
ਬਾਲੀਵੁੱਡ ਇੰਡਸਟਰੀ ‘ਚ ਬੀਤੇ ਸਾਲ ਕਈ ਹੀਰੋਇਨਾਂ ਦੇ ਘਰ ਬੱਚੇ ਨੇ ਜਨਮ ਲਿਆ ਅਤੇ ਕਈਆਂ ਦੇ ਘਰ ਖੁਸ਼ੀਆਂ ਆਈਆਂ । ਹੁਣ ਇਸ ਸਾਲ ਦੀ ਸ਼ੁਰੂਆਤ ‘ਚ ਹੀ ਬਾਲੀਵੁੱਡ ਦੀ ਇੱਕ ਹੋਰ ਅਦਾਕਾਰਾ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਦਾ ਐਲਾਨ ਕਰ ਦਿੱਤਾ ਹੈ । ਜੀ ਹਾਂ ਅਦਾਕਾਰਾ ਐਵਲਿਨ ਸ਼ਰਮਾ, (Evelyn Sharma) ਜਿਸ ਨੇ ਰਣਬੀਰ ਕਪੂਰ ਦੇ ਨਾਲ ਫ਼ਿਲਮ ‘ਯੇ ਜਵਾਨੀ ਹੈ ਦੀਵਾਨੀ’ ਦੇ ਨਾਲ ਸੁਰਖੀਆਂ ਵਟੋਰੀਆਂ ਸਨ ।

ਹੋਰ ਪੜ੍ਹੋ : ਤਾਨੀਆ ਅਤੇ ਗੁਰਪ੍ਰੀਤ ਘੁੱਗੀ ਫ਼ਿਲਮ ‘ਕਣਕਾਂ ਦੇ ਓਹਲੇ’ ‘ਚ ਆਉਣਗੇ ਨਜ਼ਰ, ਅਦਾਕਾਰਾ ਨੇ ਸ਼ੇਅਰ ਕੀਤਾ ਪੋਸਟਰ
ਉਹ ਹੁਣ ਮੁੜ ਤੋਂ ਮਾਂ ਬਣਨ ਜਾ ਰਹੀ ਹੈ। ਉਸ ਨੇ ਆਪਣੇ ਬੇਬੀ ਬੰਪ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਬਿਪਾਸ਼ਾ ਬਾਸੂ, ਆਲੀਆ ਭੱਟ ਅਤੇ ਦੇਬੀਨਾ ਬੈਨਰਜੀ 2022 ਨੇ ਬੱਚੀਆਂ ਨੂੰ ਜਨਮ ਦਿੱਤਾ ਸੀ ।

ਹੋਰ ਪੜ੍ਹੋ : ਗਾਇਕ ਕਾਕਾ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਇੱਕ ਆਟੋ ਡਰਾਈਵਰ ਤੋਂ ਕਿਵੇਂ ਬਣੇ ਕਾਮਯਾਬ ਗਾਇਕ
ਐਵਲਿਨ ਬਾਲੀਵੁੱਡ ਦੇ ਨਾਲ-ਨਾਲ ਅਮਰੀਕਨ ਫ਼ਿਲਮਾਂ ਦਾ ਵੀ ਹਿੱਸਾ ਰਹਿ ਚੁੱਕੀ ਹੈ । ਹਾਲਾਂਕਿ ਹੁਣ ਅਦਾਕਾਰਾ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਨਹੀਂ ਹਨ ।ਪਰ ਉਸ ਨੇ ਆਪਣੀਆਂ ਫ਼ਿਲਮਾਂ ਦੇ ਨਾਲ ਬਾਲੀਵੁੱਡ ਇੰਡਸਟਰੀ ‘ਚ ਗਹਿਰੀ ਛਾਪ ਛੱਡੀ ਹੈ ।

ਇਸ ਤੋਂ ਪਹਿਲਾਂ ਉਸ ਦੇ ਘਰ ਇੱਕ ਧੀ ਨੇ ਜਨਮ ਲਿਆ ਸੀ । ਜਿਸ ਦੇ ਨਾਲ ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।
View this post on Instagram