕਿਸਾਨਾਂ ਦੇ ਪੈਰਾਂ ‘ਚ ਗਰਮ ਜੁੱਤੇ ਤੇ ਬੀਬੀਆਂ ਨੂੰ ਸ਼ਾਲ ਦਿੰਦੇ ਹੋਏ ਆਏ ਨਜ਼ਰ ਗਾਇਕ ਮਨਕਿਰਤ ਔਲਖ
ਇਸ ਗੀਤ ਚ ਉਨ੍ਹਾਂ ਨੇ ਕਿਸਾਨੀ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ । ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਪ੍ਰੀਤ ਹਰਪਾਲ ਨੇ ਹੀ ਲਿਖੇ ਨੇ ਤੇ ਮਿਊਜ਼ਿਕ  Dream Boy ਨੇ ਦਿੱਤਾ ਹੈ । ਗੀਤ ਦੇ ਵੀਡੀਓ ਨੂੰ  Vanjaray Beats ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। inside pic of punjab vs delhi ਦੱਸ ਦਈਏ ਕਿਸਾਨਾਂ ਵੱਲੋਂ ਕੇਂਦਰ ਸਰਾਕਰ ਦੇ ਮਾਰੂ ਖੇਤੀ ਬਿੱਲਾਂ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ । ਦਿੱਲੀ ਦੀ ਸਰਹੱਦਾਂ ਉੱਤੇ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਦਾ ਅੱਜ 21ਵਾਂ ਦਿਨ ਹੈ । ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਨਾਲ ਖੜ੍ਹੇ ਨੇ । preet harpal

0 Comments
0

You may also like