‘ਬੇਬੇ ਦਾ ਪਿਆਰ ਰੱਬ ਰੱਖਦਾ ਨਾ ਥੋੜ੍ਹ’, ਗਾਇਕ ਪ੍ਰੀਤ ਹੁੰਦਲ ਨੇ ਲਈ ਨਵੀਂ ਕਾਰ, ਫੈਨਜ਼ ਦੇ ਰਹੇ ਨੇ ਵਧਾਈਆਂ

written by Lajwinder kaur | October 16, 2020

ਪੰਜਾਬੀ ਗੀਤਕਾਰ ਤੇ ਗਾਇਕ ਪ੍ਰੀਤ ਹੁੰਦਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਨੇ ਆਪਣੀ ਖੁਸ਼ੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੀ ਨਵੀਂ ਕਾਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।preet hunda picture from golden temple

ਹੋਰ ਪੜ੍ਹੋ : ਹਰਭਜਨ ਮਾਨ ਨੇ ਛੋਟੇ ਭਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਕਿਹਾ- ‘ਰੱਬ ਸੱਚੇ ਗੁਰਸੇਵਕ ਵਰਗਾ ਵੀਰ ਹਰ ਇੱਕ ਨੂੰ ਦੇਵੇ’

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਬੇਬੇ ਦਾ ਪਿਆਰ ਰੱਬ ਰੱਖਦਾ ਨਾ ਥੋੜ੍ਹ...ਸੁੱਖ ਨਾਲ ਫੋਰਡ ਵੀ ਕਰਲੀ ਅਫੋਰਡ’ । ਪ੍ਰੀਤ ਹੁੰਦਲ ਦੇ ਫੈਨਜ਼ ਨੂੰ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ ।

preet hunda with family

ਗਾਇਕ ਪ੍ਰੀਤ ਹੁੰਦਲ ਨੂੰ ਲੋਕ ਜ਼ਿਆਦਾਤਰ ਹੁੰਦਲਮੋਹਾਲੀ ਵਾਲਾ ਦੇ ਨਾਂਅ ਨਾਲ ਜਾਣਦੇ ਹਨ । ਉਹ ਦੇ ਲਿਖੇ ਕਈ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਗਾਣਿਆਂ ‘ਚ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾ ਚੁੱਕੇ ਨੇ ।

preet hunda with guru randhawa

ਉਨ੍ਹਾਂ ਨੇ ਏ ਕੇਅ, ਜੈਸਮੀਨ ਸੈਂਡਲਸ, ਅਮਰ ਸਜਲਪੁਰੀਆ, ਗੁਰੂ ਰੰਧਾਵਾ, ਬੱਬਲ ਰਾਏ, ਆਰ ਨੇਤ ਗੁਰਨਾਮ ਭੁੱਲਰ ਵਰਗੇ ਕਈ ਗਾਇਕਾਂ ਦੇ ਨਾਲ ਕੰਮ ਕਰ ਚੁੱਕੇ ਨੇ ।

You may also like