ਪ੍ਰੀਤ ਹਰਪਾਲ ਪਹੁੰਚੇ ਆਪਣੇ ਪਿੰਡ, ਪਿੰਡ ਦੇ ਲੋਕ ਪੱਬਾਂ ਭਾਰ

Written by  Shaminder   |  October 08th 2019 01:57 PM  |  Updated: October 08th 2019 01:57 PM

ਪ੍ਰੀਤ ਹਰਪਾਲ ਪਹੁੰਚੇ ਆਪਣੇ ਪਿੰਡ, ਪਿੰਡ ਦੇ ਲੋਕ ਪੱਬਾਂ ਭਾਰ

ਪ੍ਰੀਤ ਹਰਪਾਲ  ਆਪਣੇ ਪਿੰਡ ਪਹੁੰਚੇ ਅਤੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਜਾਣਿਆ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਵੀਡੀਓਜ਼ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓਜ਼ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਜਿਨ੍ਹਾਂ ਕੀਤੀਆਂ ਦੁਆਵਾਂ ਮੇਰੇ ਲਈ ਰੱਜ ਕੇ…ਮੇਰੇ ਪਿੰਡ ਦੇ ਨੇ ਲੋਕ ਰੱਬ ਵਰਗੇ,ਹੈਪੀ ਦੁਸ਼ਹਿਰਾ" ।

ਹੋਰ ਵੇਖੋ:ਦੇਖੋ ਅਖਿਲ ਤੇ ਪ੍ਰੀਤ ਹਰਪਾਲ ਕਿਵੇਂ ਬੱਚਿਆਂ ਵਾਂਗ ਕਰ ਰਹੇ ਨੇ ਮਸਤੀ, ਕਿਡਸ ਬਾਈਕ ਦਾ ਲੈ ਰਹੇ ਨੇ ਅਨੰਦ , ਦੇਖੋ ਵਾਇਰਲ ਵੀਡੀਓ

https://www.instagram.com/p/B3WI-gQgE9j/

ਇਸ ਵੀਡੀਓ 'ਚ ਉਹ ਆਪਣੇ ਪਿੰਡ ਦੇ ਵਸਨੀਕਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਦੇ ਨਾਲ ਦੁਸ਼ਹਿਰੇ ਦੇ ਤਿਉਹਾਰ ਦੀਆਂ ਵਧਾਈਆਂ ਵੀ ਦੇ ਰਹੇ ਨੇ । ਪ੍ਰੀਤ ਹਰਪਾਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B3UCFWWAN9U/

ਪ੍ਰੀਤ ਹਰਪਾਲ ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ । ਉਨ੍ਹਾਂ ਨੇ 'ਮਾਪੇ ਕਹਿੰਦੇ ਜੱਜ ਬਣਨਾ','ਲੱਗੇ ਨਿਰੀ ਅੱਤ ਗੋਰੀਏ',ਨਸ਼ੀਲੇ ਨੈਣ,ਤੇਰੀਆਂ ਅਦਾਵਾਂ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।ਪ੍ਰੀਤ ਹਰਪਾਲ ਜਿੰਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ‘ਚ ਬੀਟ ਸੌਂਗ,ਸੈਡ ਸੌਂਗ ਸਣੇ ਹਰ ਤਰ੍ਹਾਂ ਦੇ ਗੀਤ ਸ਼ਾਮਿਲ ਹਨ । ਉਨ੍ਹਾਂ ਨੇ ਆਪਣੇ ਗੀਤਾਂ ‘ਚ ਹਮੇਸ਼ਾ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network