ਪ੍ਰੀਤੀ ਜ਼ਿੰਟਾ ਨੇ ਸਾਂਝੀ ਕੀਤੀ ਆਪਣੇ ਜੁੜਵਾ ਬੱਚਿਆਂ ਦੀ ਕਿਊਟ ਝਲਕ, ਨੰਨ੍ਹੇ-ਨੰਨ੍ਹੇ ਹੱਥਾਂ ’ਚ ਤਿਰੰਗਾ ਫੜੀ ਨਜ਼ਰ ਆਏ ਬੱਚੇ

written by Lajwinder kaur | August 15, 2022

Preity Zinta Shares Her Twins First Independence Day Celebration: ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਅੱਜ ਪੂਰਾ ਦੇਸ਼ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਇਸ ਲਈ ਵਿਦੇਸ਼ਾਂ ‘ਚ ਬੈਠੇ ਦੇਸ਼ਵਾਸੀ ਵੀ ਆਜ਼ਾਦੀ ਦਿਵਸ ਦਾ ਜਸ਼ਨ ਮਨਾ ਰਹੇ ਹਨ। ਅਮਰੀਕਾ ਚ ਰਹਿੰਦੀ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ।

ਹੋਰ ਪੜ੍ਹੋ : ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਨੇ 'ਏਕ ਥਾ ਟਾਈਗਰ' ਦੇ 10 ਸਾਲ ਪੂਰੇ ਹੋਣ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਇਸ ਦਿਨ ਰਿਲੀਜ਼ ਹੋਵੇਗੀ 'ਟਾਈਗਰ 3'

Preity Zinta, image From instagram

ਪ੍ਰੀਤੀ ਜ਼ਿੰਟਾ ਭਾਵੇਂ ਵਿਆਹ ਤੋਂ ਬਾਅਦ ਵਿਦੇਸ਼ ’ਚ ਸੈਟਲ ਹੋ ਗਈ ਹੋਵੇ ਪਰ ਭਾਰਤ ਉਨ੍ਹਾਂ ਦੇ ਦਿਲ ’ਚ ਵਸਿਆ ਹੋਇਆ ਹੈ। ਇਹੀ ਕਾਰਨ ਹੈ ਕਿ ਉਹ ਹਰ ਤਿਉਹਾਰ ਧੂਮ-ਧਾਮ ਨਾਲ ਮਨਾਉਂਦੀ ਹੈ। ਹਾਲ ਹੀ ’ਚ ਪ੍ਰੀਤੀ ਨੇ ਵਿਦੇਸ਼ ’ਚ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਉਸ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਰਾਹੀਂ ਉਸ ਨੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ।

bollywood actress preity zinta image source Instagram

ਇਨ੍ਹਾਂ ਤਸਵੀਰਾਂ ਦੀ ਖ਼ਾਸ ਗੱਲ ਇਹ ਹੈ ਕਿ ਪ੍ਰੀਤੀ ਨੇ ਛੋਟੇ-ਛੋਟੇ ਬੱਚਿਆਂ ਦੇ ਵੀ ਹੱਥਾਂ ’ਚ ਤਿਰੰਗਾ ਫੜਾਇਆ ਹੋਇਆ ਹੈ। ਪਹਿਲੀ ਤਸਵੀਰ ’ਚ ਪ੍ਰੀਤੀ ਜ਼ਿੰਟਾ ਹੱਥ ’ਚ ਤਿਰੰਗਾ ਫੜੀ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਪ੍ਰਤੀ ਜ਼ਿੰਟਾ ਦੇ ਬੱਚਿਆਂ ਨੇ ਵੀ ਹੱਥਾਂ ‘ਚ ਝੰਡਾ ਫੜਿਆ ਹੋਇਆ ਹੈ। ਪ੍ਰਸ਼ੰਸਕ ਇਹ ਤਸਵੀਰਾਂ  ਬੇਹੱਦ ਪਸੰਦ ਆ ਰਹੀਆਂ ਹਨ।

image source Instagram

ਇਨ੍ਹਾਂ ਤਸਵੀਰਾਂ ਦੇ ਨਾਲ ਪ੍ਰੀਤੀ ਜ਼ਿੰਟਾ ਨੇ ਲਿਖਿਆ ਕਿ ‘ਸਾਡੇ ਤਿੰਨਾਂ ਵੱਲੋਂ ਪੂਰੀ ਦੁਨੀਆ ’ਚ ਫ਼ੈਲੇ fellow Indians ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ,  75 ਸਾਲ ਹੋਏ ਆਜ਼ਾਦੀ ਨੂੰ, ਹਰ ਘਰ ਤਿਰੰਗਾ, ਜੈ ਹਿੰਦ।’

 

ਦੱਸ ਦੇਈਏ ਕਿ ਪ੍ਰੀਤੀ ਜ਼ਿੰਟਾ ਅਤੇ ਪਤੀ ਜੀਨ ਗੁਡਇਨਫ ਦਾ ਵਿਆਹ ਫ਼ਰਵਰੀ 2016 ’ਚ ਹੋਇਆ ਸੀ। ਦੱਸ ਦਈਏ ਪਿਛਲੇ ਸਾਲ ਨਵੰਬਰ ਮਹੀਨੇ ‘ਚ ਪ੍ਰੀਤੀ ਜ਼ਿੰਟਾ ਸਰੋਗੇਸੀ ਰਾਹੀਂ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ। ਉਨ੍ਹਾਂ ਦਾ ਇੱਕ ਪੁੱਤਰ ਜ਼ਿੰਟਾ ਗੁਡਇਨਫ ਅਤੇ ਜੀਆ ਜ਼ਿੰਟਾ ਗੁਡਇਨਫ ਨਾਮ ਦੀ ਇੱਕ ਧੀ ਹੈ।

 

You may also like