ਪ੍ਰੈਗਨੈਂਟ ਦੇਬੀਨਾ ਨੇ ਪਤੀ ਗੁਰਮੀਤ ਦੇ ਨਾਲ ‘ਕੱਚਾ ਬਦਾਮ’ ‘ਤੇ ਕੀਤਾ ਡਾਂਸ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

Written by  Lajwinder kaur   |  February 16th 2022 05:44 PM  |  Updated: February 16th 2022 05:44 PM

ਪ੍ਰੈਗਨੈਂਟ ਦੇਬੀਨਾ ਨੇ ਪਤੀ ਗੁਰਮੀਤ ਦੇ ਨਾਲ ‘ਕੱਚਾ ਬਦਾਮ’ ‘ਤੇ ਕੀਤਾ ਡਾਂਸ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਅਦਾਕਾਰ ਗੁਰਮੀਤ ਚੌਧਰੀ ਅਤੇ ਪਤਨੀ ਦੇਬੀਨਾ ਬੈਨਰਜੀ ਜੋ ਕਿ ਬਹੁਤ ਜਲਦ ਮੰਮੀ-ਪਾਪਾ ਬਣਨ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਤੇ ਕਲਾਕਾਰ ਇਸ ਜੋੜੇ ਨੂੰ ਵਧਾਈਆਂ ਦੇ ਰਹੇ ਹਨ। ਹਾਲ ਹੀ 'ਚ ਦੋਵਾਂ ਦਾ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ :  ਦੀਆ ਮਿਰਜ਼ਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਪਤੀ ਵੈਭਵ ਰੇਖੀ ਨੂੰ ਵਧਾਈ ਦਿੰਦੇ ਹੋਏ ਸਾਂਝਾ ਕੀਤਾ ਇਹ ਪਿਆਰਾ ਜਿਹਾ ਵੀਡੀਓ

gurmeet and Debina

ਜੀ ਹਾਂ ਗੁਰਮੀਤ ਤੇ ਦੇਬੀਨਾ ਨੇ ਕੱਚਾ ਬਦਾਮ ਗੀਤ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਹਰ ਪਾਸੇ ਕੱਚੇ ਬਦਾਮ ਦੇ ਗੀਤ 'ਤੇ ਚਾਹੇ ਛੋਟਾ ਬੱਚਾ ਹੋਵੇ ਜਾਂ ਵੱਡਾ, ਵੀਡੀਓਜ਼ ਬਣ ਰਹੇ  ਹਨ। ਇਹ ਗੀਤ ਇਨ੍ਹੀਂ ਦਿਨੀਂ ਕਾਫੀ ਟ੍ਰੈਂਡ 'ਚ ਹੈ। ਇਹ ਵੀਡੀਓ ਦੋਵਾਂ ਨੇ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਨੂੰ ਮਜ਼ੇਦਾਰ ਬਨਾਉਣ ਲਈ, ਟ੍ਰੈਂਡ ਗੀਤ ਕੱਚੇ ਬਦਾਮ 'ਤੇ ਡਾਂਸ ਕਰਕੇ ਸੈਲੀਬ੍ਰੇਟ ਕੀਤਾ ਹੈ (Debina Bonnerjee And Gurmeet Choudhary Dance On Kacha Badam Song )। ਇਸ ਵੀਡੀਓ ਨੂੰ ਦੇਬੀਨਾ ਨੇ ਇੰਸਟਾਗ੍ਰਾਮ ਅਕਾਉਂਟ ਤੇ ਪੋਸਟ ਕਰਦੇ ਹੋਏ ਲਿਖਿਆ- ਹੈਪੀ ਵੈਡਿੰਗ ਐਨੀਵਰਸਰੀ...ਅਸੀਂ ਆਪਣੇ ਮੋਟੇ ਅਤੇ ਪਤਲੇ ਇੱਕ ਦੂਜੇ ਦੇ ਹੱਥ ਫੜ ਕੇ ਨੱਚੇ ਹਾਂ…ਸਾਡੀ ਏਕਤਾ ਦੇ ਇੱਕ ਹੋਰ ਸੁੰਦਰ ਸਾਲ ਦਾ ਸੁਆਗਤ ਕਰਨ ਲਈ.. ਇਸ ਪਿਆਰੇ ਟਰੈਂਡਿੰਗ ਵਾਲੀ ਡਾਂਸ ਰੀਲ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

gurmeet

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਨਾਲ ਮਨਾਇਆ ਵੈਲੇਨਟਾਈਨ ਡੇਅ, ਇੱਕ ਦੂਜੇ ਦਾ ਹੱਥ ਫੜ ਕੇ ਰੋਮਾਂਟਿਕ ਸੈਰ ਕਰਦੇ ਆਏ ਨਜ਼ਰ, ਦੇਖੋ ਵੀਡੀਓ

ਦੱਸਣਯੋਗ ਹੈ ਕਿ ਦੇਬੀਨਾ ਅਤੇ ਗੁਰਮੀਤ ਦੀ ਮੁਲਾਕਾਤ ਇੱਕ ਟੈਲੇਂਟ ਸ਼ੋਅ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਹਾਂ ਨੇ ਟੀਵੀ ਸ਼ੋਅ ਰਾਮਾਇਣ ਵਿੱਚ ਰਾਮ ਅਤੇ ਸੀਤਾ ਦੇ ਰੂਪ ਵਿੱਚ ਇਕੱਠੇ ਕੰਮ ਕੀਤਾ। ਇਥੇ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਦੋਹਾਂ ਨੇ ਵਿਆਹ ਕਰਵਾ ਲਿਆ ਸੀ।

 

 

View this post on Instagram

 

A post shared by Debina Bonnerjee (@debinabon)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network