ਪ੍ਰੀਤੀ ਜ਼ਿੰਟਾ ਮਨਾ ਰਹੀ ਆਪਣੇ ਜੁੜਵਾ ਬੱਚਿਆਂ ਦਾ ਪਹਿਲਾ ਜਨਮ ਦਿਨ, ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

written by Shaminder | November 11, 2022 12:54pm

ਪ੍ਰੀਤੀ ਜ਼ਿੰਟਾ (Preity  Zinta) ਜੋ ਕੁਝ ਸਮਾਂ ਪਹਿਲਾਂ ਸੋਰਗੈਸੀ ਰਾਹੀਂ ਜੁੜਵਾ ਬੱਚਿਆਂ ਦੀ ਮਾਂ ਬਣੀ ਸੀ । ਉਸ ਦੇ ਬੱਚੇ ਇੱਕ ਸਾਲ ਦੇ ਹੋ ਗਏ ਹਨ ਅਤੇ ਪ੍ਰੀਤੀ ਜ਼ਿੰਟਾ ਨੇ ਆਪਣੇ ਬੱਚਿਆਂ ਦੇ ਜਨਮ ਦਿਨ (Birthday)  ‘ਤੇ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ ।

preity Zinta Image Source : Instagram

ਹੋਰ ਪੜ੍ਹੋ : ਅਮਿਤਾਭ ਬੱਚਨ ਨੇ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਪ੍ਰਾਰਥਨਾ,ਵੇਖੋ ਵੀਡੀਓ

ਅਦਾਕਾਰਾ ਨੇ ਲਿਖਿਆ ‘ਮੈਂ ਹਮੇਸ਼ਾ ਹੀ ਤੁਹਾਨੂੰ ਚਾਹੁੰਦੀ ਸੀ…ਮੈਂ ਤੁਹਾਡੇ ਲਈ ਪ੍ਰਾਰਥਨਾ ਕੀਤੀ ਅਤੇ ਹੁਣ ਤੁਸੀਂ ਇੱਥੇ ਹੋ। ਇੱਕ ਸਾਲ ਹੋ ਗਿਆ ਹੈ ਅਤੇ ਮੇਰਾ ਦਿਲ ਭਾਵੁਕ ਹੋ ਰਿਹਾ ਹੈ ਅਤੇ ਮੈਂ ਤੁਹਾਡੀਆਂ ਅਨਮੋਲ ਮੁਸਕਰਾਹਟਾਂ,ਤੁਹਾਡੇ ਪਿਆਰ ਅਤੇ ਤੁਹਾਡੀ ਮੌਜੂਦਗੀ ਲਈ ਹਮੇਸ਼ਾ ਧੰਨਵਾਦੀ ਰਹਾਂਗੀ ।ਮੇਰੀ ਜ਼ਿੰਦਗੀ, ਜੀਆ ਜਨਮ ਦਿਨ ਮੁਬਾਰਕ।

Preity Zinta Image Source : Instagram

ਹੋਰ ਪੜ੍ਹੋ : ਸ਼ੂਟਿੰਗ ਦੇ ਦੌਰਾਨ ਜਾਨ੍ਹਵੀ ਕਪੂਰ ਨੇ ਪਾ ਲਿਆ ਏਨਾਂ ਭਾਰਾ ਲਹਿੰਗਾ, ਚੁੱਕਣ ਦੇ ਲਈ ਸ਼ਖਸ ਦੀ ਲੈਣੀ ਪਈ ਮਦਦ

ਤੁਸੀਂ ਉਹ ਸਭ ਕੁਝ ਹੋ ਜਿਸ ਦੀ ਮੈਂ ਕਦੇ ਉਮੀਦ ਕੀਤੀ ਸੀ ਅਤੇ ਹੋਰ ਵੀ ਬਹੁਤ ਕੁਝ’ । ਪ੍ਰੀਤੀ ਜ਼ਿੰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਉਸ ਨੇ ਵਿਦੇਸ਼ੀ ਮੂਲ ਦੇ ਸ਼ਖਸ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਅਦਾਕਾਰਾ ਬੀਤੇ ਸਾਲ ਸੈਰੋਗੇਸੀ ਦੇ ਜ਼ਰੀਏ ਜੁੜਵਾ ਬੱਚਿਆਂ ਦੀ ਮਾਂ ਬਣੀ ਸੀ ।

Preity Zinta, image From instagram

ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੂੰ ਬਾਗਵਾਨੀ ਦੇ ਨਾਲ ਬਹੁਤ ਜ਼ਿਆਦਾ ਲਗਾਅ ਹੈ ਅਤੇ ਉਹ ਅਕਸਰ ਬਾਗਵਾਨੀ ਨਾਲ ਸਬੰਧਤ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ ।

 

View this post on Instagram

 

A post shared by Preity G Zinta (@realpz)

You may also like