
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਜੋ ਕਿ ਏਨੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ 'ਚ ਹੈ, ਪਰ ਇਸ ਦੌਰਾਨ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੇ ਕੰਮ ਦੇ ਵਾਅਦੇ ਪੂਰੇ ਕਰ ਰਹੀ ਹੈ। ਆਪਣੀ ਪਹਿਲੀ ਹਾਲੀਵੁੱਡ ਫਿਲਮ ਹਾਰਟ ਆਫ ਸਟੋਨ ਦੀ ਸ਼ੂਟਿੰਗ ਤੋਂ ਬਾਅਦ ਹਾਲ ਹੀ ਵਿੱਚ ਭਾਰਤ ਪਰਤਣ ਤੋਂ ਬਾਅਦ, ਆਲੀਆ ਨੇ ਹੁਣ ਆਪਣੀ ਆਉਣ ਵਾਲੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੀ ਸ਼ੂਟਿੰਗ ਪੂਰੀ ਕਰ ਲਈ ਹੈ।
ਫਿਲਮ ਦੇ ਸੈੱਟ ਤੋਂ ਆਲੀਆ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿੱਥੇ ਅਦਾਕਾਰਾ ਦੀ ਰੈਪ ਅੱਪ ਪਾਰਟੀ ਹੋ ਰਹੀ ਹੈ। ਅਦਾਕਾਰਾ ਨੇ ਕੇਕ ਕੱਟਿਆ ਅਤੇ ਫਿਰ ਚੰਨਾ ਮੇਰਿਆ ਗੀਤ 'ਤੇ ਡਾਂਸ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਕੈਨੇਡੀਅਨ ਨਾਗਰਿਕਤਾ 'ਤੇ ਅਕਸ਼ੈ ਕੁਮਾਰ ਨੇ ਕਿਹਾ- ‘ਠੀਕ ਹੈ ਬੁਲਾਅ ਲਓ ਕੈਨੇਡਾ ਕੁਮਾਰ, ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ’

ਇਸ ਵੀਡੀਓ ਨੂੰ ਕਰਨ ਜੌਹਰ ਨੇ ਵੀ ਸ਼ੇਅਰ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, 'ਰਾਣੀ ਦਾ ਰੈਪ ਹੋ ਗਿਆ...ਦੇਖੋ ਕਿ ਰੌਕੀ ਦੀ ਰਾਣੀ ਕਿਵੇਂ ਖੁਸ਼ ਕਰ ਰਹੀ ਹੈ... And excuse my excited and crazy camera moves !...ਰਾਣੀ ਨੇ ਕੰਮ ਕਰ ਲਿਆ ਹੈ ਇਸ ਪ੍ਰੇਮ ਕਹਾਣੀ ਦੇ ਲਈ ਹੁਣ ਰੌਕੀ ਤੂ ਭੀ ਆਜਾ ਰੈਪ ਦੇ ਖੇਤਰ ਵਿੱਚ ...ਇਹ ਗੀਤ ਮੇਰੀ ਇਮੋਸ਼ਨਲ ਲਾਇਬ੍ਰੇਰੀ ਤੋਂ ਹੈ’। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਆਲੀਆ ਦਾ ਕਿਊਟ ਜਿਹਾ ਡਾਂਸ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ।
![Alia Bhatt, Ranveer Singh groove to Ranbir Kapoor's 'Channa Mereya' [Watch Video]](https://wp.ptcpunjabi.co.in/wp-content/uploads/2022/07/New-Project-80-1024x576.jpg)
![Alia Bhatt, Ranveer Singh groove to Ranbir Kapoor's 'Channa Mereya' [Watch Video]](https://wp.ptcpunjabi.co.in/wp-content/uploads/2022/07/Alia-Bhatt-Ranveer-Singh-groove-to-Ranbir-Kapoors-Channa-Mereya-Watch-Video.jpg)
View this post on Instagram