ਗਰਭਵਤੀ ਸੋਨਮ ਕਪੂਰ ਆਪਣੇ ਦੇਸ਼ ‘ਚ ਆਪਣੇ ਪਹਿਲੇ ਬੱਚੇ ਨੂੰ ਦੇਣਾ ਚਾਹੁੰਦੀ ਹੈ ਜਨਮ, ਪਤੀ ਨਾਲ ਵਾਪਸ ਆ ਰਹੀ ਹੈ ਅਦਾਕਾਰਾ

written by Lajwinder kaur | July 06, 2022

ਬਾਲੀਵੁੱਡ ਦਾ ਕਿਊਟ ਕਪਲ ਸੋਨਮ ਕਪੂਰ ਅਤੇ ਆਨੰਦ ਆਹੂਜਾ ਜੋ ਕਿ ਬਹੁਤ ਜਲਦ ਮੰਮੀ-ਪਾਪਾ ਬਣਨ ਜਾ ਰਹੇ ਹਨ। ਇਹ ਕਪਲ ਅਗਲੇ ਮਹੀਨੇ ਭਾਵ ਅਗਸਤ 2022 ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਹਾਲ ਹੀ 'ਚ ਸੋਨਮ ਨੇ ਆਪਣੇ ਕਰੀਬੀ ਦੋਸਤਾਂ ਨਾਲ ਲੰਡਨ 'ਚ ਬੇਬੀ ਸ਼ਾਵਰ ਦੀ ਪਾਰਟੀ ਦਿੱਤੀ ਸੀ। ਜਿਸ ਚ ਅਦਾਕਾਰਾ ਨੇ ਖੂਬ ਮਜ਼ਾ ਕਰਦੀ ਹੋਈ ਨਜ਼ਰ ਆਈ ਸੀ। ਰਿਪੋਰਟਸ ਦੇ ਅਨੁਸਾਰ ਸੋਨਮ ਆਪਣੇ ਦੇਸ਼ ‘ਚ ਹੀ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਸਮੁੰਦਰ ਦੇ ਕੰਢੇ ਮਸਤੀ ਕਰਦੀ ਆਈ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਕਿਊਟ ਅੰਦਾਜ਼

Image Source: Instagram

ਰਿਪੋਰਟ ਦੇ ਅਨੁਸਾਰ ਹੋਣ ਵਾਲੇ ਮਾਤਾ-ਪਿਤਾ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਮੁੰਬਈ ਵਾਪਸ ਆ ਰਹੇ ਹਨ। ਜਿਸ ਦੀ ਜਾਣਕਾਰੀ ਸੋਨਮ ਕਪੂਰ ਦੇ ਚਾਚਾ ਸੰਜੇ ਕਪੂਰ ਨੇ ਪੁਸ਼ਟੀ ਕੀਤੀ ਕਿ ਜੋੜਾ ਮੁੰਬਈ ਵਾਪਸ ਆ ਰਿਹਾ ਹੈ। ਉਸਨੇ ਇਹ ਵੀ ਕਿਹਾ ਕਿ ਉਹ ਉਸਨੂੰ ਮਿਲਣ ਲਈ ਬਹੁਤ ਉਤਸ਼ਾਹਿਤ ਹੈ। ਉਨ੍ਹਾਂ ਨੇ ਸੋਨਮ ਦੇ ਲੰਡਨ ਸਥਿਤ ਘਰ 'ਤੇ ਹਾਲ ਹੀ 'ਚ ਹੋਏ ਰਿਯੂਨੀਅਨ ਬਾਰੇ ਵੀ ਗੱਲ ਕੀਤੀ। ਸੰਜੇ ਨੇ ਕਿਹਾ, ''ਸੋਨਮ ਮਾਂ ਬਣਨ ਲਈ ਬਹੁਤ ਖੂਬਸੂਰਤ ਲੱਗ ਰਹੀ ਸੀ ਅਤੇ ਮੈਂ ਉਸ ਨੂੰ ਇਸ ਤਰ੍ਹਾਂ ਦੇਖ ਕੇ ਬਹੁਤ ਖੁਸ਼ ਸੀ।''

sonam kapoor baby shower

ਸੰਜੇ ਕਪੂਰ ਕਪੂਰ ਨੇ 29 ਜੂਨ 2022 ਨੂੰ ਲੰਡਨ ਵਿੱਚ ਸੋਨਮ ਕਪੂਰ ਦੇ ਘਰ ਤੋਂ ਇੱਕ ਪਰਿਵਾਰਕ ਦੁਪਹਿਰ ਦੇ ਖਾਣੇ ਦੀ ਇੱਕ ਤਸਵੀਰ ਸਾਂਝੀ ਕੀਤੀ। ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ, ''ਮੇਰੀ ਖੂਬਸੂਰਤ ਗਰਭਵਤੀ ਭਤੀਜੀ ਸੋਨਮ ਅਤੇ ਆਨੰਦ ਨੂੰ ਉਨ੍ਹਾਂ ਦੇ ਖੂਬਸੂਰਤ ਘਰ 'ਤੇ ਦੇਖ ਕੇ ਬਹੁਤ ਚੰਗਾ ਲੱਗਾ।

sonam kapoor showing baby bump

ਪਿਛਲੇ ਦਿਨੀਂ ਸੋਨਮ ਕਪੂਰ ਦੀ ਬੇਬੀ ਸ਼ਾਵਰ ਦੀ ਰਸਮ ਰੱਖੀ ਗਈ ਸੀ, ਜਿਸ 'ਚ ਸਿਰਫ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਖ਼ਾਸ ਦੋਸਤ ਹੀ ਸ਼ਾਮਲ ਹੋਏ ਸਨ।  ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੇ ਬੇਬੀ ਸ਼ਾਵਰ ਦੀਆਂ ਕੁਝ ਅਣਦੇਖੀਆਂ ਫੋਟੋਆਂ ਸਾਂਝੀਆਂ ਕੀਤੀਆਂ। ਤਸਵੀਰਾਂ 'ਚ ਉਹ ਪਿੰਕ ਗਾਊਨ 'ਚ ਨਜ਼ਰ ਆ ਰਹੀ ਸੀ।

ਇਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਇਹ ਸਭ ਹੁਣ ਅਸਲੀ ਲੱਗ ਰਿਹਾ ਹੈ। ਇਹ ਬੱਚਾ ਜਲਦੀ ਹੀ ਆ ਰਿਹਾ ਹੈ’। ਦੱਸ ਦਈਏ ਵਿਆਹ ਦੇ ਕਈ ਸਾਲ ਬਾਅਦ ਇਹ ਜੋੜਾ ਪਹਿਲੀ ਵਾਰ ਮਾਪੇ ਬਣਨ ਜਾ ਰਹੇ ਹਨ।

 

 

View this post on Instagram

 

A post shared by Sonam Kapoor Ahuja (@sonamkapoor)

You may also like