ਪ੍ਰੀਤੀ ਜ਼ਿੰਟਾ ਨੇ ਦਿਖਾਈ ਜੁੜਵਾ ਬੱਚਿਆਂ ਦੀ ਝਲਕ, ਮਾਂ ਨਾਲ ਪਹਿਲੇ IPL ਮੈਚ ਦਾ ਆਨੰਦ ਲੈਂਦੇ ਨਜ਼ਰ ਆਏ ਦੋਵੇਂ ਬੱਚੇ

written by Lajwinder kaur | March 28, 2022

ਇੰਡੀਅਨ ਪ੍ਰੀਮੀਅਰ ਲੀਗ (IPL) 2022 ਸ਼ੁਰੂ ਹੋ ਗਿਆ ਹੈ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਹੋਣ ਤੋਂ ਬਾਅਦ ਦੂਜਾ ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਸੀ। ਇਸ ਦੌਰਾਨ ਪੰਜਾਬ ਕਿੰਗਜ਼ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਅਜਿਹੀ ਤਸਵੀਰ ਸ਼ੇਅਰ ਕੀਤੀ, ਜਿਸ 'ਤੇ ਲੋਕਾਂ ਨੇ ਜੰਮ ਕੇ ਪਿਆਰ ਲੁਟਾਇਆ। ਪ੍ਰੀਤੀ ਜ਼ਿੰਟਾ Preity Zinta ਨੇ ਆਪਣੇ ਜੁੜਵਾ ਬੱਚਿਆਂ ਦੀ ਇੱਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵੇਂ ਬੱਚੇ ਲੇਟ ਕੇ ਖੂਬ ਮਜ਼ੇ ਨਾਲ ਮੈਚ ਦੇਖਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਮੰਨਤ ਨੂਰ ਤੇ ਰਾਜਵੀਰ ਜਵੰਦਾ ਦਾ ਨਵਾਂ ਗੀਤ ‘Thar’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Punjab Kings defeat Royal Challengers! Preity Zinta introduces her twins as new fans of her IPL team Image Source: Twitter

 

ਬਾਲੀਵੁੱਡ ਅਦਾਕਾਰਾ ਨੇ ਇਸ ਤਸਵੀਰ ਨੂੰ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ-"ਨਵੀਂ ਟੀਮ, ਨਵਾਂ ਕਪਤਾਨ ਅਤੇ ਨਵੇਂ ਪ੍ਰਸ਼ੰਸਕ....ਧੰਨਵਾਦ @punjabkingsipl for such a fantastic run chase and for making Jai & Gia’s first IPL game so memorable...ਮੇਰੇ ਚਿਹਰੇ ਤੇ ਮੁਸਕਾਨ ਨਹੀਂ ਰੁੱਕ ਰਹੀ.. " ਪ੍ਰੀਤੀ ਜ਼ਿੰਟਾ ਦੀ ਇਸ ਪੋਸਟ 'ਤੇ ਹੁਣ ਤੱਕ 1 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਪੋਸਟ 'ਤੇ ਪ੍ਰਸ਼ੰਸਕਾਂ ਤੋਂ ਲੈ ਕੇ ਨਾਮੀ ਹਸਤੀਆਂ ਦੇ ਕਮੈਂਟ ਆ ਰਹੇ ਨੇ। ਬੱਚਿਆਂ ਦੀ ਕਿਊਟਨੈੱਸ ਦੇ ਨਾਲ-ਨਾਲ ਪੰਜਾਬ ਕਿੰਗਜ਼ ਦੀ ਜਿੱਤ ਲਈ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

Preity Zinta 2 Image Source: Twitter

ਹੋਰ ਪੜ੍ਹੋ : ਪ੍ਰਿੰਸ ਕੰਵਲਜੀਤ ਨੇ ਸਾਂਝਾ ਕੀਤਾ ਆਪਣੀ ਫ਼ਿਲਮ ‘ਚੇਤਾ ਸਿੰਘ’ ਦਾ ਪੋਸਟਰ, ਜਾਣੋ ਕਿਹੜੇ-ਕਿਹੜੇ ਕਲਾਕਾਰ ਹੋਣਗੇ ਇਸ ਫ਼ਿਲਮ ‘ਚ ਸ਼ਾਮਿਲ

ਦੱਸ ਦਈਏ ਪ੍ਰੀਤੀ ਜ਼ਿੰਟਾ ਪੰਜਾਬ ਕਿੰਗਜ਼ ਦੀ ਮਾਲਕਣ ਹੈ ਅਤੇ ਕੱਲ੍ਹ ਪੰਜਾਬ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 205 ਦੌੜਾਂ ਦਾ ਵੱਡਾ ਸਕੋਰ ਬਣਾਉਣ ਲਈ ਸ਼ਾਨਦਾਰ ਪਾਰੀ ਖੇਡੀ ਸੀ ਤੇ ਜਿੱਤ ਵੀ ਹਾਸਿਲ ਕੀਤੀ । ਦੱਸ ਦਈਏ ਪਿਛਲੇ ਸਾਲ ਨਵੰਬਰ ਮਹੀਨੇ ਚ ਪ੍ਰੀਤੀ ਜ਼ਿੰਟਾ ਸਰੋਗੇਸੀ ਰਾਹੀਂ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ। ਉਨ੍ਹਾਂ ਦਾ ਇੱਕ ਪੁੱਤਰ ਜ਼ਿੰਟਾ ਗੁਡਇਨਫ ਅਤੇ ਜੀਆ ਜ਼ਿੰਟਾ ਗੁਡਇਨਫ ਨਾਮ ਦੀ ਇੱਕ ਧੀ ਹੈ।

 

 

View this post on Instagram

 

A post shared by Preity G Zinta (@realpz)

You may also like